ਮਹਿਲਾ ਦੀ ਚੇਨੀ ਝਪਟੀ; ਕੇਸ ਦਰਜ
ਫਗਵਾੜਾ: ਮਹਿਲਾ ਦੀ ਚੇਨੀ ਖੋਹ ਕੇ ਲੈ ਜਾਣ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਕਵਿਤਾ ਪਤਨੀ ਪਰਮਜੀਤ ਗੋਗਨਾ ਵਾਸੀ ਸ਼ਹੀਦ ਜੋਗਿੰਦਰ ਸਿੰਘ ਨਗਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ...
Advertisement
ਫਗਵਾੜਾ: ਮਹਿਲਾ ਦੀ ਚੇਨੀ ਖੋਹ ਕੇ ਲੈ ਜਾਣ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਕਵਿਤਾ ਪਤਨੀ ਪਰਮਜੀਤ ਗੋਗਨਾ ਵਾਸੀ ਸ਼ਹੀਦ ਜੋਗਿੰਦਰ ਸਿੰਘ ਨਗਰ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਆਪਣੀ ਨੂੰਹ ਅਦਿੱਤੀ ਨਾਲ ਕਰਿਆਨਾ ਲੈ ਕੇ ਵਾਪਸ ਘਰ ਆ ਰਹੀਆਂ ਸਨ ਤਾਂ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਆਏ ਤੇ ਉਸਦੀ ਚੈਨੀ ਝੱਪਟ ਕੇ ਲੈ ਗਏ। ਜਿਸ ਸਬੰਧ ’ਚ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। -ਪੱਤਰ ਪ੍ਰੇਰਕ
Advertisement
Advertisement
Advertisement
×