ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਰਤਾਨੀਆ ’ਚ ਵਧਦੀ ਨਫ਼ਰਤ

ਬਰਤਾਨੀਆ ਵਿੱਚ ਹਾਲ ਹੀ ’ਚ ਸਿੱਖ ਔਰਤ ’ਤੇ ਹੋਇਆ ਜਿਨਸੀ ਹਮਲਾ ਅਜਿਹਾ ਅਪਰਾਧ ਹੈ ਜਿਸ ਨੂੰ ਬਿਆਨਿਆ ਨਹੀਂ ਜਾ ਸਕਦਾ। ਇਹ ਅਜਿਹੇ ਸਮਾਜ ’ਤੇ ਕਲੰਕ ਹੈ ਜਿਹੜਾ ਨਸਲਵਾਦ ਅਤੇ ਔਰਤ ਵਿਰੋਧੀ ਸੋਚ ਨੂੰ ਖੁੱਲ੍ਹੇਆਮ ਵਧਣ-ਫੁੱਲਣ ਦੇ ਰਿਹਾ ਹੈ। ਮੁਜਰਿਮਾਂ ਨੇ...
Advertisement

ਬਰਤਾਨੀਆ ਵਿੱਚ ਹਾਲ ਹੀ ’ਚ ਸਿੱਖ ਔਰਤ ’ਤੇ ਹੋਇਆ ਜਿਨਸੀ ਹਮਲਾ ਅਜਿਹਾ ਅਪਰਾਧ ਹੈ ਜਿਸ ਨੂੰ ਬਿਆਨਿਆ ਨਹੀਂ ਜਾ ਸਕਦਾ। ਇਹ ਅਜਿਹੇ ਸਮਾਜ ’ਤੇ ਕਲੰਕ ਹੈ ਜਿਹੜਾ ਨਸਲਵਾਦ ਅਤੇ ਔਰਤ ਵਿਰੋਧੀ ਸੋਚ ਨੂੰ ਖੁੱਲ੍ਹੇਆਮ ਵਧਣ-ਫੁੱਲਣ ਦੇ ਰਿਹਾ ਹੈ। ਮੁਜਰਿਮਾਂ ਨੇ ਸਿਰਫ਼ ਜਬਰ-ਜਨਾਹ ਵਰਗਾ ਘਿਨਾਉਣਾ ਕੰਮ ਹੀ ਨਹੀਂ ਕੀਤਾ, ਸਗੋਂ ਉਨ੍ਹਾਂ ਇਸ ਨੂੰ ਪੀੜਤ ਨੂੰ ਇਹ ਦੱਸਣ ਲਈ ਹਥਿਆਰ ਵਜੋਂ ਵਰਤਿਆ ਕਿ ਉਹ “ਇੱਥੋਂ ਦੀ ਨਹੀਂ ਹੈ।” ਇਹ ਨਸਲੀ ਤੌਰ ’ਤੇ ਭੜਕਾਈ ਨਫ਼ਰਤ ਦਾ ਸਿੱਟਾ ਸੀ, ਜਿਸ ਨੇ ਮਿੱਥ ਕੇ ਉਸ ਦੀ ਸਿੱਖ ਅਤੇ ਔਰਤ ਵਜੋਂ ਪਛਾਣ ਨੂੰ ਨਿਸ਼ਾਨਾ ਬਣਾਇਆ। ਬਰਤਾਨੀਆ ਦੀ ਸੰਸਦ ਮੈਂਬਰ ਪ੍ਰੀਤ ਗਿੱਲ ਨੇ ਇਸ ਨੂੰ ਸਹੀ ਸ਼ਬਦਾਂ ਵਿੱਚ ‘ਅਤਿ ਦੀ ਹਿੰਸਾ ਵਾਲੀ ਕਰਤੂਤ’ ਕਿਹਾ ਹੈ ਅਤੇ ਦੇਸ਼ ਨੂੰ ਯਾਦ ਦਿਵਾਇਆ ਹੈ ਕਿ ਸਿੱਖ ਭਾਈਚਾਰਾ ਬਰਤਾਨੀਆ ਦਾ ਹਿੱਸਾ ਹੈ, ਜਿਵੇਂ ਹਰ ਘੱਟਗਿਣਤੀ ਜਿਸ ਨੇ ਦੇਸ਼ ਦੀ ਉਸਾਰੀ ਵਿੱਚ ਮਦਦ ਕੀਤੀ ਹੈ। ਸੰਸਦ ਮੈਂਬਰ ਦੇ ਸ਼ਬਦ ਹਜ਼ਾਰਾਂ ਲੋਕਾਂ ਦੇ ਦਰਦ ਨੂੰ ਦਰਸਾਉਂਦੇ ਹਨ ਜੋ ਇਹ ਪੁੱਛ ਰਹੇ ਹਨ: ਜੇਕਰ ਔਰਤਾਂ ਬਿਨਾਂ ਕਿਸੇ ਭੈਅ ਕੰਮ ’ਤੇ ਨਹੀਂ ਜਾ ਸਕਦੀਆਂ ਅਤੇ ਉਨ੍ਹਾਂ ਨੂੰ ‘ਵਾਪਸ ਚਲੇ ਜਾਓ’ ਕਿਹਾ ਜਾਂਦਾ ਹੈ ਤਾਂ ਇਹ ਅੱਜ ਦੇ ਬਰਤਾਨੀਆ ਬਾਰੇ ਕੀ ਦੱਸਦਾ ਹੈ?

ਇਹ ਕ੍ਰੋਧ ਅਤਿ ਦੀ ਸੱਜੇ ਪੱਖੀ ਕੱਟੜਵਾਦੀ ਲਾਮਬੰਦੀ ਦੇ ਵਧਦੇ ਜ਼ੋਰ ਖ਼ਿਲਾਫ਼ ਜਾਗਿਆ ਹੈ। ਘਟਨਾ ਤੋਂ ਸਿਰਫ਼ ਇੱਕ ਦਿਨ ਬਾਅਦ ਲੰਡਨ ’ਚ ਦਹਾਕਿਆਂ ਬਾਅਦ ਸਭ ਤੋਂ ਵੱਡੀਆਂ ਸੱਜੇ ਪੱਖੀ ਰੈਲੀਆਂ ’ਚੋਂ ਇੱਕ ਰੈਲੀ ਹੋਈ, ਜਿਸ ਵਿੱਚ ਟੌਮੀ ਰੌਬਿਨਸਨ ਦੇ ਜ਼ਹਿਰੀਲੇ ਬੈਨਰ ਹੇਠ ਇੱਕ ਲੱਖ ਤੋਂ ਵੱਧ ਪ੍ਰਦਰਸ਼ਨਕਾਰੀਆਂ ਨੇ ਝੰਡੇ ਲਹਿਰਾਏ ਅਤੇ ਪਰਵਾਸੀ ਵਿਰੋਧੀ ਨਾਅਰੇ ਲਗਾਏ। ਰੈਲੀਆਂ ਵਿੱਚ ਸੁਣੀ ਜਾਂਦੀ ਬੇਦਖ਼ਲੀ ਦੀ ਭਾਸ਼ਾ ਸਿਰਫ਼ ਤਖ਼ਤੀਆਂ ’ਤੇ ਹੀ ਖ਼ਤਮ ਨਹੀਂ ਹੁੰਦੀ; ਇਹ ਸੜਕਾਂ ’ਤੇ ਫੈਲ ਜਾਂਦੀ ਹੈ ਅਤੇ ਹਿੰਸਕ ਲੋਕਾਂ ਨੂੰ ਭੜਕਾਉਂਦੀ ਹੈ ਕਿ ਉਹ ਅਜਿਹੇ ਘਿਨਾਉਣੇ ਕੰਮ ਕਰਨ। ਨਫ਼ਰਤ ਨਾਲ ਭਰੀ ਰਾਜਨੀਤੀ ਦਾ ਉਭਾਰ ਪੂਰੀ ਦੁਨੀਆ ਵਿੱਚ ਦਿਖਾਈ ਦੇ ਰਿਹਾ ਹੈ: ਅਮਰੀਕਾ ਵਿੱਚ ਗੋਲੀਬਾਰੀ, ਨਿਊਜ਼ੀਲੈਂਡ ਵਿੱਚ ਮਸਜਿਦਾਂ ’ਤੇ ਹਮਲੇ ਅਤੇ ਜਰਮਨੀ ਵਿੱਚ ਪਰਵਾਸੀਆਂ ਖ਼ਿਲਾਫ਼ ਹਿੰਸਾ। ਹਰੇਕ ਉਸੇ ਖ਼ਤਰਨਾਕ ਨਮੂਨੇ ਨੂੰ ਦਰਸਾਉਂਦੀ ਹੈ- ਰਾਜਨੀਤਕ ਅੰਦੋਲਨ ਜੋ ਘੱਟਗਿਣਤੀਆਂ ਨੂੰ ਬਦਨਾਮ ਕਰਦੇ ਹਨ ਅਤੇ ਹਿੰਸਾ ਨੂੰ ਆਮ ਬਣਾਉਂਦੇ ਹਨ।

Advertisement

ਬਰਤਾਨੀਆ ਦੀ ਸਰਕਾਰ ਇਨ੍ਹਾਂ ਜੁੜਦੀਆਂ ਕੜੀਆਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਜੇਕਰ ਕੋਈ ਫ਼ੈਸਲਾਕੁਨ ਕਾਰਵਾਈ ਨਹੀਂ ਹੁੰਦੀ ਤਾਂ ਨਿਖੇਧੀਆਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਨਿਆਂ ਤੁਰੰਤ ਹੋਣਾ ਚਾਹੀਦਾ ਹੈ, ਨਫ਼ਰਤੀ ਅਪਰਾਧ ਸਬੰਧੀ ਕਾਨੂੰਨਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ ਅਤੇ ਭਾਈਚਾਰਿਆਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਜਾਣਾ ਚਾਹੀਦਾ ਹੈ। ਪੁਰਾਣੀ ਬੇਅਰਥ ਬਿਆਨਬਾਜ਼ੀ ਨਾਲ ਕੰਮ ਨਹੀਂ ਚੱਲੇਗਾ। ਇਸ ਤੋਂ ਪਹਿਲਾਂ ਕਿ ਇਹ ਘੱਟਗਿਣਤੀਆਂ ਲਈ ਰੋਜ਼ਾਨਾ ਦੇ ਡਰ ਵਿੱਚ ਬਦਲ ਜਾਵੇ, ਬਰਤਾਨੀਆ ਨੂੰ ਨਸਲਵਾਦ ਅਤੇ ਔਰਤ ਵਿਰੋਧੀ ਸੋਚ ਦਾ ਸਿੱਧਾ ਮੁਕਾਬਲਾ ਕਰਨਾ ਚਾਹੀਦਾ ਹੈ।

Advertisement
Show comments