DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੜਕ ਹਾਦਸੇ ’ਚ ਮਹਿਲਾ ਹਲਾਕ; ਚਾਰ ਹੋਰ ਜ਼ਖ਼ਮੀ

ਬੇਕਾਬੂ ਗੱਡੀ ਪਲਟਣ ਕਾਰਨ ਵਾਪਰਿਆ ਹਾਦਸਾ

  • fb
  • twitter
  • whatsapp
  • whatsapp
featured-img featured-img
ਹਾਦਸਾਗ੍ਰਸਤ ਸਫ਼ਾਰੀ ਗੱਡੀ।
Advertisement
ਇੱਥੇ ਅੱਜ ਵਰ੍ਹਦੇ ਮੀਂਹ ’ਚ ਗੜ੍ਹਸ਼ੰਕਰ-ਨੂਰਪੁਰ ਬੇਦੀ ਮੁੱਖ ਮਾਰਗ ’ਤੇ ਇੱਥੋਂ ਥੋੜੀ ਦੂਰ ਪੈਂਦੇ ਪਿੰਡ ਗੋਗੋਂ ਵਿੱਚ ਇੱਕ ਸਫਾਰੀ ਗੱਡੀ ਪਲਟਣ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ’ਚ ਇੱਕ ਮਹਿਲਾ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਮਹਿਲਾ ਸਣੇ ਚਾਰ ਜਣੇ ਗੰਭੀਰ ਜ਼ਖਮੀ ਹੋ ਗਏ।

ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇੱਕ ਸਫ਼ਾਰੀ ਗੱਡੀ ਪਿੰਡ ਬੋੜਾ ਤੋਂ ਗੜ੍ਹਸ਼ੰਕਰ ਵੱਲ ਆ ਰਹੀ ਸੀ ਕਿ ਪਿੰਡ ਗੋਗੋਂ ਨੇੜੇ ਪਹੁੰਚਣ ’ਤੇ ਕਿਸੇ ਕਾਰਨ ਬੇਕਾਬੂ ਹੋ ਗਈ। ਗੱਡੀ ਸੜਕ ਦੇ ਦੂਜੇ ਪਾਸੇ ਇੱਕ ਘਰ ਦੀ ਕੰਧ ਨਾਲ ਬੁਰੀ ਤਰ੍ਹਾਂ ਜਾ ਟਕਰਾਈ, ਜਿਸ ਕਾਰਨ ਵਾਪਰੇ ਭਿਆਨਕ ਹਾਦਸੇ ’ਚ ਚਾਲਕ ਸਣੇ ਗੱਡੀ ’ਚ ਸਵਾਰ ਪੰਜੇ ਜਣੇ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਪਿੰਡ ਵਾਸੀਆਂ ਨੇ ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਗੜ੍ਹਸ਼ੰਕਰ ਪਹੁੰਚਾਇਆ। ਡਾਕਟਰਾਂ ਦੇ ਦੱਸਣ ਅਨੁਸਾਰ ਜ਼ਖ਼ਮਾਂ ਦੀ ਤਾਬ ਨਾਲ ਝੱਲਦਿਆਂ ਇੱਕ ਮਹਿਲਾ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਾਹ ’ਚ ਮੌਤ ਹੋ ਗਈ, ਜਿਸ ਦੀ ਪਛਾਣ ਪਰਮਜੀਤ ਕੌਰ (50) ਪਤਨੀ ਬਲਵੀਰ ਸਿੰਘ ਪਿੰਡ ਘਾਗੋਂ ਰੋੜਾਂ ਵਾਲੀ ਵਜੋਂ ਹੋਈ, ਜਦ ਕਿ ਗੰਭੀਰ ਜ਼ਖ਼ਮੀਆਂ ਵਿੱਚ ਰਾਜਵੀਰ ਪਤਨੀ ਜਸਵਿੰਦਰ ਸਿੰਘ, ਬਬੀਤਾ (30) ਪਤਨੀ ਰਾਹੁਲ, ਹੈਪੀ (30) ਪੁੱਤਰ ਬਲਵੀਰ ਸਿੰਘ ਅਤੇ ਪ੍ਰਿੰਸ ਕੁਮਾਰ ਉਮਰ ਕਰੀਬ (32) ਨੂੰ ਅਗਲੇਰੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ।

Advertisement

ਮਿਲੀ ਜਾਣਕਾਰੀ ਅਨੁਸਾਰ ਸਾਰੇ ਗੱਡੀ ਸਵਾਰ ਪਿੰਡ ਘਾਗੋਂ ਰੋੜਾਂ ਵਾਲੀ ਤਹਿਸੀਲ ਗੜ੍ਹਸ਼ੰਕਰ ਦੇ ਵਸਨੀਕ ਦੱਸੇ ਜਾਂਦੇ ਹਨ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪਰਖਚੇ ਉੱਡ ਗਏ ਅਤੇ ਗੋਗੋਂ ਵਾਸੀ ਪਰਮਜੀਤ ਪੰਮਾ ਦੇ ਘਰ ਦੀਆਂ ਕੰਧਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ।

Advertisement

Advertisement
×