ਯੁਵਕ ਮੇਲਾ: ਜੀਟੀਬੀ ਕਾਲਜ ਨੇ 16 ਇਨਾਮ ਜਿੱਤੇ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਮਾਲਵਾ ਸੈਂਟਰਲ ਕਾਲਜ ਆਫ ਐਜ਼ੂਕੇਸ਼ਨ ਲੁਧਿਆਣਾ ਵਿਖੇ ਕਰਵਾਏ ਯੂਥ ਫੈਸਟੀਵਲ ਵਿੱਚ ਜੀਟੀਬੀ ਖਾਲਸਾ ਕਾਲਜ (ਬੀ.ਐਡ) ਆਫ ਐਜ਼ੂਕੇਸ਼ਨ ਦਸੂਹਾ ਦੇ ਵਿਦਿਆਰਥੀਆਂ ਨੇ ਰੰਗੋਲੀ, ਕਵਿਤਾ, ਸੁੰਦਰ ਪੰਜਾਬੀ ਲਿਖਤ, ਦਸੂਤੀ ਤੇ ਪੱਖੀ ਬੁਣਨ ਆਦਿ ਵੱਖ ਵੱਖ ਮੁਕਾਬਲਿਆਂ ਵਿੱਚ ਕੁੱਲ...
Advertisement
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਮਾਲਵਾ ਸੈਂਟਰਲ ਕਾਲਜ ਆਫ ਐਜ਼ੂਕੇਸ਼ਨ ਲੁਧਿਆਣਾ ਵਿਖੇ ਕਰਵਾਏ ਯੂਥ ਫੈਸਟੀਵਲ ਵਿੱਚ ਜੀਟੀਬੀ ਖਾਲਸਾ ਕਾਲਜ (ਬੀ.ਐਡ) ਆਫ ਐਜ਼ੂਕੇਸ਼ਨ ਦਸੂਹਾ ਦੇ ਵਿਦਿਆਰਥੀਆਂ ਨੇ ਰੰਗੋਲੀ, ਕਵਿਤਾ, ਸੁੰਦਰ ਪੰਜਾਬੀ ਲਿਖਤ, ਦਸੂਤੀ ਤੇ ਪੱਖੀ ਬੁਣਨ ਆਦਿ ਵੱਖ ਵੱਖ ਮੁਕਾਬਲਿਆਂ ਵਿੱਚ ਕੁੱਲ 16 ਇਨਾਮ ਜਿੱਤੇ ਹਨ। ਪ੍ਰਿੰਸੀਪਲ ਸੰਦੀਪ ਕੌਰ ਬੋਸਕੀ ਨੇ ਦੱਸਿਆ ਕਿ ਰੀਆ, ਹਰਸ਼ਿਤਾ, ਕੋਮਲ ਠਾਕੁਰ, ਅਮਨਦੀਪ, ਜਸਪ੍ਰੀਤ ਕੌਰ ਨੇ ਪਹਿਲਾ, ਨੇਹਾ ਚੌਧਰੀ, ਨਿਸ਼ਾ ਦੇਵੀ ਨੇ ਇਨਾਮ ਹਾਸਲ ਕੀਤੇ। ਲੋਕ ਗੀਤ, ਕਲਾਜ ਮੇਕਿੰਗ, ਐਲੋਕੇਸ਼ਨ, ਔਰਤਾਂ ਦੇ ਰਵਾਇਤੀ ਗੀਤ, ਸੁੰਦਰ ਅੰਗਰੇਜ਼ੀ ਲਿਖਤ ਅਤੇ ਬਿਨੂੰ ਮੇਕਿੰਗ ’ਚ ਕ੍ਰਮਵਾਰ ਆਸ਼ਿਮਾ, ਗੁਰਲੀਨ ਕੌਰ, ਕਾਲਜ ਦੀ ਟੀਮ, ਅੰਮ੍ਰਿਤਪ੍ਰੀਤ ਕੌਰ ਤੇ ਅਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਸਣੇ ਕਾਲਜ ਦੇ ਮੈਂਟਰ ਡਾ. ਵਰਿੰਦਰ ਕੌਰ, ਡੀਨ ਡਾ. ਰੁਪਿੰਦਰ ਕੌਰ ਰੰਧਾਵਾ ਨੇ ਜੇਤੂਆਂ ਨੂੰ ਵਧਾਈ ਦਿੱਤੀ।
Advertisement
Advertisement
×

