ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਯਾਤਰਾ ਦਾ ਬਿਰਤਾਂਤ

ਆਧੁਨਿਕ ਦੌਰ ਦੇ ਮੁੱਢਲੇ ਯਾਤਰੀ ਅਨੇਕ ਹੋਏ ਹਨ। ਹੁਣ ਯਾਤਰਾ ਕਰਨੀ ਆਸਾਨ ਹੋ ਗਈ ਹੈ। ਕੋਈ ਵਿਸ਼ੇਸ਼ ਯਾਤਰਾ ਹੀ ਔਖੀ ਕਹੀ ਜਾ ਸਕਦੀ ਹੈ। ਫਿਰ ਵੀ ਯਾਤਰਾ ਕਰਨ ਵਾਲਿਆਂ ਦੀ ਕਮੀ ਨਹੀਂ। ਫਿਰ ਵੀ ਯਾਤਰਾ ਕਰਨੀ, ਉਸ ਨੂੰ ਸਫ਼ਰਨਾਮੇ ਦਾ...
Advertisement

ਆਧੁਨਿਕ ਦੌਰ ਦੇ ਮੁੱਢਲੇ ਯਾਤਰੀ ਅਨੇਕ ਹੋਏ ਹਨ। ਹੁਣ ਯਾਤਰਾ ਕਰਨੀ ਆਸਾਨ ਹੋ ਗਈ ਹੈ। ਕੋਈ ਵਿਸ਼ੇਸ਼ ਯਾਤਰਾ ਹੀ ਔਖੀ ਕਹੀ ਜਾ ਸਕਦੀ ਹੈ। ਫਿਰ ਵੀ ਯਾਤਰਾ ਕਰਨ ਵਾਲਿਆਂ ਦੀ ਕਮੀ ਨਹੀਂ। ਫਿਰ ਵੀ ਯਾਤਰਾ ਕਰਨੀ, ਉਸ ਨੂੰ ਸਫ਼ਰਨਾਮੇ ਦਾ ਵਿਸ਼ਾ ਬਣਾਉਣਾ ਅਤੇ ਫਿਰ ਪੁਸਤਕ ਦੇ ਰੂਪ ਵਿੱਚ ਪ੍ਰਕਾਸ਼ਿਤ ਕਰਵਾਉਣ ਵਾਲੇ ਟਾਵੇਂ-ਟਾਵੇਂ ਹੀ ਲੇਖਕ ਹਨ। ਆਮ ਤੌਰ ’ਤੇ ਹਰ ਭਾਸ਼ਾ ਵਿੱਚ ਅਜਿਹੇ ਲੇਖਕ ਹੁੰਦੇ ਹਨ, ਜੋ ਕੀਤੀ ਯਾਤਰਾ ਦਾ ਹਾਲ ਪੁਸਤਕ ਰੂਪ ਵਿੱਚ ਪ੍ਰਕਾਸ਼ਿਤ ਕਰਵਾਉਂਦੇ ਹਨ।

‘ਮੇਰੇ ਸਫ਼ਰਨਾਮੇ’ (ਕੀਮਤ: 650 ਰੁਪਏ; ਪੰਨੇ: 422; ਸਪਤਰਿਸ਼ੀ ਪ੍ਰਕਾਸ਼ਨ) ਸੀ. ਮਾਰਕੰਡਾ ਦੀ ਨਵੀਂ ਪੁਸਤਕ ਹੈ, ਜਿਸ ਵਿੱਚ ਉਸ ਦੇ ਪੰਜ ਸਫ਼ਰਨਾਮੇ ਹਨ:

Advertisement

1. ਡੂਗਰ ਵਾਟਿ ਬਹੁਤ (ਅਮਰਨਾਥ ਦੀ ਯਾਤਰਾ)

2. ਮਾਈਸਰਖ਼ਾਨੇ ਤੋਂ ਚਾਂਦਨੀ ਚੌਕ ਤੱਕ

3. ਕੁੰਭ ਦਾ ਨਾਹੁਣ

4. ਪਰਿਕਰਮਾ ਵ੍ਰਿੰਦਾਵਨ

5. ਇਉਂ ਦੇਖਿਆ ਨੇਪਾਲ

ਇਨ੍ਹਾਂ ਪੰਜਾਂ ਸਫ਼ਰਨਾਮਿਆਂ ਵਿੱਚ ਜ਼ਿਕਰ ਕੀਤੇ ਸਥਾਨਾਂ ਦਾ ਪ੍ਰਕਾਸ਼ਨ ਵੱਖਰੇ-ਵੱਖਰੇ ਸਮੇਂ, ਵੱਖ-ਵੱਖ ਰੂਪਾਂ ਵਿੱਚ ਪਹਿਲਾਂ ਵੀ ਹੋ ਚੁੱਕਾ ਹੈ। ਇਸ ਪੁਸਤਕ ਦਾ ਨਵਾਂ ਰੂਪ ਹੈ। ਸੀ. ਮਾਰਕੰਡਾ ਬਹੁਪੱਖੀ ਲੇਖਕ ਹੈ, ਉਹ ਕਵੀ ਵੀ ਹੈ, ਛੇ ਕਾਵਿ-ਪੁਸਤਕਾਂ ਦਾ ਕਰਤਾ ਹੈ। ਉਸ ਨੇ ‘ਤਲੀ ਦੀ ਅੱਗ’ ਖੰਡ ਕਾਵਿ ਵੀ ਲਿਖਿਆ ਹੈ। ‘ਰੂਹ ’ਚ ਰਚੇ ਰਚੇਤਾ’ ਸ਼ਬਦ ਚਿੱਤਰ ਵੀ ਲਿਖੇ ਹਨ। ਆਲੋਚਨਾ ਵੀ ਕੀਤੀ ਹੈ, ਸੰਪਾਦਨਾ ਵੀ ਕੀਤੀ ਹੈ।

‘ਮੇਰੇ ਸਫ਼ਰਨਾਮੇ’ ਦੇ ਸਫ਼ਰਨਾਮੇ ਪੜ੍ਹ ਕੇ ਸੀ. ਮਾਰਕੰਡਾ ਦੇ ਘੁੰਮਣ-ਫਿਰਨ ਦੇ ਸ਼ੌਕ ਦਾ ਪਤਾ ਲੱਗਦਾ ਹੈ ਕਿ ਉਹ ਯਾਤਰੀ ਵੀ ਹੈ। ਪੰਜਾਬੀ ਵਿੱਚ ਸਫ਼ਰਨਾਮੇ ਲਿਖਣ ਵਾਲੇ ਅਨੇਕਾਂ ਲੇਖਕ ਹੋਏ ਹਨ, ਜਿਵੇਂ ਹੀਰਾ ਸਿੰਘ ਦਰਦ, ਸ. ਸ. ਅਮੋਲ, ਹਰਦਿੱਤ ਸਿੰਘ, ਨਰਿੰਦਰਪਾਲ ਸਿੰਘ, ਬਲਰਾਜ ਸਾਹਨੀ, ਪਿਆਰਾ ਸਿੰਘ ਦਾਤਾ, ਪ੍ਰੋ. ਰਾਮ ਸਿੰਘ, ਡਾ. ਸ਼ੇਰ ਸਿੰਘ, ਡਾ. ਗੰਡਾ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਆਤਮਾ ਸਿੰਘ, ਐੱਮ.ਐੱਸ. ਰੰਧਾਵਾ, ਪਾਲ ਸਿੰਘ ਪੰਛੀ ਤੇ ਬਲਵੰਤ ਗਾਰਗੀ ਪਹਿਲੇ ਦੌਰ ਦੇ ਲੇਖਕ ਹਨ, ਜਿਨ੍ਹਾਂ ਨੇ ਸਫ਼ਰਨਾਮੇ ਲਿਖੇ ਹਨ। ਪੰਜਾਬੀ ਦੇ ਹੋਰ ਵੀ ਅਨੇਕਾਂ ਲੇਖਕ ਹੋਏ ਹਨ, ਜਿਨ੍ਹਾਂ ਨੇ ਸਫ਼ਰਨਾਮੇ ਲਿਖੇ ਹਨ।

ਸੀ. ਮਾਰਕੰਡਾ ਲਿਖਤ ‘ਮੇਰੇ ਸਫ਼ਰਨਾਮੇ’ ਵਿੱਚ ਪੰਜ ਸਫ਼ਰਨਾਮੇ ਹਨ। ‘ਪਰਿਕਰਮਾ ਵ੍ਰਿੰਦਾਵਨ’ ਵਿੱਚ ਸ੍ਰੀ ਕ੍ਰਿਸ਼ਨ ਜੀ ਦੇ ਗੋਪੀਆਂ ਨਾਲ ਰਾਸਲੀਲ੍ਹਾ ਰਚਾਉਣ ਦੇ ਅਨੇਕਾਂ ਪ੍ਰਸੰਗ ਹਨ। ਸੀ. ਮਾਰਕੰਡਾ ਨੇ ਇੰਜ ਹੀ ਨੇਪਾਲ ਦੀ ਯਾਤਰਾ ਦਾ ਹਾਲ ਸ਼ਾਮਲ ਕੀਤਾ ਹੈ। ਸਮੁੱਚੇ ਰੂਪ ਵਿੱਚ ਵੱਖਰੀ ਨਵੀਂ ਕਿਤਾਬ ਦਾ ਪ੍ਰਕਾਸ਼ਨ ਕਰਵਾਇਆ ਹੈ। ਭਾਵੇਂ ਇਹ ਯਾਤਰਾਵਾਂ ਪਹਿਲਾਂ ਵੱਖਰੇ ਰੂਪ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਸਨ, ਫਿਰ ਵੀ ਇਨ੍ਹਾਂ ਨੂੰ ਇਸ ਯਾਤਰਾ ਸੰਗ੍ਰਹਿ ਵਿੱਚ ਇੱਕ ਜਗ੍ਹਾ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ‘ਮੇਰੇ ਸਫ਼ਰਨਾਮੇ’ ਪੁਸਤਕ ਸਿਰਫ਼ ਯਾਤਰਾਵਾਂ ਦੀ ਪੁਸਤਕ ਬਣ ਗਈ ਹੈ। ਅਜਿਹੀ ਪੁਸਤਕ ਪੰਜਾਬੀ ਵਿੱਚ ਦੁਰਲੱਭ ਮਿਲਦੀ ਹੈ, ਜਿਸ ਵਿੱਚ ਪੰਜ ਯਾਤਰਾਵਾਂ ਦਾ ਹਾਲ ਬਿਆਨ ਹੋਵੇ। ਇੰਜ ਲੇਖਕ ਸੀ. ਮਾਰਕੰਡਾ ਯਾਤਰੀ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਂਦਾ ਹੈ। ਪੰਜਾਬੀ ਵਿੱਚ ਅਜਿਹੀ ਪੁਸਤਕ ਨਵੀਂ ਪਰੰਪਰਾ ਨੂੰ ਜਨਮ ਦਿੰਦੀ ਹੈ।

ਇਹ ਯਾਤਰਾਵਾਂ ਧਾਰਮਿਕ ਹਨ, ਪਰ ਸੀ. ਮਾਰਕੰਡਾ ਨਿਰਪੱਖ ਹੋ ਕੇ ਅਜਿਹੇ ਧਰਮ ਦੀ ਪ੍ਰਤੱਖ ਰੂਪ ਵਿੱਚ ਹਮਾਇਤ ਕਰਦਾ ਹੈ, ਜੋ ਸਭ ਲੋਕਾਂ ਨੂੰ ਪ੍ਰਵਾਨ ਹੋਵੇ। ਕੱਟੜਤਾ ਕਿਧਰੇ ਵੀ ਦਿਖਾਈ ਨਹੀਂ ਦਿੰਦੀ। ਸ਼ਰਧਾ ਸਰਬ ਪ੍ਰਵਾਨ ਹੈ। ਸਰਬ ਪ੍ਰਵਾਨਿਤ ਲਿਖਣ ਸ਼ੈਲੀ ਦੀ ਨੀਤੀ ਨਾਲ ਲਿਖੀ ਗਈ ਮਾਰਕੰਡਾ ਦੀ ਲਿਖਤ ਹਰ ਪ੍ਰਕਾਰ ਦੇ ਪਾਠਕ ਨੂੰ ਪ੍ਰਵਾਨ ਹੈ।

ਸੰਪਰਕ: 84378-73565

Advertisement
Show comments