ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੰਗਾਲ ਰੇਲ ਹਾਦਸਾ

ਉੜੀਸਾ ਦੇ ਬਾਲਾਸੌਰ ਜ਼ਿਲ੍ਹੇ ਵਿੱਚ ਵਾਪਰੇ ਭਿਆਨਕ ਰੇਲ ਹਾਦਸੇ, ਜਿਸ ’ਚ 290 ਵਿਅਕਤੀਆਂ ਦੀ ਮੌਤ ਹੋ ਗਈ ਸੀ, ਤੋਂ ਲਗਭਗ ਇੱਕ ਸਾਲ ਬਾਅਦ ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ’ਚ ਹੋਏ ਇੱਕ ਅਜਿਹੇ ਹੀ ਹਾਦਸੇ ’ਚ ਕਰੀਬ 15 ਵਿਅਕਤੀ ਮਾਰੇ ਗਏ...
Advertisement

ਉੜੀਸਾ ਦੇ ਬਾਲਾਸੌਰ ਜ਼ਿਲ੍ਹੇ ਵਿੱਚ ਵਾਪਰੇ ਭਿਆਨਕ ਰੇਲ ਹਾਦਸੇ, ਜਿਸ ’ਚ 290 ਵਿਅਕਤੀਆਂ ਦੀ ਮੌਤ ਹੋ ਗਈ ਸੀ, ਤੋਂ ਲਗਭਗ ਇੱਕ ਸਾਲ ਬਾਅਦ ਪੱਛਮੀ ਬੰਗਾਲ ਦੇ ਦਾਰਜੀਲਿੰਗ ਜ਼ਿਲ੍ਹੇ ’ਚ ਹੋਏ ਇੱਕ ਅਜਿਹੇ ਹੀ ਹਾਦਸੇ ’ਚ ਕਰੀਬ 15 ਵਿਅਕਤੀ ਮਾਰੇ ਗਏ ਹਨ ਅਤੇ 60 ਜ਼ਖ਼ਮੀ ਹੋ ਗਏ ਹਨ। ਜ਼ਿਕਰਯੋਗ ਹੈ ਕਿ ਸਾਲ ਪਹਿਲਾਂ ਵਾਪਰਿਆ ਹਾਦਸਾ ਭਾਰਤ ਦੀਆਂ ਸਭ ਤੋਂ ਬੁਰੀਆਂ ਰੇਲ ਦੁਰਘਟਨਾਵਾਂ ਵਿੱਚੋਂ ਇੱਕ ਸੀ, ਜਿਸ ’ਚ ਕੋਰੋਮੰਡਲ ਐਕਸਪ੍ਰੈੱਸ ਅਤੇ ਦੋ ਹੋਰ ਰੇਲ ਗੱਡੀਆਂ ਦੀ ਟੱਕਰ ਹੋ ਗਈ ਸੀ। ਦਾਰਜੀਲਿੰਗ ਜ਼ਿਲ੍ਹੇ ਵਿੱਚ ਵਾਪਰੇ ਹਾਦਸੇ ’ਚ ਇੱਕ ਮਾਲ ਗੱਡੀ ਪਟੜੀ ’ਤੇ ਖੜ੍ਹੀ ਕੰਚਨਜੰਗਾ ਐਕਸਪ੍ਰੈੱਸ ਨਾਲ ਟਕਰਾਅ ਗਈ, ਜੋ ਸਿਆਲਦਾ ਜਾ ਰਹੀ ਸੀ। ਮ੍ਰਿਤਕਾਂ ਵਿੱਚ ਮਾਲ ਗੱਡੀ ਦਾ ਚਾਲਕ ਤੇ ਸਹਿ-ਚਾਲਕ ਵੀ ਸ਼ਾਮਿਲ ਹਨ। ਰਿਪੋਰਟਾਂ ਮੁਤਾਬਕ ਹਾਦਸੇ ਤੋਂ ਲਗਭਗ ਤਿੰਨ ਘੰਟੇ ਪਹਿਲਾਂ- ਸੁਵੱਖਤੇ 5.50 ਤੋਂ ਰਾਨੀਪਤਰਾ ਰੇਲਵੇ ਸਟੇਸ਼ਨ ਤੇ ਛੱਤਰ ਹਾਟ ਜੰਕਸ਼ਨ ਵਿਚਾਲੇ ਲੱਗੀ ਸਵੈਚਾਲਿਤ ਸਿਗਨਲਿੰਗ ਪ੍ਰਣਾਲੀ ਖ਼ਰਾਬ ਸੀ। ਰੇਲਵੇ ਬੋਰਡ ਦੀ ਚੇਅਰਪਰਸਨ ਜਯਾ ਵਰਮਾ ਸਿਨਹਾ ਦਾ ਕਹਿਣਾ ਹੈ ਕਿ ਮਾਲ ਗੱਡੀ ਨੇ ਸਿਗਨਲ ਦੀ ਅਣਦੇਖੀ ਕੀਤੀ ਤੇ ਕੰਚਨਜੰਗਾ ਐਕਸਪ੍ਰੈੱਸ ਨਾਲ ਟਕਰਾਅ ਗਈ। ਹਮੇਸ਼ਾ ਦੀ ਤਰ੍ਹਾਂ ਖ਼ਾਮੀਆਂ ਦੀ ਸ਼ਨਾਖਤ ਕਰਨ ਤੇ ਜ਼ਿੰਮੇਵਾਰੀ ਤੈਅ ਕਰਨ ਲਈ ਜਾਂਚ ਆਰੰਭੀ ਗਈ ਹੈ ਜਦੋਂਕਿ ਇਸੇ ਦੌਰਾਨ ਕੇਂਦਰ ਸਰਕਾਰ ਨੇ ਹਰੇਕ ਮ੍ਰਿਤਕ ਦੇ ਵਾਰਿਸਾਂ ਲਈ 10-10 ਲੱਖ ਰੁਪਏ ਮਾਲੀ ਮਦਦ ਦਾ ਐਲਾਨ ਕਰ ਦਿੱਤਾ ਹੈ।

ਬਾਲਾਸੌਰ ਤ੍ਰਾਸਦੀ ਨੇ ਉਮੀਦਾਂ ਜਗਾਈਆਂ ਸਨ ਕਿ ਰੇਲ ਦੁਰਘਟਨਾਵਾਂ ਘਟਾਉਣ ਜਾਂ ਰੋਕਣ ਲਈ ਸਬਕ ਸਿੱਖੇ ਜਾਣਗੇ। ਹਾਲਾਂਕਿ ਜ਼ਮੀਨੀ ਪੱਧਰ ’ਤੇ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਆਇਆ ਲੱਗਦਾ। ਪਿਛਲੇ ਸਾਲ ਅਕਤੂਬਰ ਵਿੱਚ ਆਂਧਰਾ ਪ੍ਰਦੇਸ਼ ਦੇ ਵਿਜੈਨਗਰਮ ਜ਼ਿਲ੍ਹੇ ਵਿੱਚ ਹਾਵੜਾ-ਚੇਨੱਈ ਲਾਈਨ ’ਤੇ ਦੋ ਮੁਸਾਫ਼ਿਰ ਰੇਲ ਗੱਡੀਆਂ ਦਰਮਿਆਨ ਹੋਈ ਟੱਕਰ ’ਚ 14 ਵਿਅਕਤੀਆਂ ਦੀ ਜਾਨ ਚਲੀ ਗਈ ਸੀ; ਇਸ ਸਾਲ ਫਰਵਰੀ ਵਿੱਚ ਇੱਕ ਮਾਲ ਗੱਡੀ ਬਿਨਾਂ ਚਾਲਕ ਤੋਂ ਕਰੀਬ 70 ਕਿਲੋਮੀਟਰ, ਕਠੂਆ (ਜੰਮੂ) ਤੋਂ ਦਸੂਹਾ (ਪੰਜਾਬ) ਤੱਕ ਦੌੜਦੀ ਰਹੀ, ਇਸ ਨੂੰ ਚੰਗੀ ਕਿਸਮਤ ਹੀ ਕਹਿ ਸਕਦੇ ਹਾਂ ਕਿ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ।

Advertisement

ਇਸ ਦੁਰਘਟਨਾ ਨੇ ਧਿਆਨ ਹੁਣ ਮੁੜ ਰੇਲਾਂ ਦੀ ਟੱਕਰ ਰੋਕਣ ਲਈ ਵਰਤੀ ਜਾਂਦੀ ਤਕਨੀਕ ‘ਕਵਚ’ ’ਤੇ ਕੇਂਦਰਿਤ ਕੀਤਾ ਹੈ। ਇਸ ਪ੍ਰਣਾਲੀ ਦਾ ਮੰਤਵ ਮਾਨਵੀ ਭੁੱਲ ਕਾਰਨ ਵਾਪਰ ਸਕਦੇ ਹਾਦਸਿਆਂ ਨੂੰ ਰੋਕਣਾ ਹੈ। ਇਸ ਨੂੰ ਪੜਾਅਵਾਰ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ ਪਰ ਰੂਟ ਕਵਰੇਜ ਦੀ ਰਫ਼ਤਾਰ ਮੁਕਾਬਲਤਨ ਥੋੜ੍ਹੀ ਹੈ ਜਦੋਂਕਿ ਇਸ ਦੇ ਉਲਟ ਸਰਕਾਰ ਰੇਲ ਪਟੜੀਆਂ ’ਤੇ ਰਫ਼ਤਾਰ ਵਧਾਉਣ ਉੱਤੇ ਜ਼ੋਰ ਦੇ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਜਾਪਾਨੀ ਹਮਰੁਤਬਾ ਫੂਮੀਓ ਕਿਸ਼ਿਦਾ ਨੇ ਬੁਲੇਟ ਟਰੇਨ ਪ੍ਰਾਜੈਕਟ ਨੂੰ ਤੇਜ਼ ਕਰਨ ਦਾ ਅਹਿਦ ਕੀਤਾ ਹੈ ਪਰ ਬਦਕਿਸਮਤੀ ਨਾਲ ਬੰਗਾਲ ਹਾਦਸਾ ਦਰਸਾਉਂਦਾ ਹੈ ਕਿ ਅਤਿ ਤੇਜ਼ ਰਫ਼ਤਾਰ ਰੇਲ ਗੱਡੀਆਂ ਦੀ ਚਕਾਚੌਂਧ ਨਾਲੋਂ ਸਲਾਮਤੀ ਨੂੰ ਵੱਧ ਤਰਜੀਹ ਮਿਲਣੀ ਚਾਹੀਦੀ ਹੈ।

Advertisement
Tags :
bangal railtrain accident