ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐਂਟੀਬਾਇਓਟਿਕਸ ਦੀ ਦੁਰਵਰਤੋਂ

ਨਵੇਂ ਅਧਿਐਨ ਨੇ ਪ੍ਰੇਸ਼ਾਨ ਕਰਨ ਵਾਲੀ ਅਸਲੀਅਤ ਨੂੰ ਉਜਾਗਰ ਕੀਤਾ ਹੈ: ਭਾਰਤ ਅੰਦਰ ਐਂਟੀਬਾਇਓਟਿਕਸ ਦੀ ਦੁਰਵਰਤੋਂ ਪਿਛਲਾ ਇੱਕ ਮੁੱਖ ਕਾਰਨ ਮਰੀਜ਼ਾਂ ਦੀਆਂ ਉਮੀਦਾਂ ਹਨ। ਬਹੁਤ ਸਾਰੇ ਲੋਕ ਇਨ੍ਹਾਂ ਦਵਾਈਆਂ ਨੂੰ ਗਰੰਟੀਸ਼ੁਦਾ ਇਲਾਜ ਮੰਨਦੇ ਹਨ ਅਤੇ ਕੁਝ ਪ੍ਰਾਈਵੇਟ ਖੇਤਰ ਦੇ ਡਾਕਟਰ...
Advertisement

ਨਵੇਂ ਅਧਿਐਨ ਨੇ ਪ੍ਰੇਸ਼ਾਨ ਕਰਨ ਵਾਲੀ ਅਸਲੀਅਤ ਨੂੰ ਉਜਾਗਰ ਕੀਤਾ ਹੈ: ਭਾਰਤ ਅੰਦਰ ਐਂਟੀਬਾਇਓਟਿਕਸ ਦੀ ਦੁਰਵਰਤੋਂ ਪਿਛਲਾ ਇੱਕ ਮੁੱਖ ਕਾਰਨ ਮਰੀਜ਼ਾਂ ਦੀਆਂ ਉਮੀਦਾਂ ਹਨ। ਬਹੁਤ ਸਾਰੇ ਲੋਕ ਇਨ੍ਹਾਂ ਦਵਾਈਆਂ ਨੂੰ ਗਰੰਟੀਸ਼ੁਦਾ ਇਲਾਜ ਮੰਨਦੇ ਹਨ ਅਤੇ ਕੁਝ ਪ੍ਰਾਈਵੇਟ ਖੇਤਰ ਦੇ ਡਾਕਟਰ ਅਕਸਰ ਆਪਣੇ ਮਰੀਜ਼ਾਂ ਨੂੰ ਜੋੜੀ ਰੱਖਣ ਲਈ ਉਨ੍ਹਾਂ ਦੀ ਗੱਲ ਮੰਨ ਲੈਂਦੇ ਹਨ। ਨਤੀਜੇ ਹੈਰਾਨੀਜਨਕ ਹਨ- ਭਾਰਤ ਦਾ ਪ੍ਰਾਈਵੇਟ ਖੇਤਰ ਹੀ ਸਾਲਾਨਾ ਅੱਧੇ ਅਰਬ ਤੋਂ ਵੱਧ ਐਂਟੀਬਾਇਓਟਿਕ ਆਪਣੇ ਮਰੀਜ਼ਾਂ ਨੂੰ ਲਿਖ ਰਿਹਾ ਹੈ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਬੇਲੋੜੇ ਹੁੰਦੇ ਹਨ। ਬਚਪਨ ਵਿੱਚ ਲੱਗਣ ਵਾਲੇ ਦਸਤ ਦੇ ਮਾਮਲਿਆਂ ਵਿੱਚ ਇਹ ਦੁਰਵਰਤੋਂ ਸਭ ਤੋਂ ਵੱਧ ਨਜ਼ਰ ਆਉਂਦੀ ਹੈ; ਹਾਲਾਂਕਿ ਜ਼ਿਆਦਾਤਰ ਕੇਸ ਵਾਇਰਲ ਦੇ ਹੁੰਦੇ ਹਨ ਅਤੇ ਮੌਖਿਕ ਰੀਹਾਈਡ੍ਰੇਸ਼ਨ ਅਮਲਾਂ ਤੇ ਜ਼ਿੰਕ ਨਾਲ ਸਭ ਤੋਂ ਵਧੀਆ ਢੰਗ ਨਾਲ ਠੀਕ ਹੋ ਜਾਂਦੇ ਹਨ। ਇਸ ਸਬੰਧੀ ਅਧਿਐਨ ਦਰਸਾਉਂਦੇ ਹਨ ਕਿ ਲਗਭਗ 70 ਪ੍ਰਤੀਸ਼ਤ ਦਾ ਇਲਾਜ ਅਜੇ ਵੀ ਐਂਟੀਬਾਇਓਟਿਕਸ ਨਾਲ ਕੀਤਾ ਜਾਂਦਾ ਹੈ। ਗ਼ਲਤ ਮੰਗ, ਕਮਜ਼ੋਰ ਨਿਯਮਾਂ ਅਤੇ ਡਾਕਟਰਾਂ ਵੱਲੋਂ ਜ਼ਿਆਦਾ ਦਵਾ ਲਿਖਣ ਨਾਲ ਦਵਾਈਆਂ ’ਤੇ ਨਿਰਭਰਤਾ ਦਾ ਖ਼ਤਰਨਾਕ ਸਿਲਸਿਲਾ ਚੱਲ ਪਿਆ ਹੈ, ਜਦੋਂਕਿ ਇਨ੍ਹਾਂ ਦੀ ਵਰਤੋਂ ਸੰਜਮ ਨਾਲ ਹੀ ਕੀਤੀ ਜਾਣੀ ਚਾਹੀਦੀ ਸੀ।

ਇਹ ਖ਼ਤਰਾ ਸਿਰਫ਼ ਵਿਅਕਤੀਗਤ ਮਰੀਜ਼ਾਂ ਤੱਕ ਹੀ ਸੀਮਤ ਨਹੀਂ ਹੈ। ਐਂਟੀਮਾਈਕ੍ਰੋਬਾਇਲ ਰੋਕ (ਏਐੱਮਆਰ - Antimicrobial Resistance) ਦੁਨੀਆ ਦੇ ਸਭ ਤੋਂ ਘਾਤਕ ਸਿਹਤ ਸੰਕਟਾਂ ਵਿੱਚੋਂ ਇੱਕ ਬਣ ਕੇ ਉੱਭਰ ਰਿਹਾ ਹੈ। ਵਿਸ਼ਵ ਪੱਧਰ ’ਤੇ ਇਹ ਪਹਿਲਾਂ ਹੀ ਸਾਲ ਵਿੱਚ ਲਗਭਗ 50 ਲੱਖ ਮੌਤਾਂ ਦਾ ਕਾਰਨ ਬਣਦਾ ਹੈ। ਇਕੱਲੇ ਭਾਰਤ ਵਿੱਚ 2021 ’ਚ 2.50 ਲੱਖ ਤੋਂ ਵੱਧ ਮੌਤਾਂ ਸਿੱਧੇ ਤੌਰ ’ਤੇ ਏਐੱਮਆਰ ਨਾਲ ਜੁੜੀਆਂ ਸਨ, ਜਦੋਂਕਿ ਲਗਭਗ 10 ਲੱਖ ਹੋਰ ਮੌਤਾਂ ਦਾ ਸਬੰਧ ਡਰੱਗ-ਰੋਧਕ ਲਾਗਾਂ ਨਾਲ ਸੀ। ਵਿਸ਼ੇਸ਼ ਤੌਰ ’ਤੇ ਚਿੰਤਾਜਨਕ ਤੱਥ ਇਹ ਹੈ ਕਿ 2019 ਵਿੱਚ ਗੰਭੀਰ ਡਰੱਗ-ਰੋਧਕ ਕੀਟਾਣੂਆਂ ਦੀ ਲਾਗ ਵਾਲੇ ਸਿਰਫ਼ 7.8 ਪ੍ਰਤੀਸ਼ਤ ਭਾਰਤੀਆਂ ਨੂੰ ਹੀ ਅਸਰਦਾਰ ਐਂਟੀਬਾਇਓਟਿਕਸ ਮਿਲ ਸਕੇ ਸਨ, ਜੋ ਇਲਾਜ ਦੇ ਵਿਆਪਕ ਪਾੜੇ ਨੂੰ ਦਰਸਾਉਂਦਾ ਹੈ।

Advertisement

ਰੋਧਕ ਰੋਗਾਣੂ ਤੇਜ਼ੀ ਨਾਲ ਫੈਲਦੇ ਹਨ, ਜੋ ਉਨ੍ਹਾਂ ਲਾਗਾਂ ਨੂੰ ਘਾਤਕ ਬਿਮਾਰੀਆਂ ਵਿੱਚ ਬਦਲ ਦਿੰਦੇ ਹਨ ਜਿਹੜੀਆਂ ਕਦੇ ਠੀਕ ਹੋ ਸਕਦੀਆਂ ਸਨ ਅਤੇ ਸਰਜਰੀਆਂ, ਕੈਂਸਰ ਦੇ ਇਲਾਜ ਤੇ ਰੁਟੀਨ ਦੇਖਭਾਲ ਨੂੰ ਕਿਤੇ ਵੱਧ ਖ਼ਤਰਨਾਕ ਬਣਾਉਂਦੇ ਹਨ। ਅਗਲੇ ਕਦਮ ਸਪੱਸ਼ਟ ਹਨ। ਜਨਤਕ ਮੁਹਿੰਮਾਂ ਚਲਾ ਕੇ ਐਂਟੀਬਾਇਓਟਿਕਸ ਬਾਰੇ ਫੈਲੀਆਂ ਗੱਲਾਂ ਦੀ ਅਸਲੀਅਤ ਦੱਸਣੀ ਚਾਹੀਦੀ ਹੈ, ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਬੇਲੋੜੀਆਂ ਦਵਾਈਆਂ ਲਿਖਣ ਤੋਂ ਰੋਕਣ ਲਈ ਨਿਯਮਾਂ ਨੂੰ ਲਾਗੂ ਕਰਨਾ ਚਾਹੀਦਾ ਹੈ ਅਤੇ ਤਰਕਸੰਗਤ ਇਲਾਜ ਲਈ ਕਿਫ਼ਾਇਤੀ ਡਾਇਗਨੌਸਟਿਕ ਸਾਧਨ ਵਿਆਪਕ ਤੌਰ ’ਤੇ ਉਪਲਬਧ ਕਰਾਉਣੇ ਚਾਹੀਦੇ ਹਨ। ਇਸ ਦੇ ਨਾਲ ਹੀ ਭਾਰਤ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਜਿਨ੍ਹਾਂ ਨੂੰ ਸੱਚਮੁੱਚ ਐਂਟੀਬਾਇਓਟਿਕਸ ਦੀ ਲੋੜ ਹੈ, ਉਹ ਬਿਨਾਂ ਕਿਸੇ ਦੇਰੀ ਤੋਂ ਸਹੀ ਦਵਾਈਆਂ ਹਾਸਿਲ ਕਰ ਸਕਣ। ਨਹੀਂ ਤਾਂ ਰੋਧਕ ਸ਼ਕਤੀ ਦੀ ਇਹ ‘ਮੌਨ ਮਹਾਮਾਰੀ’ ਬੇਸ਼ੁਮਾਰ ਹੋਰ ਜਾਨਾਂ ਲੈ ਲਵੇਗੀ। ਇਸੇ ਕਰ ਕੇ ਇਸ ਪਾਸੇ ਤਰਜੀਹੀ ਆਧਾਰ ’ਤੇ ਧਿਆਨ ਦੇਣ ਦੀ ਲੋੜ ਹੈ।

Advertisement
Show comments