ਅਕਸ਼ੈ ਕੁਮਾਰ ਦੀ ‘ਹਾਊਸਫੁੱਲ-5’ ਪ੍ਰਾਈਮ ਵੀਡੀਓ ’ਤੇ ਰਿਲੀਜ਼
ਅਕਸ਼ੈ ਕੁਮਾਰ ਦੀ ਫ਼ਿਲਮ ‘ਹਾਊਸਫੁੱਲ-5’ ਅੱਜ ਤੋਂ ਪ੍ਰਾਈਮ ਵੀਡੀਓ ’ਤੇ ਦੇਖੀ ਜਾ ਸਕੇਗੀ। ਫਿਲਮ ਵਿੱਚ ਅਭਿਸ਼ੇਕ ਬੱਚਨ, ਰਿਤੇਸ਼ ਦੇਸ਼ਮੁਖ, ਨਾਨਾ ਪਾਟੇਕਰ, ਜੈਕਲੀਨ ਫਰਨਾਂਡੇਜ਼, ਫਰਦੀਨ ਖਾਨ, ਜੈਕੀ ਸ਼ਰਾਫ, ਸੋਨਮ ਬਾਜਵਾ, ਨਰਗਿਸ ਫਾਖ਼ਰੀ ਤੇ ਸੰਜੈ ਦੱਤ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ।...
Advertisement
ਅਕਸ਼ੈ ਕੁਮਾਰ ਦੀ ਫ਼ਿਲਮ ‘ਹਾਊਸਫੁੱਲ-5’ ਅੱਜ ਤੋਂ ਪ੍ਰਾਈਮ ਵੀਡੀਓ ’ਤੇ ਦੇਖੀ ਜਾ ਸਕੇਗੀ। ਫਿਲਮ ਵਿੱਚ ਅਭਿਸ਼ੇਕ ਬੱਚਨ, ਰਿਤੇਸ਼ ਦੇਸ਼ਮੁਖ, ਨਾਨਾ ਪਾਟੇਕਰ, ਜੈਕਲੀਨ ਫਰਨਾਂਡੇਜ਼, ਫਰਦੀਨ ਖਾਨ, ਜੈਕੀ ਸ਼ਰਾਫ, ਸੋਨਮ ਬਾਜਵਾ, ਨਰਗਿਸ ਫਾਖ਼ਰੀ ਤੇ ਸੰਜੈ ਦੱਤ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਫਿਲਮ ਦਾ ਨਿਰਦੇਸ਼ਨ ਤਰੁਣ ਮਨਸੁਖਾਨੀ ਨੇ ਕੀਤਾ ਹੈ। ਇਹ ਫ਼ਿਲਮ ਇਸੇ ਸਾਲ 6 ਜੂਨ ਨੂੰ ਸਿਨੇਮਾਘਰਾਂ ’ਚ ਰਿਲੀਜ਼ ਕੀਤੀ ਗਈ ਸੀ। ਫਿਲਮ ਨੇ ਦੁਨੀਆ ਭਰ ’ਚ 300 ਕਰੋੜ ਜਦਕਿ ਦੇਸ਼ ਭਰ ਵਿੱਚ 200 ਕਰੋੜ ਰੁਪਏ ਤੱਕ ਦੀ ਕਮਾਈ ਕੀਤੀ ਸੀ। ਪ੍ਰਾਈਮ ਵੀਡੀਓ ਨੇ ਆਪਣੇ ਦਰਸ਼ਕਾਂ ਲਈ ਐਲਾਨ ਕੀਤਾ ਹੈ ਕਿ ਹਾਊਸਫੁੱਲ-5 ਫ਼ਿਲਮ ਹੁਣ ਓਟੀਟੀ ਪਲੈਟਫ਼ਾਰਮ ਪ੍ਰਾਈਮ ਵੀਡੀਓ ’ਤੇ ਮੌਜੂਦ ਹੈ। ਹਾਊਸਫੁੱਲ-5 ਫ਼ਿਲਮ ਦੋ ਭਾਗਾਂ ਵਿੱਚ ਰਿਲੀਜ਼ ਕੀਤੀ ਗਈ ਸੀ। ਪਹਿਲੀ ‘ਹਾਊਸਫੁੱਲ-5 ਏ’ ਅਤੇ ਦੂਜੀ ‘ਹਾਊਸਫੁੱਲ-5 ਬੀ’। ਦੋਵਾਂ ਫ਼ਿਲਮਾਂ ਦੀ ਸ਼ੁਰੂਆਤ ਇੱਕੋ ਜਿਹੀ ਹੈ ਪਰ ਅੰਤ ਵਿੱਚ ਦੋਵਾਂ ਦੀ ਕਹਾਣੀ ਵੱਖਰੀ ਹੈ।
Advertisement
Advertisement
×