ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਗਨੀਹੋਤਰੀ ਨੇ ਫਿਲਮ ‘ਦਿ ਦਿੱਲੀ ਫਾਈਲਜ਼’ ਦਾ ਨਾਂ ‘ਦਿ ਬੰਗਾਲ ਫਾਈਲਜ਼’ ਕੀਤਾ

ਨਵੀਂ ਦਿੱਲੀ: ਫਿਲਮ ਨਿਰਮਾਤਾ ਵਿਵੇਕ ਰੰਜਨ ਅਗਨੀਹੋਤਰੀ ਨੇ ਆਪਣੀ ਨਵੀਂ ਫਿਲਮ ‘ਦਿ ਦਿੱਲੀ ਫਾਈਲਜ਼: ਦਿ ਬੰਗਾਲ ਚੈਪਟਰ’ ਦਾ ਨਾਂ ਬਦਲ ਕੇ ‘ਦਿ ਬੰਗਾਲ ਫਾਈਲਜ਼’ ਕਰ ਦਿੱਤਾ ਹੈ। ਮਿਥੁਨ ਚਕਰਵਰਤੀ, ਅਨੁਪਮ ਖੇਰ ਅਤੇ ਪੱਲਵੀ ਜੋਸ਼ੀ ਦੀ ਭੂਮਿਕਾ ਵਾਲੀ ਇਹ ਫਿਲਮ ਪੰਜ...
Advertisement

ਨਵੀਂ ਦਿੱਲੀ: ਫਿਲਮ ਨਿਰਮਾਤਾ ਵਿਵੇਕ ਰੰਜਨ ਅਗਨੀਹੋਤਰੀ ਨੇ ਆਪਣੀ ਨਵੀਂ ਫਿਲਮ ‘ਦਿ ਦਿੱਲੀ ਫਾਈਲਜ਼: ਦਿ ਬੰਗਾਲ ਚੈਪਟਰ’ ਦਾ ਨਾਂ ਬਦਲ ਕੇ ‘ਦਿ ਬੰਗਾਲ ਫਾਈਲਜ਼’ ਕਰ ਦਿੱਤਾ ਹੈ। ਮਿਥੁਨ ਚਕਰਵਰਤੀ, ਅਨੁਪਮ ਖੇਰ ਅਤੇ ਪੱਲਵੀ ਜੋਸ਼ੀ ਦੀ ਭੂਮਿਕਾ ਵਾਲੀ ਇਹ ਫਿਲਮ ਪੰਜ ਸਤੰਬਰ ਨੂੰ ਦੁਨੀਆ ਭਰ ’ਚ ਰਿਲੀਜ਼ ਹੋਵੇਗੀ। ਅਗਨੀਹੋਤਰੀ ਨੇ ਸੋਸ਼ਲ ਮੀਡੀਆ ’ਤੇ ਆਪਣੀ ਨਵੀਂ ਫਿਲਮ ਦਾ ਪੋਸਟਰ ਸਾਂਝਾ ਕਰਦਿਆਂ ਇਸ ਦੇ ਨਵੇਂ ਨਾਮ ਦਾ ਐਲਾਨ ਕੀਤਾ ਹੈ। ਅਗਨੀਹੋਤਰੀ ਨੇ ਕਿਹਾ, ‘‘ਇਕ ਵੱਡਾ ਐਲਾਨ, ‘ਦਿ ਦਿੱਲੀ ਫਾਈਲਜ਼’ ਹੁਣ ‘ਦਿ ਬੰਗਾਲ ਫਾਈਲਜ਼’ ਹੈ। 12 ਜੂਨ ਨੂੰ ਫਿਲਮ ਦਾ ਟੀਜ਼ਰ ਆ ਰਿਹਾ ਹੈ ਅਤੇ ਇਹ ਫਿਲਮ ਇਸੇ ਸਾਲ 5 ਸਤੰਬਰ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ’’। ਜ਼ਿਕਰਯੋਗ ਹੈ ਕਿ ‘ਦਿ ਬੰਗਾਲ ਫਾਈਲਜ਼’ 1940 ਦੇ ਦਹਾਕੇ ਦੌਰਾਨ ਅਣਵੰਡੇ ਬੰਗਾਲ ਵਿੱਚ ਹੋਈ ਫਿਰਕੂ ਹਿੰਸਾ ’ਤੇ ਆਧਾਰਿਤ ਹੈ। ਇਹ ਫਿਲਮ ‘ਦਿ ਤਾਸ਼ਕੈਂਟ ਫਾਈਲਜ਼’ (2019) ਅਤੇ ‘ਦਿ ਕਸ਼ਮੀਰ ਫਾਈਲਜ਼’ (2022) ਦਾ ਤੀਜਾ ਭਾਗ ਹੈ। ਫਿਲਮ ‘ਦਿ ਬੰਗਾਲ ਫਾਈਲਜ਼’ ਅਭਿਸ਼ੇਕ ਅਗਰਵਾਲ ਤੇ ਪੱਲਵੀ ਜੋਸ਼ੀ ਵੱਲੋਂ ਇੱਕਠਿਆਂ ਬਣਾਈ ਗਈ ਹੈ। -ਪੀਟੀਆਈ

Advertisement
Advertisement
Show comments