ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਪਹਾੜੀਆਂ ’ਚ ਹਵਾਈ ਹਾਦਸਾ

ਜੇ ਅਧਿਕਾਰੀਆਂ ਨੇ ਚਿਤਾਵਨੀ ਸੰਕੇਤਾਂ ਨੂੰ ਸਮਝ ਕੇ ਇਕਜੁੱਟ ਕਾਰਵਾਈ ਕੀਤੀ ਹੁੰਦੀ ਤਾਂ ਉਤਰਾਖੰਡ ਵਿੱਚ 15 ਜੂਨ ਨੂੰ ਵਾਪਰੇ ਹੈਲੀਕਾਪਟਰ ਹਾਦਸੇ ਤੋਂ ਬਚਿਆ ਜਾ ਸਕਦਾ ਸੀ ਜਿਸ ਵਿੱਚ ਸਵਾਰ ਸਾਰੇ ਸੱਤ ਜਣੇ ਮਾਰੇ ਗਏ ਹਨ। ਪਿਛਲੇ ਚਾਰ ਹਫ਼ਤਿਆਂ ਵਿੱਚ ਚਾਰ...
Advertisement

ਜੇ ਅਧਿਕਾਰੀਆਂ ਨੇ ਚਿਤਾਵਨੀ ਸੰਕੇਤਾਂ ਨੂੰ ਸਮਝ ਕੇ ਇਕਜੁੱਟ ਕਾਰਵਾਈ ਕੀਤੀ ਹੁੰਦੀ ਤਾਂ ਉਤਰਾਖੰਡ ਵਿੱਚ 15 ਜੂਨ ਨੂੰ ਵਾਪਰੇ ਹੈਲੀਕਾਪਟਰ ਹਾਦਸੇ ਤੋਂ ਬਚਿਆ ਜਾ ਸਕਦਾ ਸੀ ਜਿਸ ਵਿੱਚ ਸਵਾਰ ਸਾਰੇ ਸੱਤ ਜਣੇ ਮਾਰੇ ਗਏ ਹਨ। ਪਿਛਲੇ ਚਾਰ ਹਫ਼ਤਿਆਂ ਵਿੱਚ ਚਾਰ ਹਾਦਸੇ ਵਾਪਰੇ ਹਨ, ਜਿਨ੍ਹਾਂ ਵਿੱਚ ਇੱਕ ਘਾਤਕ ਘਟਨਾ ਵੀ ਸ਼ਾਮਿਲ ਹੈ ਜਿਸ ਵਿੱਚ ਛੇ ਜਾਨਾਂ ਚਲੀਆਂ ਗਈਆਂ ਸਨ ਅਤੇ ਤਿੰਨ ਵਾਰ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ। ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਚਾਰ ਧਾਮ ਯਾਤਰਾ ਦੇ ਰੂਟ ’ਤੇ ਹਵਾਈ ਸਫ਼ਰ ਬਹੁਤ ਖ਼ਤਰਨਾਕ ਹੋ ਗਿਆ ਹੈ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਲੰਘੀ 11 ਜੂਨ ਨੂੰ ਹੈਲੀ ਸਰਵਿਸ ਅਪਰੇਟਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਸੀ ਕਿ ਜੇ ਸੁਰੱਖਿਆ ਮਿਆਰਾਂ ਪ੍ਰਤੀ ਕਿਸੇ ਵੀ ਤਰ੍ਹਾਂ ਅਣਦੇਖੀ ਵਰਤੀ ਗਈ ਤਾਂ ਇਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ; ਉਨ੍ਹਾਂ ਹਾਲ ਹੀ ਵਿੱਚ ਹੋਏ ਹਵਾਈ ਹਾਦਸਿਆਂ ਦੀ ਜਾਂਚ ਦੇ ਹੁਕਮ ਵੀ ਦਿੱਤੇ ਸਨ ਤਾਂ ਕਿ ਇਸ ਤਰ੍ਹਾਂ ਦੇ ਹਾਦਸੇ ਦੁਬਾਰਾ ਨਾ ਵਾਪਰਨ।

ਦੇਸ਼ ਦੇ ਹਵਾਬਾਜ਼ੀ ਸੁਰੱਖਿਆ ਨਿਗਰਾਨ ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਵੀ ਇਸ ਵਰਤਾਰੇ ਤੋਂ ਪੂਰੀ ਤਰ੍ਹਾਂ ਬਾਖ਼ਬਰ ਹੈ। 9 ਜੂਨ ਨੂੰ ਹੀ ਇਸ ਨੇ ਚੱਲ ਰਹੀ ਇਸ ਯਾਤਰਾ ਦੌਰਾਨ ਸ਼ਟਲ ਅਤੇ ਚਾਰਟਰ ਸੇਵਾਵਾਂ ਉਪਲਬਧ ਕਰਾਉਣ ਵਾਲੇ ਹੈਲੀਕਾਪਟਰ ਅਪਰੇਟਰਾਂ ਦੇ ਵਿਸ਼ੇਸ਼ ਲੇਖੇ-ਜੋਖੇ ਅਤੇ ਨਿਗਰਾਨੀ ਵਧਾਉਣ ਦੇ ਹੁਕਮ ਜਾਰੀ ਕੀਤੇ ਸਨ। ਜਦੋਂ ਇਸ ਕਿਸਮ ਦੀ ਜਾਂਚ ਕੀਤੀ ਜਾ ਰਹੀ ਹੋਵੇ ਤਾਂ ਯਕੀਨਨ ਕੁਝ ਵੀ ਗ਼ਲਤ ਨਹੀਂ ਵਾਪਰ ਸਕਦਾ ਪਰ ਫਿਰ ਵੀ ਇਹ ਵਾਪਰ ਗਿਆ। ਇਹ ਗੱਲ ਪੂਰੀ ਤਰ੍ਹਾਂ ਸਾਫ਼ ਹੋ ਗਈ ਹੈ ਕਿ ਦਰੁਸਤੀ ਪ੍ਰਕਿਰਿਆ ਰਾਤੋ-ਰਾਤ ਨਹੀਂ ਹੋਵੇਗੀ ਪਰ ਹਾਲੀਆ ਹਾਦਸੇ ਤੋਂ ਪਹਿਲਾਂ ਚੌਪਰ ਅਪਰੇਸ਼ਨਾਂ ਦਾ ਮਹਿਜ਼ ਪੈਮਾਨਾ ਘੱਟ ਕੀਤਾ ਗਿਆ ਸੀ, ਇਹ ਮੁਲਤਵੀ ਨਹੀਂ ਕੀਤੀਆਂ ਗਈਆਂ ਸਨ। ਬਿਪਤਾ ਦਾ ਆਧਾਰ ਪੂਰੀ ਤਰ੍ਹਾਂ ਤਿਆਰ ਸੀ ਅਤੇ ਇਹ ਭਾਣਾ ਵਾਪਰ ਗਿਆ- ਕੇਦਾਰਨਾਥ ਮੰਦਰ ਲਈ ਸ਼ਰਧਾਲੂ ਲੈ ਕੇ ਜਾ ਰਿਹਾ ਹੈਲੀਕਾਪਟਰ ਜੰਗਲ ਵਿੱਚ ਡਿੱਗ ਪਿਆ ਕਿਉਂਕਿ ਪਾਇਲਟ ਨੂੰ ਸਾਫ਼ ਦੇਖਣ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਨਾ ਕੇਵਲ ਖੇਤਰ ਵਿੱਚ ਵਾਪਰੇ ਪਹਿਲੇ ਹਾਦਸਿਆਂ, ਸਗੋਂ ਅਹਿਮਦਾਬਾਦ ਵਿੱਚ ਵਾਪਰੇ ਇੱਕ ਵੱਡੇ ਹਵਾਈ ਦੁਖਾਂਤ ਦੇ ਮੱਦੇਨਜ਼ਰ ਹੋਰ ਜ਼ਿਆਦਾ ਧਿਆਨ ਰੱਖਣ ਦੀ ਲੋੜ ਸੀ। ਉਂਝ, ਇਸ ਨੂੰ ਇੱਕ ਆਮ ਚੌਪਰ ਉਡਾਣ ਵਜੋਂ ਲਿਆ ਗਿਆ ਅਤੇ ਇੱਥੋਂ ਤਕ ਕਿ ਮੌਸਮ ਵਿਗੜਨ ਬਾਰੇ ਦਿੱਤੀਆਂ ਗਈਆਂ ਜਾਣਕਾਰੀਆਂ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ।

Advertisement

ਹੁਣ ਅਗਾਂਹ ਤੋਂ ਰਾਜ ਸਰਕਾਰ ਅਤੇ ਡੀਜੀਸੀਏ ਨੂੰ ਹੈਲੀ ਸੇਵਾਵਾਂ ਦਾ ਸਰਬਪੱਖੀ ਜਾਇਜ਼ਾ ਲੈਣ ਦੀ ਲੋੜ ਹੈ। ਪਹਾੜੀ ਖੇਤਰਾਂ ਵਿੱਚ ਹਵਾਈ ਕੁਨੈਕਟੀਵਿਟੀ ਨੂੰ ਵਧਾਉਣਾ ਚੰਗੀ ਪਹਿਲਕਦਮੀ ਹੈ ਪਰ ਮੁਸਾਫ਼ਿਰਾਂ ਦੀ ਸੁਰੱਖਿਆ ਵਿੱਚ ਕੀਤੀਆਂ ਜਾ ਰਹੀਆਂ ਉਕਾਈਆਂ ਨਾਲ ਇਸ ਉਪਰਾਲੇ ਦਾ ਮਨੋਰਥ ਖ਼ਤਮ ਹੋ ਜਾਂਦਾ ਹੈ।

Advertisement