ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੀਟ ’ਤੇ ਪਾਬੰਦੀ ਦਾ ਮੁੱਦਾ

ਸੁਤੰਤਰਤਾ ਦਿਵਸ ਆਜ਼ਾਦੀ ਦਾ ਜਸ਼ਨ ਹੈ, ਨਾ ਕਿ ਸਹਿਮਤੀ ਦੀ ਕੋਈ ਅਜ਼ਮਾਇਸ਼। ਕਈ ਮਹਾਨਗਰ ਪਾਲਿਕਾਵਾਂ ਦੇ 15 ਅਗਸਤ ਨੂੰ ਕਸਾਈਖਾਨੇ ਅਤੇ ਮੀਟ ਦੀਆਂ ਦੁਕਾਨਾਂ ਬੰਦ ਕਰਨ ਦੇ ਦਿੱਤੇ ਆਦੇਸ਼, ਲੋਕ ਪ੍ਰਸ਼ਾਸਨ ਨੂੰ ਸੱਭਿਆਚਾਰਕ ਪਹਿਰੇਦਾਰੀ ਨਾਲ ਉਲਝਾਉਂਦੇ ਹਨ ਅਤੇ ਸਾਂਝੇ ਕੌਮੀ...
Advertisement

ਸੁਤੰਤਰਤਾ ਦਿਵਸ ਆਜ਼ਾਦੀ ਦਾ ਜਸ਼ਨ ਹੈ, ਨਾ ਕਿ ਸਹਿਮਤੀ ਦੀ ਕੋਈ ਅਜ਼ਮਾਇਸ਼। ਕਈ ਮਹਾਨਗਰ ਪਾਲਿਕਾਵਾਂ ਦੇ 15 ਅਗਸਤ ਨੂੰ ਕਸਾਈਖਾਨੇ ਅਤੇ ਮੀਟ ਦੀਆਂ ਦੁਕਾਨਾਂ ਬੰਦ ਕਰਨ ਦੇ ਦਿੱਤੇ ਆਦੇਸ਼, ਲੋਕ ਪ੍ਰਸ਼ਾਸਨ ਨੂੰ ਸੱਭਿਆਚਾਰਕ ਪਹਿਰੇਦਾਰੀ ਨਾਲ ਉਲਝਾਉਂਦੇ ਹਨ ਅਤੇ ਸਾਂਝੇ ਕੌਮੀ ਪਲਾਂ ਨੂੰ ‘ਖਾਣੇ ਦੀ ਜੰਗ’ ਵਿੱਚ ਬਦਲਣ ਦਾ ਖ਼ਤਰਾ ਪੈਦਾ ਕਰਦੇ ਹਨ। ਵੱਖ-ਵੱਖ ਪਾਰਟੀਆਂ ਨਾਲ ਸਬੰਧਿਤ ਲੋਕਾਂ ਨੇ ਇਨ੍ਹਾਂ ਪਾਬੰਦੀਆਂ ਨੂੰ ਵਿਅਕਤੀਗਤ ਚੋਣ ਵਿੱਚ ਦਖ਼ਲਅੰਦਾਜ਼ੀ ਦੱਸਿਆ ਹੈ। “ਅਸੀਂ ਜੋ ਖਾਂਦੇ ਹਾਂ, ਉਹੀ ਆਜ਼ਾਦੀ ਹੈ” ਤੇ ਉਹ ਸਹੀ ਵੀ ਹਨ। ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਕਈ ਸ਼ਹਿਰਾਂ ਵਿੱਚ ਪਾਬੰਦੀਆਂ ਜਾਂ ਬੰਦ ਕਾਰਨ ਸਿਆਸੀ ਵਿਵਾਦ ਛਿੜ ਗਿਆ ਹੈ। ਰਾਸ਼ਟਰੀ ਗੌਰਵ ਲਈ ਖ਼ੁਰਾਕ ਨੂੰ ਸਮਰੂਪ ਬਣਾਉਣ ਜਾਂ ਸਾਧਾਰਨ ਵਪਾਰ ਨੂੰ ਅਪਰਾਧਕ ਬਣਾਉਣ ਦੀ ਲੋੜ ਨਹੀਂ ਹੈ, ਭਾਵੇਂ ਇਹ ਥੋੜ੍ਹੇ ਸਮੇਂ ਲਈ ਹੀ ਕਿਉਂ ਨਾ ਹੋਵੇ। ਤੱਥਾਂ ’ਤੇ ਗ਼ੌਰ ਕਰੋ। ਹੈਦਰਾਬਾਦ ਵਿੱਚ ਜੀਐੱਚਐੱਮਸੀ ਨੇ 15 ਅਤੇ 16 ਅਗਸਤ ਨੂੰ ਬੁੱਚੜਖਾਨੇ ਤੇ ਗਊ ਮਾਸ ਦੀਆਂ ਦੁਕਾਨਾਂ ਬੰਦ ਕਰਨ ਦਾ ਆਦੇਸ਼ ਦਿੱਤਾ ਹੈ, ਜਿਸ ਦੀ ਅਸਦੁਦੀਨ ਓਵੈਸੀ ਨੇ ਆਲੋਚਨਾ ਕੀਤੀ ਹੈ, ਉਨ੍ਹਾਂ ਇਸ ਕਦਮ ਨੂੰ ‘ਬੇਰਹਿਮ’ ਅਤੇ ‘ਗ਼ੈਰ-ਸੰਵਿਧਾਨਕ’ ਕਰਾਰ ਦਿੱਤਾ ਹੈ। ਮਹਾਰਾਸ਼ਟਰ ਵਿੱਚ ਕਲਿਆਣ-ਡੋਂਬੀਵਲੀ ਮਹਾਨਗਰ ਪਾਲਿਕਾ ਦੇ ਬੰਦ ਦੇ ਆਦੇਸ਼ ਦੀ ਵਪਾਰੀਆਂ ਅਤੇ ਨੇਤਾਵਾਂ ਨੇ ਨਿੰਦਾ ਕੀਤੀ ਹੈ; ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਪਾਬੰਦੀ ਦਾ ਵਿਰੋਧ ਕਰਦਿਆਂ ਕਿਹਾ ਕਿ ਅਜਿਹੀਆਂ ਪਾਬੰਦੀਆਂ ਜੇਕਰ ਹਨ ਵੀ, ਤਾਂ ਧਰਮ ਵਿਸ਼ੇਸ਼ ਦੇ ਤਿਉਹਾਰਾਂ ਲਈ ਹਨ ਨਾ ਕਿ ਧਰਮ ਨਿਰਪੱਖ ਰਾਸ਼ਟਰੀ ਦਿਹਾੜੇ ਲਈ।

ਇਸ ਤਰ੍ਹਾਂ ਦੀਆਂ ਅਸਪੱਸ਼ਟ ਪਾਬੰਦੀਆਂ ਰੋਜ਼ੀ-ਰੋਟੀ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਹਨ। ਮੀਟ ਵਰਕਰ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਇਤਿਹਾਸਕ ਤੌਰ ’ਤੇ ਪੱਛੜੇ ਭਾਈਚਾਰਿਆਂ ਤੋਂ ਹਨ, ਇੱਕ ਦਿਨ ਦੀ ਕਮਾਈ ਗੁਆ ਦਿੰਦੇ ਹਨ; ਖਪਤਕਾਰਾਂ ਨੂੰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੀਆਂ ਪਲੇਟਾਂ ’ਚੋਂ ਸਥਾਨਕ ਸ਼ਹਿਰੀ ਇਕਾਈ ਦੀ ਨੈਤਿਕਤਾ ਝਲਕਣੀ ਚਾਹੀਦੀ ਹੈ। ਜਨਤਕ ਇਕੱਠਾਂ ਦੇ ਦਿਨ ਰਾਤ ਦਾ ਕੰਮ ਸੁਰੱਖਿਆ, ਸਫਾਈ ਅਤੇ ਕਾਨੂੰਨ ਵਿਵਸਥਾ ਨੂੰ ਯਕੀਨੀ ਬਣਾਉਣਾ ਹੈ, ਨਾ ਕਿ ਖ਼ੁਰਾਕ ਨੂੰ ਸੰਭਾਲਣਾ। ਜੇ ਚਿੰਤਾ ਜਨਤਕ ਪਰੇਸ਼ਾਨੀ ਦੀ ਹੈ ਤਾਂ ਕਾਨੂੰਨਾਂ ਦੀ ਵਰਤੋਂ ਕਰੋ। ਜੇ ਉਦੇਸ਼ ਪ੍ਰਤੀਕਵਾਦ ਹੈ ਤਾਂ ਸਵੈ-ਇੱਛਤ ਮੁਹਿੰਮਾਂ ਨੂੰ ਉਤਸ਼ਾਹਿਤ ਕਰੋ; ਜ਼ਬਰਦਸਤੀ ਨਾਲ ਨਾਰਾਜ਼ਗੀ ਪੈਦਾ ਹੁੰਦੀ ਹੈ। ਸ਼ਹਿਰੀ ਇਕਾਈਆਂ ਨੂੰ ਅਜਿਹੇ ਫਰਮਾਨ ਜਾਰੀ ਕਰਨ ਤੋਂ ਪਹਿਲਾਂ ਵਪਾਰੀਆਂ, ਆਵਾਸੀ ਕਲਿਆਣ ਤੇ ਧਾਰਮਿਕ ਸੰਗਠਨਾਂ ਅਤੇ ਜਨਤਕ ਸਿਹਤ ਅਧਿਕਾਰੀਆਂ ਨਾਲ ਸਲਾਹ ਕਰਨੀ ਚਾਹੀਦੀ ਹੈ।

Advertisement

ਆਜ਼ਾਦੀ ਤੋਂ 78 ਸਾਲ ਬਾਅਦ ਅਸੀਂ ਰੋਜ਼ਾਨਾ ਜੀਵਨ ਵਿੱਚ ਆਜ਼ਾਦੀ ਦੀ ਰੱਖਿਆ ਕਰ ਕੇ ਸੰਵਿਧਾਨ ਦਾ ਸਭ ਤੋਂ ਵਧੀਆ ਸਨਮਾਨ ਕਰਦੇ ਹਾਂ। ਮੀਟ ਦੀ ਵਿਕਰੀ ’ਤੇ ਪਾਬੰਦੀਆਂ ਨੂੰ ਵਾਪਸ ਲਓ, ਰੋਜ਼ੀ-ਰੋਟੀ ਦੀ ਰੱਖਿਆ ਕਰੋ ਅਤੇ 15 ਅਗਸਤ ਦੇ ਦਿਨ ਸਾਨੂੰ ਇੱਕਜੁੱਟ ਹੋਣ ਦਿਓ, ਖਾਣੇ ਦੀਆਂ ਪਲੇਟਾਂ ਤੇ ਉਸ ਤੋਂ ਵੀ ਅੱਗੇ ਮਰਜ਼ੀ ਨਾਲ ਚੁਣਨ ਦੀ ਆਜ਼ਾਦੀ ਦੇ ਕੇ।

Advertisement