ਇੱਥੋਂ ਦੇ ਚਾਹਲ ਨਗਰ ਵਿੱਚ ਇੱਕ ਘਰ ’ਚ ਦਾਖ਼ਲ ਹੋ ਕੇ ਕੁੱਝ ਵਿਅਕਤੀਆਂ ਨੇ ਇੱਕ ਮਹਿਲਾ ’ਤੇ ਹਥਿਆਰਾਂ ਨਾਲ ਹਮਲਾ ਕਰ ਕੇ ਉਸਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜ਼ਖ਼ਮੀ ਮਹਿਲਾ ਦੀ ਪਛਾਣ ਸ਼ੰਪਾ ਦੇਵੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਉਕਤ ਮਹਿਲਾ ਜੋ ਆਪਣੇ ਘਰ ’ਚ ਮੌਜੂਦ ਸੀ। ਉਸਦਾ ਪਤੀ ਜੋ ਮਜ਼ਦੂਰ ਹੈ ਜੋ ਕੰਮ ’ਤੇ ਗਿਆ ਹੋਇਆ ਸੀ ਕਿ ਇਸ ਦੌਰਾਨ ਹਮਲਵਰਾਂ ਨੇ ਉਸ ਦੇ ਘਰ ’ਚ ਦਾਖ਼ਲ ਹੋ ਕੇ ਉਸ ’ਤੇ ਹਮਲਾ ਕਰ ਦਿੱਤਾ ਜਿਸ ਨਾਲ ਉਸ ਨੂੰ ਕਾਫ਼ੀ ਸੱਟਾਂ ਲੱਗੀਆਂ। ਜ਼ਖਮੀ ਮਹਿਲਾ ਨੂੰ ਤੁਰੰਤ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਨਰੇਸ਼ ਕੁੰਦਰਾ ਨੇ ਕਿਹਾ ਕਿ ਮਹਿਲਾ ਦੇ ਸੱਤ ਗੰਭੀਰ ਸੱਟਾਂ ਲੱਗੀਆਂ ਹਨ ਤੇ ਉਸਦਾ ਖੱਬਾ ਅੰਗੂਠਾ ਵੀ ਕੱਟਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਲਾਕੇ ’ਚ ਪੀ.ਸੀ.ਆਰ ਦੀਆਂ ਟੀਮਾਂ ਪੈਟਰੋਲਿੰਗ ਕਰ ਰਹੀ ਸੀ ਜਿਸ ਨੇ ਮੌਕੇ ’ਤੇ ਹਮਲਾਵਰ ਨੂੰ ਭੱਜਣ ਤੋਂ ਪਹਿਲਾਂ ਹੀ ਕਾਬੂ ਕਰ ਲਿਆ। ਪੁਲੀਸ ਵੱਲੋਂ ਗ੍ਰਿਫ਼ਤਾਰੀ ਸਮੇਂ ਵਰਤੇ ਹਥਿਆਰ ਵੀ ਬ੍ਰਾਮਦ ਕਰ ਲਏ ਹਨ। ਇਹ ਮਾਮਲਾ ਕਿਸੇ ਨਿੱਜੀ ਰੰਜਿਸ਼ ਦੇ ਚੱਲਦਿਆਂ ਕੀਤਾ ਜਾਪਦਾ ਹੈ। ਐੱਸਐੱਚਓ ਸਿਟੀ ਊਸ਼ਾ ਰਾਣੀ ਨੇ ਮੌਕੇ ’ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।