ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਏ ਆਈ ਦੀ ਦੁਰਵਰਤੋਂ

ਗੁੰਝਲਦਾਰ ਡਿਜੀਟਲ ਦੁਨੀਆ ਜੋ ਮਸ਼ਹੂਰ ਹਸਤੀਆਂ ਨੂੰ ਦੁਨੀਆ ਭਰ ਵਿੱਚ ਲੱਖਾਂ ਪ੍ਰਸ਼ੰਸਕਾਂ ਤੱਕ ਪਹੁੰਚਣ ਦਾ ਵਿਰਾਟ ਮੰਚ ਮੁਹੱਈਆ ਕਰਦੀ ਹੈ, ਉਨ੍ਹਾਂ ਵਿੱਚੋਂ ਕੁਝ ਲਈ ਇਹ ਤੇਜ਼ੀ ਨਾਲ ਪਰੇਸ਼ਾਨੀ ਵੀ ਬਣ ਰਹੀ ਹੈ। ਰਚਨਾਤਮਕ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਮਾਡਲਾਂ ਦੀ ਵਰਤੋਂ...
Advertisement

ਗੁੰਝਲਦਾਰ ਡਿਜੀਟਲ ਦੁਨੀਆ ਜੋ ਮਸ਼ਹੂਰ ਹਸਤੀਆਂ ਨੂੰ ਦੁਨੀਆ ਭਰ ਵਿੱਚ ਲੱਖਾਂ ਪ੍ਰਸ਼ੰਸਕਾਂ ਤੱਕ ਪਹੁੰਚਣ ਦਾ ਵਿਰਾਟ ਮੰਚ ਮੁਹੱਈਆ ਕਰਦੀ ਹੈ, ਉਨ੍ਹਾਂ ਵਿੱਚੋਂ ਕੁਝ ਲਈ ਇਹ ਤੇਜ਼ੀ ਨਾਲ ਪਰੇਸ਼ਾਨੀ ਵੀ ਬਣ ਰਹੀ ਹੈ। ਰਚਨਾਤਮਕ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਮਾਡਲਾਂ ਦੀ ਵਰਤੋਂ ਇੰਟਰਨੈੱਟ ’ਤੇ ਅਪਲੋਡ ਕੀਤੀ ਗਈ ਇਤਰਾਜ਼ਯੋਗ ਜਾਂ ਗੁਮਰਾਹਕੁਨ ਸਮੱਗਰੀ ਤੋਂ ਪੈਸਾ ਕਮਾਉਣ ਲਈ ਬਹੁਤ ਜ਼ਿਆਦਾ ਕੀਤੀ ਜਾ ਰਹੀ ਹੈ। ਹੈਰਾਨੀ ਦੀ ਗੱਲ ਨਹੀਂ ਕਿ ਦੁਖੀ ਕਲਾਕਾਰ ਅਦਾਲਤਾਂ ਦਾ ਰੁਖ਼ ਕਰ ਰਹੇ ਹਨ। ਤੈਲਗੂ ਸਟਾਰ ਨਾਗਾਰਜੁਨ ਨੂੰ ਆਨਲਾਈਨ ਪਲੈਟਫਾਰਮਾਂ ’ਤੇ ਉਸ ਦੀ ਪਛਾਣ ਦੀ ਦੁਰਵਰਤੋਂ ਵਿਰੁੱਧ ਅੰਤਰਿਮ ਸੁਰੱਖਿਆ ਦਿੰਦੇ ਹੋਏ, ਦਿੱਲੀ ਹਾਈ ਕੋਰਟ ਨੇ ਟਿੱਪਣੀ ਕੀਤੀ ਹੈ ਕਿ “ਸ਼ਿਕਾਇਤਕਰਤਾ ਨੂੰ ਗੁਮਰਾਹਕੁਨ, ਅਪਮਾਨਜਨਕ ਅਤੇ ਗ਼ੈਰ-ਵਾਜਿਬ ਹਾਲਾਤ ਵਿੱਚ ਦਰਸਾਉਣਾ ਲਾਜ਼ਮੀ ਤੌਰ ’ਤੇ ਉਸ ਨਾਲ ਜੁੜੀ ਨੇਕਨਾਮੀ ਅਤੇ ਸਾਖ਼ ਨੂੰ ਕਮਜ਼ੋਰ ਕਰੇਗਾ।”

ਇਹ ਕੋਈ ਅਤਿਕਥਨੀ ਨਹੀਂ ਹੈ ਕਿ ਏ ਆਈ ਨਾਲ ਤਿਆਰ ਕੀਤੇ ਵੀਡੀਓ ਜਾਂ ਡੀਪਫੇਕ ਮਸ਼ਹੂਰ ਹਸਤੀਆਂ ਦੇ ਜਨਤਕ ਅਕਸ ਲਈ ਆਰਜ਼ੀ ਤੇ ਸਥਾਈ ਖ਼ਤਰੇ ਪੈਦਾ ਕਰਦੇ ਹਨ; ਅਜਿਹੀ ਸਮੱਗਰੀ ਉਨ੍ਹਾਂ ਦੇ ਆਰਥਿਕ ਹਿੱਤਾਂ ਨੂੰ ਵੀ ਨੁਕਸਾਨ ਪਹੁੰਚਾਉਂਦੀ ਹੈ। ਨਾਗਾਰਜੁਨ ਦੇ ਮਾਮਲੇ ਵਿੱਚ ਤਿੰਨ ਤਰ੍ਹਾਂ ਦੀਆਂ ਉਲੰਘਣਾ ਸਾਹਮਣੇ ਆਈਆਂ ਹਨ: ਅਸ਼ਲੀਲ ਸਮੱਗਰੀ ਜਿਸ ਨੂੰ ਗ਼ਲਤ ਤਰੀਕੇ ਨਾਲ ਉਸ ਨਾਲ ਜੋੜਿਆ ਗਿਆ, ਅਣਅਧਿਕਾਰਤ ਵਪਾਰਕ ਵਰਤੋਂ ਅਤੇ ਉਸ ਦੀ ਦਿੱਖ ਦੀ ਦੁਰਵਰਤੋਂ ਕਰਨ ਵਾਲੀ ਏ ਆਈ ਰਾਹੀਂ ਤਿਆਰ ਸਮੱਗਰੀ। ਨਿਆਂਇਕ ਦਖਲ ਨੇ ਬਾਲੀਵੁੱਡ ਜੋੜੇ ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਨੂੰ ਵੀ ਸੁੱਖ ਦਾ ਸਾਹ ਦਿਵਾਇਆ ਹੈ, ਕਿਉਂਕਿ ਅਦਾਲਤ ਨੇ ਡਿਜੀਟਲ ਪਲੈਟਫਾਰਮਾਂ ਨੂੰ ਉਨ੍ਹਾਂ ਦੇ ਨਾਂ, ਚਿੱਤਰਾਂ, ਆਵਾਜ਼ਾਂ ਅਤੇ ਹੋਰ ਭਾਵਾਂ ਦੀ ਅਣਅਧਿਕਾਰਤ ਵਰਤੋਂ ਕਰਨ ਤੋਂ ਰੋਕ ਦਿੱਤਾ ਹੈ। ਸਵਾਲ ਇਹ ਉੱਠਦਾ ਹੈ: ਕੀ ਅਦਾਲਤੀ ਹੁਕਮ ਪ੍ਰਭਾਵਸ਼ਾਲੀ ਰੋਕ ਵਜੋਂ ਕੰਮ ਕਰ ਸਕਦੇ ਹਨ?

Advertisement

ਇਤਰਾਜ਼ਯੋਗ ਸਮੱਗਰੀ ਨੂੰ ਹਟਾਉਣਾ ਅਧੂਰਾ ਉਪਾਅ ਹੈ। ਲੰਮੇ ਸਮੇਂ ’ਚ, ਇਸ ਬੁਰਾਈ ਨੂੰ ਰੋਕਣ ਲਈ ਤਕਨੀਕੀ ਅਤੇ ਕਾਨੂੰਨੀ ਸੁਰੱਖਿਆ ਉਪਾਵਾਂ ਦੀ ਲੋੜ ਹੈ। ਡੇਟਾ-ਸ਼ੇਅਰਿੰਗ ਨੀਤੀਆਂ ਜਿਹੜੀਆਂ ਖੁੱਲ੍ਹੀ ਛੋਟ ਦੀ ਸਹੂਲਤ ਦਿੰਦੀਆਂ ਹਨ, ਉਨ੍ਹਾਂ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਏ ਆਈ ਦਾ ਤੂਫ਼ਾਨ ਲਗਭਗ ਹਰ ਖੇਤਰ ਨੂੰ ਲਪੇਟ ਵਿਚ ਲੈ ਰਿਹਾ ਹੈ, ਚਾਹੇ ਉਹ ਸਿੱਖਿਆ ਹੋਵੇ ਜਾਂ ਫਿਰ ਮੀਡੀਆ, ਮਨੋਰੰਜਨ, ਖੇਤੀਬਾੜੀ ਜਾਂ ਵਿਗਿਆਨ ਤੇ ਤਕਨੀਕ; ਹਾਲਾਂਕਿ, ਪਾਸਾ ਪਲਟਣ ਵਾਲੇ ਇਸ ਸਾਧਨ ਦੀ ਦੁਰਵਰਤੋਂ ਇਸ ਦੇ ਬੇਸ਼ੁਮਾਰ ਫ਼ਾਇਦਿਆਂ ਨੂੰ ਫਿੱਕਾ ਕਰਨ ਦਾ ਜੋਖ਼ਿਮ ਪੈਦਾ ਕਰ ਰਹੀ ਹੈ। ਸਾਰੇ ਹਿੱਤ ਧਾਰਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਖ਼ਤਰਨਾਕ ਰੁਝਾਨ ਨੂੰ ਨਿੰਦਣ ਤੇ ਰੋਕਣ। ਨੇਕ ਇਰਾਦਾ ਰੱਖਦੇ ਵਰਤੋਂਕਾਰ ‘ਡੀਪਫੇਕਸ’ ਦੇ ਪ੍ਰਸਾਰ ਨੂੰ ਰੋਕਣ ਲਈ ਆਪਣਾ ਹਿੱਸਾ ਪਾ ਸਕਦੇ ਹਨ- ਬਿਨਾਂ ਸੋਚੇ-ਸਮਝੇ ਸਮੱਗਰੀ ਅੱਗੇ ਭੇਜਣ ਤੋਂ ਪਰਹੇਜ਼ ਕਰੋ ਅਤੇ ਜੋ ਵੀ ਤੁਸੀਂ ਆਨਲਾਈਨ ਦੇਖਦੇ, ਪੜ੍ਹਦੇ ਜਾਂ ਸੁਣਦੇ ਹੋ, ਉਸ ਨੂੰ ਥੋੜ੍ਹਾ ਜਿਹਾ ਜਾਂ ਇਸ ਦੀ ਥਾਂ, ਪੂਰੇ ਸੰਦੇਹ ਨਾਲ ਪਰਖੋ।

Advertisement
Show comments