DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Explainer: ਟਰੰਪ ਪੂਤਿਨ ਦੀ ਬੈਠਕ ਲਈ ਅਲਾਸਕਾ ਬੇਸ ਤਿਆਰ

ਅਲਾਸਕਾ ਬੇਸ ਨੇ ਭਾਰਤ-ਅਮਰੀਕਾ ਜੰਗੀ ਮਸ਼ਕ ਦੀ ਦੋ ਵਾਰ ਕੀਤੀ ਮੇਜ਼ਬਾਨੀ
  • fb
  • twitter
  • whatsapp
  • whatsapp
Advertisement

ਕੁੱਲ ਆਲਮ ਦੀਆਂ ਨਜ਼ਰਾਂ ਹੁਣ ਅਲਾਸਕਾ ਵਿੱਚ ਅਮਰੀਕਾ ਦੇ ਸਾਂਝੇ ਬੇਸ ਐਲਮੇਨਡੋਰਫ-ਰਿਚਰਡਸਨ ’ਤੇ ਹਨ, ਜੋ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਨ੍ਹਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੂਤਿਨ ਦਰਮਿਆਨ ਅੱਜ (15 ਅਗਸਤ) ਹੋਣ ਵਾਲੀ ਅਹਿਮ ਮੀਟਿੰਗ ਦੀ ਮੇਜ਼ਬਾਨੀ ਕਰੇਗਾ।ਅਲਾਸਕਾ ਦੇ ਸਭ ਤੋਂ ਵੱਡੇ ਸ਼ਹਿਰ ਐਂਕਰੇਜ (Anchorage) ਵਿਖੇ 64,000 ਏਕੜ ਵਿੱਚ ਫੈਲਿਆ ਹੋਇਆ ਇਹ ਬੇਸ ਉਸ ਰਾਜ ਵਿੱਚ ਸਭ ਤੋਂ ਵੱਡਾ ਫੌਜੀ ਅੱਡਾ ਹੈ ਅਤੇ ਆਰਕਟਿਕ ਖੇਤਰ ਵਿੱਚ ਫੌਜੀ ਕਾਰਵਾਈਆਂ ਲਈ ਇੱਕ ਪ੍ਰਮੁੱਖ ਅਮਰੀਕੀ ਟਿਕਾਣਾ ਅਤੇ ਮਹੱਤਵਪੂਰਨ ਸਿਖਲਾਈ ਖੇਤਰ ਵੀ ਹੈ।

Advertisement

Bering ਜਲਡਮਰੂ ਦੇ ਪਾਰ ਕਾਮਚਟਕਾ ਪ੍ਰਾਇਦੀਪ ’ਤੇ ਰੂਸੀ ਖੇਤਰ ਦੇ ਸਭ ਤੋਂ ਨੇੜਲੇ ਸਿਰੇ ਤੋਂ ਕਰੀਬ 1,100 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਐਲਮੇਨਡੋਰਫ-ਰਿਚਰਡਸਨ ਬੇਸ ਨੂੰ ਮੀਟਿੰਗ ਸਥਾਨ ਵਜੋਂ ਚੁਣਿਆ ਗਿਆ ਸੀ ਕਿਉਂਕਿ ਇਸ ਨੇ ਸੈਰ-ਸਪਾਟਾ ਸੀਜ਼ਨ ਦੇ ਵਿਚਕਾਰ ਲੋੜੀਂਦਾ ਬੁਨਿਆਦੀ ਢਾਂਚਾ ਅਤੇ ਸੁਰੱਖਿਆ ਪ੍ਰਦਾਨ ਕੀਤੀ ਸੀ।

ਇਹ ਬੇਸ 1940 ਵਿੱਚ ਫੋਰਟ ਰਿਚਰਡਸਨ ਵਜੋਂ ਵਿਕਸਤ ਕੀਤਾ ਗਿਅ ਸੀ। ਇਸ ਦਾ ਨਾਮ ਇੱਕ ਅਮਰੀਕੀ ਪ੍ਰਯੋਗਾਤਮਕ ਪਾਇਲਟ ਐਲਮੇਨਡੋਰਫ ਦੇ ਸਨਮਾਨ ਵਿੱਚ ਰੱਖਿਆ ਗਿਆ ਸੀ, ਜਿਸ ਦੀ ਇੱਕ ਹਵਾਈ ਹਾਦਸੇ ਦੌਰਾਨ ਮੌਤ ਹੋ ਗਈ ਸੀ। 1951 ਵਿੱਚ ਇਸ ਬੇਸ ’ਤੇ ਯੂਐੱਸ ਆਰਮੀ ਦੀਆਂ ਇਕਾਈਆਂ ਨੂੰ ਨੇੜਲੇ ਨਵੇਂ ਫੋਰਟ ਰਿਚਰਡਸਨ ਵਿੱਚ ਤਬਦੀਲ ਕਰ ਦਿੱਤਾ ਅਤੇ ਏਅਰ ਫੋਰਸ ਨੇ ਅਸਲ ਫੋਰਟ ਰਿਚਰਡਸਨ ਦਾ ਕੰਟਰੋਲ ਸੰਭਾਲ ਲਿਆ, ਇਸ ਨੂੰ ਐਲਮੇਨਡੋਰਫ ਏਅਰ ਫੋਰਸ ਬੇਸ ਦਾ ਨਾਮ ਦਿੱਤਾ ਗਿਆ।

2010 ਵਿੱਚ ਪੈਂਟਾਗਨ ਦੇ ਬੇਸ ਕਲੋਜ਼ਰ ਐਂਡ ਰੀਅਲਾਈਨਮੈਂਟ ਕਮਿਸ਼ਨ ਦੇ ਅਧੀਨ ਸੁਵਿਧਾਵਾਂ ਨੂੰ ਅਧਿਕਾਰਤ ਤੌਰ ’ਤੇ ਜੋੜਿਆ ਗਿਆ ਅਤੇ ਇਸ ਦਾ ਨਾਮ ਜੁਆਇੰਟ ਬੇਸ ਐਲਮੇਨਡੋਰਫ-ਰਿਚਰਡਸਨ ਰੱਖਿਆ ਗਿਆ। ਵਰਤਮਾਨ ਵਿੱਚ ਇਸ ਵਿੱਚ ਅਲਾਸਕਨ ਕਮਾਂਡ ਅਲਾਸਕਨ ਨੌਰਥ ਅਮਰੀਕਨ ਏਅਰ ਡਿਫੈਂਸ ਰੀਜਨ, ਜੁਆਇੰਟ ਟਾਸਕ ਫੋਰਸ-ਅਲਾਸਕਾ, ਇਲੈਵਨਥ ਏਅਰ ਫੋਰਸ, 673d ਏਅਰ ਬੇਸ ਵਿੰਗ, 3rd ਵਿੰਗ, 176th ਵਿੰਗ ਅਤੇ ਕਈ ਹੋਰ ਸਹਾਇਕ ਇਕਾਈਆਂ ਸ਼ਾਮਲ ਹਨ।

ਭਾਰਤ-ਅਮਰੀਕ ਦੀ ਸਾਂਝੀ ਫੌਜੀ ਮਸ਼ਕ

ਇਸ ਬੇਸ ਨੇ ਭਾਰਤ-ਅਮਰੀਕਾ ਸਾਂਝੀਆਂ ਜੰਗੀ ਮਸ਼ਕਾਂ ਲਈ ਘੱਟੋ-ਘੱਟ ਦੋ ਵਾਰ ਭਾਰਤੀ ਫੌਜ ਦੀ ਮੇਜ਼ਬਾਨੀ ਕੀਤੀ ਹੈ। 2021 ਵਿੱਚ ਮਦਰਾਸ ਰੈਜੀਮੈਂਟ ਦੀ 7ਵੀਂ ਬਟਾਲੀਅਨ ਦੇ ਲਗਪਗ 350 ਫੌਜੀਆਂ ਵਾਲੀ ਇੱਕ ਭਾਰਤੀ ਫੌਜ ਦੀ ਟੁਕੜੀ ਨੇ ਬੇਸ ’ਤੇ ਦੋ ਹਫ਼ਤੇ ਬਿਤਾਏ। ਇਸ ਤੋਂ ਪਹਿਲਾਂ 2010 ਵਿੱਚ, 62 ਇਨਫੈਂਟਰੀ ਬ੍ਰਿਗੇਡ ਅਤੇ ਪੈਰਾਸ਼ੂਟ ਰੈਜੀਮੈਂਟ ਦੀ 5ਵੀਂ ਬਟਾਲੀਅਨ ਦੇ ਫੌਜੀਆਂ ਨੇ ਬੇਸ ’ਤੇ ਅਮਰੀਕੀ ਫੌਜਾਂ ਨਾਲ ਸਿਖਲਾਈ ਲਈ ਸੀ।

ਅਲਾਸਕਾ ਨਾਲ ਭਾਰਤ ਦਾ ਫੌਜੀ ਸਬੰਧ ਐਲਮੇਨਡੋਰਫ-ਰਿਚਰਡਸਨ ਤੋਂ ਅੱਗੇ ਹੈ ਅਤੇ ਇਸ ਵਿੱਚ ਹਵਾਈ ਸੈਨਾਵਾਂ ਵੀ ਸ਼ਾਮਲ ਹਨ। 2023 ਵਿੱਚ ਫੇਅਰਬੈਂਕਸ ਵਿੱਚ ਫੋਰਟ ਵੇਨਰਾਈਟ (Wainwright) ਵਿਖੇ ਮਸ਼ਕ ਕੀਤੀ ਗਈ, ਜੋ ਐਂਕਰੇਜ ਤੋਂ ਕਰੀਬ 425 ਕਿਲੋਮੀਟਰ ਉੱਤਰ ਵਿੱਚ ਹੈ।

2024 ਵਿੱਚ ਦੋਵਾਂ ਮੁਲਕਾਂ ਨੇ ਰਾਜਸਥਾਨ ਵਿਚ ਸਾਂਝੀ ਮਸ਼ਕ ਕੀਤੀ ਸੀ ਪਰ ਇਸ ਸਾਲ ਇਸ ਦੇ ਸਤੰਬਰ ਵਿੱਚ ਅਲਾਸਕਾ ਵਿੱਚ ਹੋਣ ਦੀ ਉਮੀਦ ਹੈ। ਹਾਲਾਂਕਿ ਇਸ ਵੇਲੇ ਭਾਰਤ-ਅਮਰੀਕੀ ਰਿਸ਼ਤੇ ਉੱਚ ਟੈਕਸਾਂ ਕਾਰਨ ਤਣਾਅ ਵਿੱਚ ਹਨ।

ਇਸ ਤੋਂ ਇਲਾਵਾ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਅਤੇ ਸਹਾਇਕ ਜਹਾਜ਼ਾਂ ਨੇ ਵੀ ਦੋ ਮੌਕਿਆਂ ’ਤੇ ਰੈੱਡ ਫਲੈਗ ਬਹੁ-ਮੁਲਕੀ ਮਸ਼ਕਾਂ ਦੇ ਹਿੱਸੇ ਵਜੋਂ ਅਲਾਸਕਾ ਦੇ ਅਸਮਾਨ ਵਿੱਚ ਉਡਾਣ ਭਰੀ ਹੈ। ਦੋ ਹਫ਼ਤਿਆਂ ਦੀ ਮਸ਼ਕ ਹਵਾਈ ਲੜਾਈ ਦੇ ਦ੍ਰਿਸ਼ਾਂ ਵਿੱਚ ਲੋੜੀਂਦੇ ਹੁਨਰ ਅਤੇ ਰਣਨੀਤੀਆਂ ਨੂੰ ਨਿਖਾਰਨ ’ਤੇ ਕੇਂਦਰਿਤ ਹਨ।

ਅਪਰੈਲ-ਮਈ 2016 ਵਿੱਚ ਭਾਰਤੀ ਏਅਰ ਫੋਰਸ ਨੇ ਫੇਅਰਬੈਂਕਸ ਵਿੱਚ ਆਈਲਸਨ (Eielson) ਏਅਰ ਫੋਰਸ ਬੇਸ ਵਿੱਚ ਚਾਰ S-30 ਐੱਮਕੇਆਈ ਲੜਾਕੂ ਜਹਾਜ਼, ਚਾਰ ਜੈਗੁਆਰ, ਦੋ ਆਈ.ਐਲ.-78 ਏਰੀਅਲ ਰਿਫਿਊਲਿੰਗ ਟੈਂਕਰ ਅਤੇ ਦੋ ਸੀ-17 ਟ੍ਰਾਂਸਪੋਰਟ ਜਹਾਜ਼ ਤਾਇਨਾਤ ਕੀਤੇ ਸਨ। 2024 ਵਿੱਚ ਬੇਸ ਨੇ ਆਈਏਐੱਫ ਦੇ ਰਾਫੇਲ ਲੜਾਕੂ ਜਹਾਜ਼ਾਂ ਦੇ ਨਾਲ-ਨਾਲ ਆਈ.ਐੱਲ.-78 ਅਤੇ ਸੀ-17 ਦੀ ਮੇਜ਼ਬਾਨੀ ਕੀਤੀ।

ਕਈ ਸਕੁਐਡਰਨਾਂ ਜਿਨ੍ਹਾਂ ਵਿੱਚ ਐਫ-35 ਨਾਲ ਲੈਸ ਵੀ ਸ਼ਾਮਲ ਹਨ, ਆਈਲਸਨ ਦੀ ਮੇਜ਼ਬਾਨ ਇਕਾਈ 354ਵੀਂ ਫਾਈਟਰ ਵਿੰਗ ਹੈ, ਜਿਸ ਦਾ ਮੁੱਖ ਮਿਸ਼ਨ ਰੈੱਡ ਫਲੈਗ ਦਾ ਸਮਰਥਨ ਕਰਨਾ ਹੈ। ਰੈੱਡ ਫਲੈਗ ਅਤੇ ਜੰਗੀ ਮਸ਼ਕ ਦੋਵੇਂ ਅਲਾਸਕਾ ਤੋਂ ਬਾਹਰ ਕਈ ਵੱਖ-ਵੱਖ ਥਾਵਾਂ 'ਤੇ ਵੀ ਆਯੋਜਿਤ ਕੀਤੇ ਗਏ ਹਨ।

ਖੋਜ ਸਹਿਯੋਗ ਲਈ ਸੰਭਾਵਨਾਵਾਂ

ਫੌਜੀ ਖੇਤਰ ਤੋਂ ਇਲਾਵਾ ਅਲਾਸਕਾ ਵਿਗਿਆਨਕ ਖੋਜ ਵਿੱਚ ਸਹਿਯੋਗ ਪ੍ਰਦਾਨ ਕਰਦਾ ਹੈ। ਇਸ ਵਿਚ ਖਾਸ ਤੌਰ ’ਤੇ ਆਰਕਟਿਕ ਸਥਿਤੀਆਂ, ਜਲਵਾਯੂ ਪਰਿਵਰਤਨ, ਵਾਯੂਮੰਡਲ ਵਿਗਿਆਨ, ਧਰੁਵੀ ਮਾਈਕ੍ਰੋਬਾਇਓਲੋਜੀ, ਗਲੇਸ਼ੀਓਲੋਜੀ ਅਤੇ ਹਾਈਡਰੋਕਾਰਬਨ ਨਾਲ ਸਬੰਧਤ ਅਧਿਐਨ ਸ਼ਾਮਲ ਹਨ।

ਹਿਮਾਲਿਆ ਅਤੇ ਆਰਕਟਿਕ ਨੂੰ ਸਮਾਨ ਵਾਤਾਵਰਣ ਸਬੰਧੀ ਚਿੰਤਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਵੇਂ ਕਿ ਗਲੇਸ਼ੀਅਰ ਪਿਘਲਣਾ, ਬਰਫ਼ ਦੀ ਘੱਟ ਰਹੀ ਮਾਤਰਾ ਅਤੇ ਹੌਲੀ-ਹੌਲੀ ਗਰਮ ਹੋਣਾ ਆਦਿ। ਆਰਕਟਿਕ ਵਿੱਚ ਭਾਰਤੀ ਖੋਜ ਵਿਗਿਆਨੀਆਂ ਨੂੰ ਹਿਮਾਲੀਅਨ ਗਲੇਸ਼ੀਅਰਾਂ ਦੀ ਗਤੀਸ਼ੀਲਤਾ ਨੂੰ ਸਮਝਣ ਵਿੱਚ ਮਦਦ ਕਰਦੀ ਹੈ, ਜੋ ਭਾਰਤ ਦੀ ਜਲ ਸੁਰੱਖਿਆ ਅਤੇ ਵਾਤਾਵਰਣ ਸੰਭਾਲ ਲਈ ਮਹੱਤਵਪੂਰਨ ਹਨ।

ਭਾਰਤ ਆਰਕਟਿਕ ਕੌਂਸਲ ਵਿੱਚ ਇੱਕ ਨਿਗਰਾਨ ਸਟੇਟ ਵੀ ਹੈ, ਜਿੱਥੇ ਅਲਾਸਕਾ ਅਮਰੀਕਾ ਦੇ ਹਿੱਸੇ ਵਜੋਂ ਸਰਗਰਮੀ ਨਾਲ ਸ਼ਾਮਲ ਹੈ। ਇਹ ਫੋਰਮ ਆਰਕਟਿਕ ਮੁੱਦਿਆਂ 'ਤੇ ਵਿਗਿਆਨਕ ਗੱਲਬਾਤ ਦੀ ਸਹੂਲਤ ਦਿੰਦਾ ਹੈ, ਜਿਸ ਵਿੱਚ ਜਲਵਾਯੂ ਪਰਿਵਰਤਨ ਅਤੇ ਸਥਾਈ ਵਿਕਾਸ ਸ਼ਾਮਲ ਹਨ।

ਵਰਤਮਾਨ ਵਿੱਚ ਭਾਰਤ ਦੀ ਆਰਕਟਿਕ ਖੋਜ ਰੂਸੀ ਸੰਸਥਾਵਾਂ ਜਿਵੇਂ ਕਿ ਸੇਂਟ ਪੀਟਰਸਬਰਗ ਵਿੱਚ ਆਰਕਟਿਕ ਅਤੇ ਅੰਟਾਰਕਟਿਕ ਰਿਸਰਚ ਇੰਸਟੀਚਿਊਟ ਨਾਲ ਸਹਿਯੋਗ ’ਤੇ ਕੇਂਦਰਿਤ ਹੈ।

Advertisement
×