‘ਬਾਰਡਰ-2’ ਵਿੱਚ ਜਲ ਸੈਨਾ ਅਧਿਕਾਰੀ ਦੀ ਭੂਮਿਕਾ ਨਿਭਾਏਗਾ ਅਹਾਨ ਸ਼ੈੱਟੀ
ਫਿਲਮ ‘ਬਾਰਡਰ-2’ ਵਿੱਚ ਅਦਾਕਾਰ ਅਹਾਨ ਸ਼ੈੱਟੀ ਭਾਰਤੀ ਜਲ ਸੈਨਾ ਦੇ ਅਧਿਕਾਰੀ ਦੀ ਭੂਮਿਕਾ ’ਚ ਨਜ਼ਰ ਆਵੇਗਾ। ਨਿਰਮਾਤਾਵਾਂ ਨੇ ਅਹਾਨ ਸ਼ੈੱਟੀ ਦੀ ਦਿੱਖ ਦਾ ਪਹਿਲਾ ਪੋਸਟਰ ਜਾਰੀ ਕਰ ਦਿੱਤਾ ਹੈ। ਫਿਲਮ ਵਿੱਚ ਅਦਾਕਾਰ ਸਨੀ ਦਿਓਲ, ਦਿਲਜੀਤ ਦੋਸਾਂਝ ਅਤੇ ਵਰੁਣ ਧਵਨ ਵੀ...
ਫਿਲਮ ‘ਬਾਰਡਰ-2’ ਵਿੱਚ ਅਦਾਕਾਰ ਅਹਾਨ ਸ਼ੈੱਟੀ ਭਾਰਤੀ ਜਲ ਸੈਨਾ ਦੇ ਅਧਿਕਾਰੀ ਦੀ ਭੂਮਿਕਾ ’ਚ ਨਜ਼ਰ ਆਵੇਗਾ। ਨਿਰਮਾਤਾਵਾਂ ਨੇ ਅਹਾਨ ਸ਼ੈੱਟੀ ਦੀ ਦਿੱਖ ਦਾ ਪਹਿਲਾ ਪੋਸਟਰ ਜਾਰੀ ਕਰ ਦਿੱਤਾ ਹੈ। ਫਿਲਮ ਵਿੱਚ ਅਦਾਕਾਰ ਸਨੀ ਦਿਓਲ, ਦਿਲਜੀਤ ਦੋਸਾਂਝ ਅਤੇ ਵਰੁਣ ਧਵਨ ਵੀ ਅਹਿਮ ਭੂਮਿਕਾਵਾਂ ’ਚ ਹਨ। ਪੋਸਟਰ ਵਿੱਚ ਅਹਾਨ ਸ਼ੈੱਟੀ ਦੇ ਮੂੰਹ ’ਤੇ ਖੂਨ ਲੱਗਿਆ ਹੋਇਆ ਹੈ ਅਤੇ ਹੱਥਾਂ ’ਚ ਹਥਿਆਰ ਹੈ, ਜੋ ਉਸ ਦੀ ਹਿੰਮਤ ਨੂੰ ਦਰਸਾਉਂਦਾ ਹੈ। ਸਨੀ ਦਿਓਲ, ਵਰੁਣ ਧਵਨ, ਦਿਲਜੀਤ ਦੋਸਾਂਝ ਦੇ ਪੋਸਟਰ ਜਾਰੀ ਕਰਨ ਤੋਂ ਬਾਅਦ ਨਿਰਮਾਤਾਵਾਂ ਨੇ ਅਹਾਨ ਦੀ ਭੂਮਿਕਾ ਦਾ ਖੁਲਾਸਾ ਕਰਦਿਆਂ ਦਰਸ਼ਕਾਂ ਦੀ ਫਿਲਮ ਪ੍ਰਤੀ ਦਿਲਚਸਪੀ ਨੂੰ ਹੋਰ ਵਧਾ ਦਿੱਤਾ ਹੈ। ਸੋਸ਼ਲ ਮੀਡੀਆ ’ਤੇ ਇਕ ਵਿਅਕਤੀ ਨੇ ਕਿਹਾ, ‘‘ਪੋਸਟਰ ਵਿੱਚ ਜਿੰਨਾ ਦਮ ਦਿਖਦਾ ਹੈ, ਫਿਲਮ ਓਨੀ ਹੀ ਧਮਾਕੇਦਾਰ ਹੋਵੇਗੀ।’’ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅਹਾਨ ਨੇ ਸੋਸ਼ਲ ਮੀਡੀਆ ’ਤੇ ਫਿਲਮ ਵਿੱਚ ਕੰਮ ਕਰਨ ਦਾ ਤਜਰਬਾ ਸਾਂਝਾ ਕੀਤਾ ਸੀ। ਉਸ ਨੇ ਕਿਹਾ ਸੀ ਕਿ ਉਹ ਸ਼ੂਟਿੰਗ ਦੌਰਾਨ ਬਿਤਾਏ ਪਲਾਂ ਨੂੰ ਕਦੇ ਨਹੀਂ ਭੁੱਲੇਗਾ। ਇਸ ਦੌਰਾਨ ਅਹਾਨ ਨੇ ਹਥਿਆਰਬੰਦ ਸੈਨਾਵਾਂ ਤੇ ਸਾਥੀ ਕਲਾਕਾਰਾਂ ਦਾ ਵੀ ਧੰਨਵਾਦ ਕੀਤਾ ਸੀ। ਇਹ ਫਿਲਮ 23 ਜਨਵਰੀ 2026 ਨੂੰ ਰਿਲੀਜ਼ ਹੋਵੇਗੀ।

