ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚਕਿਤਸਕਾਂ ਦੀ ਸੁਰੱਖਿਆ

ਹਸਪਤਾਲਾਂ ਵਿੱਚ ਸੁਰੱਖਿਆ ਵਧਾਉਣ ਬਾਰੇ ਬੁੱਧਵਾਰ ਨੂੰ ਕੇਂਦਰ ਵੱਲੋਂ ਦਿੱਤਾ ਨਿਰਦੇਸ਼ ਸਾਡੇ ਸਿਹਤ ਸੰਭਾਲ ਕਰਮੀਆਂ ਦੀ ਸੁਰੱਖਿਆ ਦੇ ਵਧ ਰਹੇ ਸੰਕਟ ਪ੍ਰਤੀ ਇੱਕ ਅਤਿ ਅਹਿਮ ਕਦਮ ਹੈ। ਕੋਲਕਾਤਾ ਦੇ ਆਰ ਜੀ ਕਰ ਮੈਡੀਕਲ ਕਾਲਜ ਦੇ ਇੱਕ ਜੂਨੀਅਰ ਡਾਕਟਰ ਨਾਲ ਵਾਪਰੀ...
Advertisement

ਹਸਪਤਾਲਾਂ ਵਿੱਚ ਸੁਰੱਖਿਆ ਵਧਾਉਣ ਬਾਰੇ ਬੁੱਧਵਾਰ ਨੂੰ ਕੇਂਦਰ ਵੱਲੋਂ ਦਿੱਤਾ ਨਿਰਦੇਸ਼ ਸਾਡੇ ਸਿਹਤ ਸੰਭਾਲ ਕਰਮੀਆਂ ਦੀ ਸੁਰੱਖਿਆ ਦੇ ਵਧ ਰਹੇ ਸੰਕਟ ਪ੍ਰਤੀ ਇੱਕ ਅਤਿ ਅਹਿਮ ਕਦਮ ਹੈ। ਕੋਲਕਾਤਾ ਦੇ ਆਰ ਜੀ ਕਰ ਮੈਡੀਕਲ ਕਾਲਜ ਦੇ ਇੱਕ ਜੂਨੀਅਰ ਡਾਕਟਰ ਨਾਲ ਵਾਪਰੀ ਬਲਾਤਕਾਰ ਅਤੇ ਹੱਤਿਆ ਦੀ ਘਟਨਾ ਤੋਂ ਰਾਸ਼ਟਰ ਦੰਗ ਰਹਿ ਗਿਆ ਸੀ ਜੋ ਮੈਡੀਕਲ ਸੰਸਥਾਵਾਂ ਵਿਚ ਵਿਆਪਕ ਸੁਰੱਖਿਆ ਉਪਰਾਲਿਆਂ ਦੀ ਫ਼ੌਰੀ ਲੋੜ ਨੂੰ ਰੇਖਾਂਕਿਤ ਕਰਦੀ ਹੈ। ਇਹ ਅਤੇ ਇਸ ਵਰਗੀਆਂ ਹੋਰ ਤਰਾਸਦੀਆਂ ਕਰ ਕੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਡੂੰਘਾ ਦੁੱਖ ਜ਼ਾਹਿਰ ਕਰਦੇ ਹੋਏ ਸਮਾਜ ਨੂੰ ਔਰਤਾਂ ਖਿਲਾਫ਼ ਹਿੰਸਾ ਦੇ ਬੁਨਿਆਦੀ ਕਾਰਨਾਂ ਨਾਲ ਸਿੱਝਣ ਦਾ ਸੱਦਾ ਦੇਣਾ ਪਿਆ ਹੈ। ਹਸਪਤਾਲ ਚਕਿਤਸਾ ਦੀਆਂ ਥਾਵਾਂ ਹੁੰਦੀਆਂ ਹਨ, ਿਜੱਥੇ ਵੱਡੀ ਿਗਣਤੀ ’ਚ ਮਹਿਲਾ ਡਾਕਟਰ ਅਤੇ ਨਰਸਾਂ ਡਿਊਟੀ ’ਤੇ ਤਾਿੲਨਾਤ ਹੁੰਦੀਆਂ ਹਨ। ਇਹ ਕੰਮਕਾਜੀ ਥਾਵਾਂ ਤੇਜ਼ੀ ਨਾਲ ਖ਼ਤਰਨਾਕ ਥਾਵਾਂ ਵਿੱਚ ਤਬਦੀਲ ਹੁੰਦੀਆਂ ਜਾ ਰਹੀਆਂ ਹਨ ਖ਼ਾਸਕਰ ਰਾਤਰੀ ਸ਼ਿਫ਼ਟਾਂ, ਜਦੋਂ ਅਕਸਰ ਸੁਰੱਖਿਆ ਨਾਕਾਫ਼ੀ ਹੁੰਦੀ ਹੈ।

ਸਾਂਝੇ ਸੁਰੱਖਿਆ ਆਡਿਟ, ਸੀਸੀਟੀਵੀ ਕੈਮਰੇ ਲਾਉਣ ਅਤੇ 112 ਹਲਪਲਾਈਨ ਸਿਹਤ ਸੰਭਾਲ ਕਰਮੀਆਂ ਲਈ ਦੇਣ ਬਾਬਤ ਕੇਂਦਰ ਦੀਆਂ ਸਿਫਾਰਸ਼ਾਂ ਇੱਕ ਸੁਰੱਖਿਅਤ ਮਾਹੌਲ ਪੈਦਾ ਕਰਨ ਵੱਲ ਜ਼ਰੂਰੀ ਕਦਮ ਹਨ। ਰੁਟੀਨ ਰਾਤਰੀ ਗਸ਼ਤ, ਮੈਡੀਕਲ ਕੈਂਪਸਾਂ ਵਿਚ ਕੰਟਰੋਲ ਰੂਮ ਅਤੇ ਸਖ਼ਤ ਪਹੁੰਚ ਕੰਟਰੋਲ ਅਜਿਹੀਆਂ ਘਿਣਾਉਣੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਲਈ ਜ਼ਰੂਰੀ ਹਨ। ਹਸਪਤਾਲਾਂ ਨੂੰ ਅਸੁਰੱਖਿਅਤ ਥਾਵਾਂ ਬਣਾਉਣ ਵਾਲੀਆਂ ਵਿਵਸਥਾ ਦੀਆਂ ਕਮਜ਼ੋਰੀਆਂ ਨੂੰ ਕਾਰਗਰ ਢੰਗ ਨਾਲ ਮੁਖਾਤਿਬ ਹੋਣਾ ਚਾਹੀਦਾ ਹੈ। ਮੁਰਮੂ ਦੀ ਇਮਾਨਦਾਰੀ ਨਾਲ ਅੰਤਰਝਾਤ ਮਾਰਨ ਦੀ ਅਪੀਲ ਸਾਨੂੰ ਵਿਵਸਥਾ ਦੇ ਅਜਿਹੇ ਮੁੱਦਿਆਂ ਨੂੰ ਪਛਾਣਨ ’ਤੇ ਸੇਧਿਤ ਹੈ ਜਿਨ੍ਹਾਂ ਕਰ ਕੇ ਅਜਿਹੇ ਅਪਰਾਧ ਵਾਰ-ਵਾਰ ਵਾਪਰਦੇ ਰਹਿੰਦੇ ਹਨ। ਸੁਰੱਖਿਆ ਕਰਮੀਆਂ ਲਈ ਵਿਆਪਕ ਸਿਖ਼ਲਾਈ, ਨਿਯਮਿਤ ਸੁਰੱਖਿਆ ਕਵਾਇਦਾਂ ਤੇ ਸਖ਼ਤ ਮੁਲਾਕਾਤੀ ਪ੍ਰੋਟੋਕੋਲ ਜ਼ਰੂਰੀ ਹਨ। ਇਸ ਤੋਂ ਇਲਾਵਾ ਸਿਹਤ-ਸੰਭਾਲ ਵਰਕਰ, ਜੋ ਅਕਸਰ ਬੇਹੱਦ ਤਣਾਅ ਹੇਠ ਕਰਦੇ ਹਨ, ਦੀ ਮਾਨਸਿਕ ਤੰਦਰੁਸਤੀ ਨੂੰ ਤਰਜੀਹ ਦੇਣੀ ਚਾਹੀਦੀ ਹੈ।

Advertisement

ਇਨ੍ਹਾਂ ਸੁਰੱਖਿਆ ਬੰਦੋਬਸਤਾਂ ’ਚ ਵਾਧੇ ਸਬੰਧੀ ਸਿਫਾਰਿਸ਼ਾਂ ਬਾਰੇ ਸਰਕਾਰ ਦੀ ਪਹੁੰਚ ਸ਼ਲਾਘਾਯੋਗ ਹੈ, ਪਰ ਅਸਲ ਚੁਣੌਤੀ ਇਨ੍ਹਾਂ ਨੂੰ ਰਾਜ ਤੇ ਸੰਸਥਾਗਤ ਪੱਧਰਾਂ ਉੱਤੇ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਦੀ ਹੈ। ਸਮਾਜ ਵਜੋਂ ਸਾਡਾ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਸਿਹਤ ਕਰਮੀਆਂ ਨੂੰ ਸੁਰੱਖਿਅਤ ਮਾਹੌਲ ਉਪਲਬਧ ਕਰਵਾਈਏ ਜਿੱਥੇ ਉਹ ਆਪਣੀ ਡਿਊਟੀ ਬਿਨਾਂ ਕਿਸੇ ਭੈਅ ਤੋਂ ਨਿਭਾ ਸਕਣ।

Advertisement