DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਮਹਿਲਾ ਗ੍ਰਿਫ਼ਤਾਰ

ਪ੍ਰੇਮਿਕਾ ਨਾਲ ਝਗੜੇ ਤੋਂ ਕਥਿਤ ਪ੍ਰੇਸ਼ਾਨ ਹੋ ਕੇ ਵਿਅਕਤੀ ਵੱਲੋਂ ਖ਼ੁਦਕੁਸ਼ੀ ਕਰਨ ਸਬੰਧੀ ਸਤਨਾਮਪੁਰਾ ਪੁਲੀਸ ਨੇ ਮਹਿਲਾ ਖਿਲਾਫ਼ ਧਾਰਾ 108 ਬੀਐਨਐਸ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ.ਪੀ. ਗੁਰਮੀਤ ਕੌਰ ਚਾਹਲ ਨੇ ਦੱਸਿਆ ਕਿ ਪੁਲੀਸ ਨੂੰ...
  • fb
  • twitter
  • whatsapp
  • whatsapp
Advertisement

ਪ੍ਰੇਮਿਕਾ ਨਾਲ ਝਗੜੇ ਤੋਂ ਕਥਿਤ ਪ੍ਰੇਸ਼ਾਨ ਹੋ ਕੇ ਵਿਅਕਤੀ ਵੱਲੋਂ ਖ਼ੁਦਕੁਸ਼ੀ ਕਰਨ ਸਬੰਧੀ ਸਤਨਾਮਪੁਰਾ ਪੁਲੀਸ ਨੇ ਮਹਿਲਾ ਖਿਲਾਫ਼ ਧਾਰਾ 108 ਬੀਐਨਐਸ ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸ.ਪੀ. ਗੁਰਮੀਤ ਕੌਰ ਚਾਹਲ ਨੇ ਦੱਸਿਆ ਕਿ ਪੁਲੀਸ ਨੂੰ ਦਿੱਤੇ ਬਿਆਨਾਂ ’ਚ ਕੁਲਵਿੰਦਰ ਕੌਰ ਪਤਨੀ ਲੇਟ ਅਮਰਜੀਤ ਸਿੰਘ ਵਾਸੀ ਚਾਚੋਕੀ ਨੇ ਦੱਸਿਆ ਕਿ ਉਸ ਦਾ ਲੜਕਾ ਅਵਤਾਰ ਸਿੰਘ ਸੁਮਨ ਕੁਮਾਰੀ ਪਤਨੀ ਦਿਨੇਸ਼ ਕੁਕਰੇਜਾ ਵਾਸੀ ਗਾਬਾ ਕਾਲੋਨੀ ਆਦਰਸ਼ ਨਗਰ ਦੀ ਸ਼ਗੁਨ ਇੰਟਰਪ੍ਰਾਇਜਿਜ਼ ਕੰਪਨੀ ਜਲੰਧਰ ਵਿੱਚ ਨੌਕਰੀ ਕਰਦਾ ਸੀ ਜਿੱਥੇ ਉਸਦੇ ਲੜਕੇ ਦੇ ਸੁਮਨ ਕੁਮਾਰੀ ਨਾਲ ਸਬੰਧ ਬਣ ਗਏ ਅਤੇ ਇਹ ਦੋਵੇਂ ਜਣੇ ਇਕੱਠੇ ਰਹਿਣ ਲੱਗ ਪਏ। ਵਿਆਹੀ ਹੋਣ ਦੇ ਬਾਵਜੂਦ ਸੁਮਨ ਕੁਮਾਰੀ ਉਸ ’ਤੇ ਵਿਆਹ ਕਰਵਾਉਣ ਲਈ ਜ਼ੋਰ ਪਾਉਂਦੀ ਸੀ। 31 ਅਗਸਤ ਨੂੰ ਉਸ ਦਾ ਲੜਕਾ ਸੁਮਨ ਕੁਮਾਰੀ ਦੇ ਘਰ ਉਸ ਦੀ ਲੜਕੀ ਦੇ ਜਨਮ ਦਿਨ ਦੀ ਪਾਰਟੀ ’ਚ ਗਿਆ ਸੀ ਜਿੱਥੇ ਇਨ੍ਹਾਂ ਦਾ ਝਗੜਾ ਹੋ ਗਿਆ ਜਿਸ ਤੋਂ ਦੁਖੀ ਹੋ ਕੇ ਅਵਤਾਰ ਸਿੰਘ ਵੱਲੋਂ ਪੱਖੇ ਨਾਲ ਫ਼ਾਹਾ ਲੈ ਕੇ ਆਤਮ ਹੱਤਿਆ ਕਰ ਲਈ। ਜਿਸ ਸਬੰਧ ’ਚ ਪੁਲੀਸ ਨੇ ਸੁਮਨ ਕੁਮਾਰੀ ਵਾਸੀ ਗਾਬਾ ਕਾਲੋਨੀ ਆਦਰਸ਼ ਨਗਰ ਖਿਲਾਫ਼ ਕੇਸ ਦਰਜ ਕੀਤਾ ਹੈ।

Advertisement

Advertisement
×