ਬਦਨਾਮੀ ਤੋਂ ਪ੍ਰੇਸ਼ਾਨ ਮਹਿਲਾ ਨੇ ਜ਼ਹਿਰੀਲੀ ਦਵਾਈ ਪੀ ਲਈ। ਇਸ ਸਬੰਧੀ ਰਾਵਲਪਿੰਡੀ ਪੁਲੀਸ ਨੇ ਇੱਕ ਵਿਅਕਤੀ ਖਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਹਰਜੀਤ ਸਿੰਘ ਵੱਲੋਂ ਉਸ ਦੀਆਂ ਫੋਟੋਆਂ ਤੇ ਰਿਕਾਰਡਿੰਗਾਂ ਅਗਾਂਹ ਭੇਜ ਕੇ ਉਸ ਦੀ ਬਦਨਾਮੀ ਕੀਤੀ। ਇਸ ਤੋਂ ਤੰਗ ਪ੍ਰੇਸ਼ਾਨ ਹੋ ਕੇ ਉਕਤ ਮਹਿਲਾ ਵੱਲੋਂ ਜ਼ਹਿਰੀਲੀ ਦਵਾਈ ਪੀ ਲਈ ਤੇ ਉਸਦੀ ਹਾਲਤ ਗੰਭੀਰ ਹੋ ਗਈ। ਇਸ ਸਬੰਧ ’ਚ ਪੁਲੀਸ ਨੇ ਹਰਜੀਤ ਸਿੰਘ ਵਾਸੀ ਵਜੀਰ ਚੱਕ ਸ਼ੇਖਵਾ ਜ਼ਿ ਲ੍ਹਾ ਬਟਾਲਾ ਖਿਲਾਫ਼ ਕੇਸ ਦਰਜ ਕੀਤਾ ਹੈ।