ਹੜ੍ਹਾਂ ਕਾਰਨ ਕਿਨੂੰ ਉਤਪਾਦਕਾਂ ਦਾ ਵੱਡਾ ਨੁਕਸਾਨ: ਢੇਰੀ
ਖੇਤੀ ਵਿਭਿੰਨਤਾ ਲਿਆਉਣ ਲਈ ਕੰਮ ਕਰਨ ਵਾਲੇ ਕਿਸਾਨਾਂ ਦਾ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਹੈ। ਸਿਟਰਸ ਸਟੇਟ ਭੂੰਗਾ ਦੇ ਚੇਅਰਮੈਨ ਡਾ. ਜਸਪਾਲ ਸਿੰਘ ਢੇਰੀ ਤੇ ਉਨ੍ਹਾਂ ਦੀ ਟੀਮ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਮਾਹਿਰਾਂ ਦੀ ਟੀਮ ਪਿੰਡ ਮਸੀਤਪਲਕੋਟ ਵਿੱਚ ਕਿੰਨੂ ਉਤਪਾਦਕ ਜਸਵਿੰਦਰ ਸਿੰਘ ਦੇ ਫਾਰਮ ’ਤੇ ਪਹੁੰਚੀ। ਬਾਗਬਾਨਾਂ ਨੇ ਟੀਮ ਨੂੰ ਕਿੰਨੂ ਦੇ ਹੋਏ ਵੱਡੇ ਪੱਧਰ ’ਤੇ ਨੁਕਸਾਨ ਬਾਰੇ ਜਾਣੂ ਕਰਵਾਇਆ। ਇਸ ਮੌਕੇ ਕਿਸਾਨਾਂ ਨੇ ਵਿਧਾਇਕ ਜਸਵੀਰ ਸਿੰਘ ਰਾਜਾ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਕੋਲੋਂ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਕਿਉਂਕਿ ਸਰਕਾਰਾਂ ਵੱਲੋਂ ਕਦੇ ਵੀ ਬਾਗ਼ਬਾਨਾਂ ਨੂੰ ਨੁਕਸਾਨ ਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਜਿਸ ਕਾਰਨ ਫਲ ਉਤਪਾਦਕ ਨਿਰਾਸ਼ ਹੋ ਕੇ ਸਬਜ਼ੀਆਂ ਅਤੇ ਫਲ ਪੈਦਾ ਕਰਨ ਤੋਂ ਮੂੰਹ ਮੋੜ ਲੈਂਦੇ ਹਨ। ਇਸ ਮੌਕੇ ਡਾ. ਢੇਰੀ ਨੇ ਫਲ ਉਤਪਾਦਕਾਂ ਨੂੰ ਦੱਸਿਆ ਕਿ ਜ਼ਿਆਦਾ ਮੀਂਹ ਪੈਣ ਕਾਰਨ ਬਹੁਤ ਸਾਰੇ ਬਾਗ਼ਾਂ ਵਿੱਚ 50 ਫ਼ੀਸਦੀ ਤੋਂ ਵੱਧ ਫਲ ਝੜ ਚੁੱਕਾ ਹੈ। ਇਸ ਮੌਕੇ ਹਰਬੰਸ ਸਿੰਘ, ਰਜਿੰਦਰ ਸਿੰਘ, ਥਾਣੇਦਾਰ ਸੁਰਿੰਦਰ ਸਿੰਘ, ਜਸਵਿੰਦਰ ਸਿੰਘ ਲਾਡੀ, ਦਵਿੰਦਰ ਸਿੰਘ, ਹਰਭਜਨ ਸਿੰਘ, ਤਲਵਿੰਦਰ ਸਿੰਘ, ਮਲਵਿੰਦਰ ਸਿੰਘ, ਬਿਕਰਮਜੀਤ ਸਿੰਘ ਅਤੇ ਜੀਤ ਸਿੰਘ ਵੀ ਮੌਜੂਦ ਸਨ।