ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਰੰਪ ਦਾ ਟੈਰਿਫ ਯੁੱਧ

ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਉੱਪਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਤੋਂ ਦਰਾਮਦ ਕੀਤੀਆਂ ਜਾਣ ਵਾਲੀਆਂ ਵਸਤਾਂ ਉੱਪਰ 25 ਫ਼ੀਸਦੀ ਟੈਰਿਫ ਲਾਉਣ ਤੋਂ ਕੁਝ ਦਿਨਾਂ ਬਾਅਦ ਟੈਰਿਫ ਦਰਾਂ ਵਿੱਚ ਹੋਰ ਵਾਧਾ ਕਰਨ ਦੀ ਧਮਕੀ ਨਾ ਕੇਵਲ ਰਣਨੀਤਕ ਖੋਖਲੇਪਣ...
Advertisement

ਭਾਰਤ ਵੱਲੋਂ ਰੂਸ ਤੋਂ ਤੇਲ ਖਰੀਦਣ ਉੱਪਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ਤੋਂ ਦਰਾਮਦ ਕੀਤੀਆਂ ਜਾਣ ਵਾਲੀਆਂ ਵਸਤਾਂ ਉੱਪਰ 25 ਫ਼ੀਸਦੀ ਟੈਰਿਫ ਲਾਉਣ ਤੋਂ ਕੁਝ ਦਿਨਾਂ ਬਾਅਦ ਟੈਰਿਫ ਦਰਾਂ ਵਿੱਚ ਹੋਰ ਵਾਧਾ ਕਰਨ ਦੀ ਧਮਕੀ ਨਾ ਕੇਵਲ ਰਣਨੀਤਕ ਖੋਖਲੇਪਣ ਨੂੰ ਉਜਾਗਰ ਕਰਦੀ ਹੈ ਸਗੋਂ ਇਸ ਵਿੱਚੋਂ ਦੰਭ ਦੀ ਬੂ ਵੀ ਆਉਂਦੀ ਹੈ। ਭਾਰਤ ਨੇ ਟਰੰਪ ਦੀ ਧਮਕੀ ਨੂੰ ਗ਼ੈਰ-ਵਾਜਿਬ ਅਤੇ ਗ਼ੈਰ-ਤਰਕਸੰਗਤ ਕਰਾਰ ਦੇ ਕੇ ਇਸ ਦੀ ਅਵੱਗਿਆ ਕੀਤੀ ਹੈ ਹਾਲਾਂਕਿ ਇਸ ਦਾ ਅਸਰ ਕਾਫ਼ੀ ਅਹਿਮ ਹੋ ਸਕਦਾ ਹੈ। ਨਵੇਂ ਟੈਰਿਫਾਂ ਨਾਲ ਅਮਰੀਕਾ ਲਈ ਭਾਰਤ ਦੀਆਂ ਬਰਾਮਦਾਂ ਵਿੱਚ ਕਰੀਬ 30 ਫ਼ੀਸਦੀ ਕਮੀ ਆਉਣ ਦੀ ਸੰਭਾਵਨਾ ਹੈ। ਕੱਪੜਾ ਬਰਾਮਦਕਾਰਾਂ ਨੇ ਇਸ ਕਾਰਨ ਵਧ ਰਹੇ ਘਾਟਿਆਂ ਨੂੰ ਪਹਿਲਾਂ ਹੀ ਉਜਾਗਰ ਕਰ ਦਿੱਤਾ ਹੈ ਜਦੋਂਕਿ ਵਪਾਰਕ ਅਦਾਰਿਆਂ ਨੇ ਵਾਸ਼ਿੰਗਟਨ ਦੇ ਪੈਂਤੜੇ ਪ੍ਰਤੀ ਆਪਣੀ ਨਾਉਮੀਦੀ ਜਤਾਈ ਹੈ। ਰੂਸ ਤੋਂ ਭਾਰਤ ਦੀਆਂ ਤੇਲ ਦਰਾਮਦਾਂ ਕਿਸੇ ਵਿਚਾਰਧਾਰਕ ਸਫ਼ਬੰਦੀ ਦਾ ਵਿਖਾਲਾ ਨਹੀਂ ਕਰਦੀਆਂ ਸਗੋਂ ਇਹ ਆਰਥਿਕ ਲੋੜ ਦਰਸਾਉਦੀਆਂ ਹਨ। ਜਦੋਂ ਰੂਸ ਅਤੇ ਯੂਕਰੇਨ ਵਿਚਕਾਰ ਜੰਗ ਕਰ ਕੇ ਊਰਜਾ ਦੀ ਆਲਮੀ ਮੰਡੀ ਵਿੱਚ ਵਿਘਨ ਪਿਆ ਸੀ ਤਾਂ ਰਵਾਇਤੀ ਸਪਲਾਈ ਇੱਕ ਵਾਰ ਫਿਰ ਯੂਰੋਪ ਵੱਲ ਮੋੜੀ ਗਈ ਸੀ। ਉਸ ਵੇਲੇ ਖ਼ੁਦ ਅਮਰੀਕਾ ਨੇ ਭਾਰਤ ਦੇ ਫ਼ੈਸਲੇ ਨੂੰ ਗੁੱਝੇ ਢੰਗ ਨਾਲ ਆਲਮੀ ਤੇਲ ਮੰਡੀਆਂ ਲਈ ਸਥਿਰਤਾ ਮੁਹੱਈਆ ਕਰਾਉਣ ਦੇ ਕਦਮ ਵਜੋਂ ਪ੍ਰਵਾਨ ਕੀਤਾ ਸੀ।

ਆਪਣੇ ਹਿੱਤਾਂ ਦੀ ਰਾਖੀ ਲਈ ਹੁਣ ਭਾਰਤ ਨੂੰ ਸਜ਼ਾ ਦੇਣਾ ਟਰੰਪ ਦੀ ਬਿਆਨਬਾਜ਼ੀ ਦੇ ਅਸਥਿਰ ਅਤੇ ਸਵਾਰਥੀ ਸੁਭਾਅ ਨੂੰ ਜ਼ਾਹਿਰ ਕਰਦਾ ਹੈ। ਇਸ ਤੋਂ ਵੀ ਬਦਤਰ ਹੈ ਨੈਤਿਕ ਦਿਖਾਵਾ, ਜੋ ਖੋਖ਼ਲਾ ਹੈ। ਉਹੀ ਮੁਲਕ ਜਿਹੜੇ ਹੁਣ ਭਾਰਤ ਨੂੰ ਨਿੰਦ ਰਹੇ ਹਨ, ਨੇ ਰੂਸ ਨਾਲ ਵਪਾਰ ਜਾਰੀ ਰੱਖਿਆ ਹੈ। ਯੂਰੋਪੀਅਨ ਸੰਘ ਨੇ 2024 ਵਿੱਚ ਮਾਸਕੋ ਨਾਲ 67 ਅਰਬ ਯੂਰੋ ਦੀਆਂ ਵਸਤਾਂ ਦਾ ਵਪਾਰ ਕਾਇਮ ਰੱਖਿਆ ਤੇ ਇਸ ਤੋਂ ਇੱਕ ਸਾਲ ਪਹਿਲਾਂ ਵੀ ਸੇਵਾਵਾਂ ’ਚ ਲਗਭਗ 17 ਅਰਬ ਯੂਰੋ ਦਾ ਲੈਣ-ਦੇਣ ਕੀਤਾ। ਇਹ ਅੰਕੜੇ ਰੂਸ ਨਾਲ ਭਾਰਤ ਦੇ ਕਾਰੋਬਾਰ ਤੋਂ ਕਿਤੇ ਵੱਧ ਹਨ। ਅਮਰੀਕਾ ਨੇ ਵੀ ਆਪਣੇ ਪਰਮਾਣੂ ਤੇ ਆਟੋਮੋਬਾਈਲ ਉਦਯੋਗਾਂ ਲਈ ਰੂਸੀ ਸਾਮਾਨ ਖਰੀਦਿਆ ਹੈ।

Advertisement

ਟੈਰਿਫ ਦਰਾਂ ਦੇ ਆਰਥਿਕ ਝਟਕੇ ਦਾ ਟਾਕਰਾ ਕਰਨ ਲਈ ਭਾਰਤ ਨੂੰ ਉਨ੍ਹਾਂ ਵਪਾਰ ਸਮਝੌਤਿਆਂ ਦਾ ਵਿਸਤਾਰ ਕਰਨਾ ਚਾਹੀਦਾ ਹੈ ਜਿਹੜੇ ਆਪਸੀ ਹਿੱਤਾਂ ਦਾ ਸਤਿਕਾਰ ਕਰਨ, ਨਾ ਕਿ ਰੋਅਬ ਪਾਉਣ। ਸਰਕਾਰ ਵੱਲੋਂ ਤਜਵੀਜ਼ਸ਼ੁਦਾ 20,000 ਕਰੋੜ ਦਾ ‘ਐਕਸਪੋਰਟ ਪ੍ਰਮੋਸ਼ਨ ਮਿਸ਼ਨ’ ਪ੍ਰਭਾਵਿਤ ਖੇਤਰਾਂ ਨੂੰ ਝਟਕਿਆਂ ਤੋਂ ਬਚਾ ਸਕਦਾ ਹੈ ਤੇ ਨਾਲ ਹੀ ਆਲਮੀ ਪੱਧਰ ’ਤੇ ਕਾਰੋਬਾਰ ਵਿੱਚ ਭਾਰਤ ਦੀ ਮੁਕਾਬਲੇਬਾਜ਼ੀ ਦੀ ਸਮਰੱਥਾ ਨੂੰ ਵੀ ਵਧਾਉਂਦਾ ਹੈ। ਹਿੰਦ-ਪ੍ਰਸ਼ਾਂਤ ਵਿੱਚ ਭਾਰਤ ਦੀ ਭੂ-ਰਾਜਨੀਤਕ ਅਹਿਮੀਅਤ ਦਾ ਫ਼ਾਇਦਾ ਚੁੱਕ ਕੇ ਠੋਸ ਵਪਾਰਕ ਕੂਟਨੀਤੀ ਕਰਨਾ ਵੀ ਬਰਾਬਰ ਮਹੱਤਵਪੂਰਨ ਹੈ। ਭਾਰਤ ਨੂੰ ਚਾਹੀਦਾ ਹੈ ਕਿ ਉਹ ਇੱਕਪਾਸੜ ਕਾਰੋਬਾਰੀ ਕਾਰਵਾਈਆਂ ਦਾ ਟਾਕਰਾ ਕਰਨ ਲਈ ਬਹੁ-ਮੁਖੀ ਮੰਚਾਂ ਉੱਤੇ ਵੀ ਆਪਣੀ ਆਵਾਜ਼ ਮਜ਼ਬੂਤ ਕਰੇ।

Advertisement