ਪੇਂਡੂ ਲਿੰਕ ਸੜਕਾਂ ਦੀ ਉਸਾਰੀ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਫਗਵਾੜਾ ਹਲਕੇ ਦੇ ਪਿੰਡ ਰਾਣੀਪੁਰ ਤੋਂ ਵਾਇਆ ਮਾਧੋਪੁਰ ਚਹੇੜੂ ਜੀ ਟੀ ਰੋਡ ਤੱਕ ਲਿੰਕ ਰੋਡ ਦੀ ਉਸਾਰੀ ਦਾ ਕੰਮ ਆਮ ਆਦਮੀ ਪਾਰਟੀ ਦੇ ਸੂਬਾ ਤਰਜਮਾਨ ਹਰਨੂਰ ਸਿੰਘ (ਹਰਜੀ) ਮਾਨ ਇੰਚਾਰਜ ਹਲਕਾ ਫਗਵਾੜਾ ਵੱਲੋਂ ਸ਼ੁਰੂ ਕਰਵਾਇਆ ਗਿਆ।
ਹਰਜੀ ਮਾਨ ਨੇ ਦੱਸਿਆ ਕਿ 7.26 ਕਿਲੋਮੀਟਰ ਲੰਬੀ ਇਸ ਸੜਕ ਦੀ ਉਸਾਰੀ ’ਤੇ 1.66 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਹੋਰ ਰਹਿੰਦੀਆਂ ਲਿੰਕ ਸੜਕਾਂ ਦੀ ਉਸਾਰੀ ਦੇ ਕੰਮ ਵੀ ਜਲਦੀ ਸ਼ੁਰੂ ਕਰਵਾਏ ਜਾਣਗੇ। ਮਾਨ ਨੇ ਫਗਵਾੜਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਹਲਕੇ ਦੇ ਚੌਤਰਫ਼ਾ ਵਿਕਾਸ ’ਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਸਚਿਨ ਕੁਮਾਰ ਜੇ.ਈ., ਗੁਰਪ੍ਰੀਤ ਸਿੰਘ ਜੇ.ਈ., ਦਲਜੀਤ ਸਿੰਘ ਟਿੰਮੀ, ਬਲਵੀਰ ਚੰਦ ਸਰਪੰਚ ਜਗਪਾਲਪੁਰ, ਗੁਰਮੁਖ ਸਿੰਘ, ਜਸਵੀਰ ਸਿੰਘ, ਸੁਖਦੇਵ ਸਿੰਘ ਜਗਪਾਲਪੁਰ, ਜਤਿਨ ਬੰਗੜ ਜਗਪਾਲਪੁਰ, ਕਰਨੈਲ ਸਿੰਘ, ਗੁਰਸ਼ਰਨ ਸਿੰਘ, ਮਨਜਿੰਦਰ ਰਾਜਾ, ਲਖਵੀਰ ਮਾਨ ਤੋਂ ਇਲਾਵਾ ਵੱਖ-ਵੱਖ ਆਗੂ ਸ਼ਾਮਲ ਸਨ।

