DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ’ਚ ਯੂਥ ਫੈਸਟੀਵਲ

ਹਤਿੰਦਰ ਮਹਿਤਾ ਜਲੰਧਰ, 26 ਫਰਵਰੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ, ਜਲੰਧਰ ’ਚ ਯੂਥ ਫੈਸਟੀਵਲ ਬਾਬਾ ਮਲਕੀਤ ਸਿੰਘ (ਬਾਨੀ ਚਾਂਸਲਰ) ਅਤੇ ਬਾਬਾ ਦਿਲਾਵਰ ਸਿੰਘ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਚਾਂਸਲਰ ਸੰਤ ਮਨਮੋਹਨ ਸਿੰਘ ਦੀ ਪ੍ਰੇਰਨਾ ਨਾਲ ਅਤੇ ਉਪ-ਕੁਲਪਤੀ ਡਾ. ਧਰਮਜੀਤ...
  • fb
  • twitter
  • whatsapp
  • whatsapp
featured-img featured-img
ਯੂਥ ਫੈਸਟੀਵਲ ਦੌਰਾਨ ਮੁੱਖ ਮਹਿਮਾਨਾਂ ਦਾ ਸਨਮਾਨ ਕਰਦੇ ਹੋਏ ਸੰਤ ਮਹਾਪੁਰਸ਼ ਤੇ ਸਟਾਫ਼ ਮੈਂਬਰ।
Advertisement
ਹਤਿੰਦਰ ਮਹਿਤਾ

ਜਲੰਧਰ, 26 ਫਰਵਰੀ

Advertisement

ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ, ਜਲੰਧਰ ’ਚ ਯੂਥ ਫੈਸਟੀਵਲ ਬਾਬਾ ਮਲਕੀਤ ਸਿੰਘ (ਬਾਨੀ ਚਾਂਸਲਰ) ਅਤੇ ਬਾਬਾ ਦਿਲਾਵਰ ਸਿੰਘ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਚਾਂਸਲਰ ਸੰਤ ਮਨਮੋਹਨ ਸਿੰਘ ਦੀ ਪ੍ਰੇਰਨਾ ਨਾਲ ਅਤੇ ਉਪ-ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ ਤੇ ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਅਗਵਾਈ ਵਿੱਚ ਕਰਵਾਇਆ ਗਿਆ। ਸਮਾਗਮ ਦੀ ਸਮਾਪਤੀ ’ਤੇ ਉਪ ਕੁਲਪਤੀ ਪ੍ਰੋ. (ਡਾ.) ਧਰਮਜੀਤ ਸਿੰਘ ਪਰਮਾਰ ਨੇ ਆਈਆਂ ਸ਼ਖ਼ਸੀਅਤਾਂ ਅਤੇ ਯੂਨੀਵਰਸਿਟੀ ਯੂਥ ਫੈਸਟੀਵਲ ਦੀ ਸਫਲਤਾ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਵਿਦਿਆਰਥੀਆਂ, ਅਧਿਆਪਕਾਂ ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਸਮਾਗਮ ਵਿੱਚ ਗਰੁੱਪ ਸ਼ਬਦ, ਗਰੁੱਪ ਸੌਂਗ, ਗਰੁੱਪ ਡਾਂਸ, ਭਜਨ, ਕਵੀਸ਼ਰੀ, ਫੋਕ ਸੌਂਗ, ਮਿਮਿਕਰੀ, ਸੋਲੋ ਡਾਂਸ, ਮਾਈਮ, ਗਿੱਧਾ ਤੇ ਭੰਗੜਾ ਵਿੱਚ ਪਹਿਲੇ ਅਤੇ ਦੂਜੇ ਸਥਾਨ ਉੱਤੇ ਆਇਆਂ ਟੀਮਾਂ ਅਤੇ ਵਿਦਿਆਰਥੀਆਂ ਨੂੰ ਮਾਣਯੋਗ ਸ਼ਖਸੀਅਤਾਂ ਅਤੇ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਤੇ ਸੰਤ ਬਾਬਾ ਜਨਕ ਸਿੰਘ ਨੇ ਸਰਟੀਫਿਕੇਟ, ਮੈਡਲ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿੱਚ ਸੰਤ ਸਰਵਣ ਸਿੰਘ, ਸੁਨੀਲ ਵਤਸ, ਕਾਨੂੰਨੀ ਅਤੇ ਵਿੱਤੀ ਸਲਾਹਕਾਰ, ਐੱਸ.ਬੀ.ਬੀ.ਐੱਸ.ਯੂ. ਦੇ ਸਤਿਕਾਰਯੋਗ ਮੈਂਬਰ, ਜਥੇਦਾਰ ਹਰਨਾਮ ਸਿੰਘ ਅਲਾਵਲਪੁਰ, ਅਮਰਜੀਤ ਸਿੰਘ, ਜੋਗਿੰਦਰ ਸਿੰਘ ਘੁੜਿਆਲ, ਕੁਲਵੰਤ ਸਿੰਘ, ਜੋਗਿੰਦਰ ਸਿੰਘ ਅਜੜਾਮ, ਮਨੋਹਰ ਸਿੰਘ, ਮਨਪ੍ਰੀਤ ਸਿੰਘ,ਗਿਆਨ ਸਿੰਘ, ਹਰਜਿੰਦਰ ਸਿੰਘ ਅਜੜਾਮ, ਜੁਝਾਰ ਸਿੰਘ ਅਤੇ ਡਾ. ਵਿਕਾਸ ਸ਼ਰਮਾ (ਰਜਿਸਟਰਾਰ) ਡਾ. ਵਿਜੈ ਧੀਰ, (ਡੀਨ ਅਕਾਦਮਿਕ) ਰੂਪ ਸਿੰਘ (ਡਿਪਟੀ ਰਜਿਸਟਰਾਰ), ਡਾ. ਨਿਰਮਲ ਕੌਰ (ਮੁੱਖ ਪ੍ਰਬੰਧਕ ਯੂਥ ਫੈਸਟੀਵਲ) ਵੱਖ-ਵੱਖ ਵਿਭਾਗਾਂ ਦੇ ਡੀਨ ਤੇ ਮੁਖੀ ਪ੍ਰੋਫ਼ੈਸਰ ਹਾਜ਼ਰ ਸਨ। ਇਸ ਮੌਕੇ ਡਾ. ਹਰਪ੍ਰੀਤ ਸਿੰਘ, ਡਾ. ਸਿਮ੍ਰਿਤੀ ਠਾਕੁਰ ਅਤੇ ਡਾ. ਸਰਬਜੀਤ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ।

Advertisement
×