ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਾਨ ਫੈਸਟੀਵਲ ’ਚ ਭਾਰਤ ਦੀ ਨੁਮਾਇੰਦਗੀ ਕਰਨ ਮਗਰੋਂ ਮੁੰਬਈ ਪਰਤੀ ਐਸ਼ਵਰਿਆ

ਮੁੰਬਈ: ਅਦਾਕਾਰਾ ਐਸ਼ਵਰਿਆ ਰਾਏ ਬੱਚਨ 2025 ਦੇ ਕਾਨ ਫ਼ਿਲਮ ਫੈਸਟੀਵਲ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਮਗਰੋਂ ਬੀਤੀ ਰਾਤ ਮੁੰਬਈ ਪਰਤ ਆਈ। ਉਸ ਦੇ ਨਾਲ ਉਸ ਦੀ ਧੀ ਅਰਾਧਿਆ ਵੀ ਸੀ। ਅਰਾਧਿਆ ਨੇ ਆਪਣੀ ਮਾਂ ਨੂੰ ਫੜਿਆ ਹੋਇਆ ਸੀ ਅਤੇ ਉਹ...
Advertisement

ਮੁੰਬਈ: ਅਦਾਕਾਰਾ ਐਸ਼ਵਰਿਆ ਰਾਏ ਬੱਚਨ 2025 ਦੇ ਕਾਨ ਫ਼ਿਲਮ ਫੈਸਟੀਵਲ ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਮਗਰੋਂ ਬੀਤੀ ਰਾਤ ਮੁੰਬਈ ਪਰਤ ਆਈ। ਉਸ ਦੇ ਨਾਲ ਉਸ ਦੀ ਧੀ ਅਰਾਧਿਆ ਵੀ ਸੀ। ਅਰਾਧਿਆ ਨੇ ਆਪਣੀ ਮਾਂ ਨੂੰ ਫੜਿਆ ਹੋਇਆ ਸੀ ਅਤੇ ਉਹ ਭੀੜ ਵੱਲ ਮੁਸਕਰਾਉਂਦੀ ਹੋਈ ਕਾਰ ਵੱਲ ਵਧੀ। ਮਾਂ-ਧੀ ਨੇ ਕਾਲੇ ਕੱਪੜੇ ਪਹਿਨੇ ਸਨ। ਐਸ਼ਵਰਿਆ ਨੇ ਕਾਲੇ ਟੌਪ ਨਾਲ ਮੈਚਿੰਗ ਟਾਈਟਸ ਤੇ ਸਟਾਈਲਿਸ਼ ਕੋਟ ਪਾਇਆ ਹੋਇਆ ਸੀ, ਜਦੋਂਕਿ ਅਰਾਧਿਆ ਨੇ ਕਾਲਾ ਟੌਪ, ਡੈਨਿਮ ਜੀਨਸ ਅਤੇ ਕਾਲੀ ਜੈਕੇਟ ਪਾਈ ਸੀ। ਕਾਨ ਵਿੱਚ ਐਸ਼ਵਰਿਆ ਨੇ ਪਹਿਲੇ ਦਿਨ ਸ਼ਾਹੀ ਸਾੜ੍ਹੀ ਪਹਿਨੀ। ਇਸ ਨਾਲ ਉਸ ਨੇ ਰੂਬੀ ਹਾਰ ਅਤੇ ਸਿੰਧੂਰ ਵੀ ਲਾਇਆ ਹੋਇਆ ਸੀ, ਜਿਸ ਨਾਲ ਉਸ ਦੀ ਦਿੱਖ ’ਚ ਭਾਰਤੀ ਸੱਭਿਆਚਾਰਕ ਝਲਕ ਨਜ਼ਰ ਆਈ। ਫੈਸਟੀਵਲ ਵਿੱਚ ਦੂਸਰੀ ਵਾਰ ਉਹ ਡਿਜ਼ਾਈਨਰ ਗੌਰਵ ਗੁਪਤਾ ਵੱਲੋਂ ਤਿਆਰ ਕੀਤੇ ਪਹਿਰਾਵੇ ਵਿੱਚ ਨਜ਼ਰ ਆਈ। ਉਸ ਨੇ ਕਾਲਾ ਸ਼ਿਮਰ ਗਾਊਨ ਪਹਿਨਿਆ ਸੀ ਤੇ ਹੱਥ ਨਾਲ ਬੁਣਿਆ ਬਨਾਰਸੀ ਸ਼ਾਲ ਸੀ। ਐਸ਼ਵਰਿਆ ਨੂੰ ਆਖਰੀ ਵਾਰ ਫ਼ਿਲਮ ‘ਪੋਨੀਯਿਨ ਸੇਲਵਨ: II’ (2023) ਵਿੱਚ ਦੇਖਿਆ ਗਿਆ ਸੀ। -ਏਐੱਨਆਈ

Advertisement
Advertisement