ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੂਸ ’ਚ ਫਸੇ ਭਾਰਤੀ

ਯੁੱਧ ਖੇਤਰ ’ਚ ਪੜ੍ਹਨ ਜਾਂ ਕੰਮ ਕਰਨ ਦੇ ਸਪੱਸ਼ਟ ਖ਼ਤਰੇ ਦੇ ਬਾਵਜੂਦ ਹਤਾਸ਼ ਭਾਰਤੀ ਨਾਗਰਿਕ ਰੂਸੀ ਵੀਜ਼ੇ ਲਈ ਕਤਾਰਾਂ ’ਚ ਲੱਗਣਾ ਜਾਰੀ ਰੱਖ ਰਹੇ ਹਨ। ਦੋ ਭਾਰਤੀਆਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਉਸਾਰੀ ਦੇ ਖੇਤਰ ਵਿੱਚ ਨੌਕਰੀਆਂ ਦੀ...
Advertisement

ਯੁੱਧ ਖੇਤਰ ’ਚ ਪੜ੍ਹਨ ਜਾਂ ਕੰਮ ਕਰਨ ਦੇ ਸਪੱਸ਼ਟ ਖ਼ਤਰੇ ਦੇ ਬਾਵਜੂਦ ਹਤਾਸ਼ ਭਾਰਤੀ ਨਾਗਰਿਕ ਰੂਸੀ ਵੀਜ਼ੇ ਲਈ ਕਤਾਰਾਂ ’ਚ ਲੱਗਣਾ ਜਾਰੀ ਰੱਖ ਰਹੇ ਹਨ। ਦੋ ਭਾਰਤੀਆਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਉਸਾਰੀ ਦੇ ਖੇਤਰ ਵਿੱਚ ਨੌਕਰੀਆਂ ਦੀ ਪੇਸ਼ਕਸ਼ ਨਾਲ ਰੂਸ ਆਉਣ ਲਈ ਲੁਭਾਇਆ ਗਿਆ ਅਤੇ ਫਿਰ ਜ਼ਬਰਦਸਤੀ ਰੂਸੀ ਫ਼ੌਜ ਵਿੱਚ ਭਰਤੀ ਕਰ ਲਿਆ ਗਿਆ। ਪੂਰਬੀ ਯੂਕਰੇਨ ਦੇ ਦੋਨੇਸਕ ਖੇਤਰ ਵਿੱਚ ਫਸੇ ਹੋਏ ਇਨ੍ਹਾਂ ਭਾਰਤੀਆਂ ਨੇ ਦਾਅਵਾ ਕੀਤਾ ਹੈ ਕਿ ਘੱਟੋ-ਘੱਟ 13 ਹੋਰ ਭਾਰਤੀ ਨਾਗਰਿਕ ਵੀ ਇਸੇ ਤਰ੍ਹਾਂ ਦੇ ਹਾਲਾਤ ਵਿੱਚ ਫਸੇ ਹੋਏ ਹਨ। ਉਨ੍ਹਾਂ ਦੀ ਇਹ ਦੁਰਦਸ਼ਾ ਦੇਖ ਕੇ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਰੂਸ-ਯੂਕਰੇਨ ਟਕਰਾਅ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਪਿਛਲੇ ਦੋ-ਤਿੰਨ ਸਾਲਾਂ ਵਿੱਚ ਵਿਦੇਸ਼ ਮੰਤਰਾਲੇ ਵੱਲੋਂ ਦਿੱਤੀ ਗਈ ਇਹ ਕੋਈ ਪਹਿਲੀ ਅਜਿਹੀ ਸਲਾਹ ਨਹੀਂ ਹੈ, ਪਰ ਇਨ੍ਹਾਂ ਵਿੱਚੋਂ ਕਿਸੇ ਦਾ ਵੀ ਬਹੁਤਾ ਅਸਰ ਨਹੀਂ ਪਿਆ। ਇਹ ਦਰਸਾਉਂਦਾ ਹੈ ਕਿ ਕਈ ਟਰੈਵਲ ਏਜੰਟ ਅਜੇ ਵੀ ਧੋਖਾਧੜੀ ਕਰ ਕੇ ਭਾਰਤੀਆਂ ਨੂੰ ਰੂਸ ਭੇਜ ਰਹੇ ਹਨ। ਇਹ ਉਸ ਮਾੜੇ ਕੰਮ ਉਤੇ ਦਿੱਲੀ ਅਤੇ ਮਾਸਕੋ ਦੇ ਤਾਲਮੇਲ ’ਤੇ ਵੀ ਸਵਾਲ ਖੜ੍ਹੇ ਕਰਦਾ ਹੈ ਜਿਸ ਨਾਲ ਭਾਰਤੀ ਨਾਗਰਿਕਾਂ ਦੀ ਜਾਨ ਖ਼ਤਰੇ ਵਿੱਚ ਪੈ ਰਹੀ ਹੈ।

ਅਫ਼ਸੋਸ ਵਾਲੀ ਗੱਲ ਹੈ ਕਿ ਭਾਰਤ ਵਿਚਲੇ ਰੂਸੀ ਦੂਤਾਵਾਸ ਨੇ ਪਿਛਲੇ ਸਾਲ ਕਿਹਾ ਸੀ ਕਿ ਮਾਸਕੋ ਹੁਣ ਆਪਣੀ ਫੌਜ ਵਿੱਚ ਭਾਰਤੀਆਂ ਦੀ ਭਰਤੀ ਨਹੀਂ ਕਰ ਰਿਹਾ ਹੈ। ਇਹ ਭਰੋਸਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੁਲਾਈ 2024 ਦੀ ਮਾਸਕੋ ਫੇਰੀ ਮੌਕੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਹੋਈ ਗੱਲਬਾਤ ਤੋਂ ਬਾਅਦ ਦਿੱਤਾ ਗਿਆ ਸੀ। ਇਸ ਸਾਲ ਦੇ ਸ਼ੁਰੂ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਨੇ ਸੰਸਦ ਨੂੰ ਦੱਸਿਆ ਸੀ ਕਿ 127 ਭਾਰਤੀ ਰੂਸ ਦੀਆਂ ਹਥਿਆਰਬੰਦ ਸੈਨਾਵਾਂ ਵਿੱਚ ‘ਭਰਤੀ’ ਹੋਏ ਸਨ; ਦੁਵੱਲੇ ਯਤਨਾਂ ਸਦਕਾ ਇਨ੍ਹਾਂ ਵਿਚੋਂ 98 ਦੀਆਂ ਸੇਵਾਵਾਂ ਰੋਕ ਲਈਆਂ ਗਈਆਂ ਸਨ। ਬਾਰਾਂ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਸੀ। ਸਰਕਾਰ ਨੂੰ ਹੁਣ ਇਸ ਸਬੰਧੀ ਨਵਾਂ ਮੁਲਾਂਕਣ ਕਰਨਾ ਚਾਹੀਦਾ ਹੈ ਤਾਂ ਜੋ ਯੂਕਰੇਨ ਯੁੱਧ ਵਿੱਚ ਘੜੀਸੇ ਗਏ ਹਰ ਭਾਰਤੀ ਦਾ ਹਿਸਾਬ ਲਿਆ ਜਾ ਸਕੇ ਅਤੇ ਆਖਿ਼ਰਕਾਰ ਉਨ੍ਹਾਂ ਨੂੰ ਬਚਾਇਆ ਜਾ ਸਕੇ।

Advertisement

ਰੂਸੀ ਤੇਲ ਖ਼ਰੀਦਣ ਕਰ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਭਾਰਤ ’ਤੇ ਬੋਲੇ ਟੈਰਿਫ ਦੇ ਹੱਲੇ ਕਾਰਨ ਇਹ ਮੁੱਦਾ ਅੱਖੋਂ ਓਹਲੇ ਹੋ ਗਿਆ ਸੀ। ਹੁਣ ਜਦ ਇਹ ਦੁਬਾਰਾ ਸੁਰਖੀਆਂ ਵਿੱਚ ਹੈ ਤਾਂ ਦਿੱਲੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮਾਸਕੋ ਢਿੱਲ-ਮੱਠ ਛੱਡੇ। ਹਾਲ ਹੀ ਵਿੱਚ ਚੀਨ ਦੇ ਤਿਆਨਜਿਨ ’ਚ ਸਪੱਸ਼ਟ ਨਜ਼ਰ ਆਈ ਮੋਦੀ-ਪੂਤਿਨ ਦੀ ਦੋਸਤੀ, ਭਾਰਤੀਆਂ ਨੂੰ ਸੌਖਾ ਨਿਸ਼ਾਨਾ ਬਣਨ ਤੋਂ ਬਚਾਉਣ ’ਚ ਕੰਮ ਆਉਣੀ ਚਾਹੀਦੀ ਹੈ। ਇਸ ਦੇ ਨਾਲ ਹੀ, ਧੋਖਾਧੜੀ ਕਰਨ ਵਾਲੇ ਏਜੰਟਾਂ ਅਤੇ ਲਾਪਰਵਾਹ ਲੋਕਾਂ ਨੂੰ ਰੋਕਣ ਲਈ ਸਖ਼ਤ ਕਾਰਵਾਈ ਵੀ ਜ਼ਰੂਰੀ ਹੈ।

Advertisement
Show comments