ਪਿਤਾ ਦੀ ਯਾਦ ’ਚ ਟਰੱਸਟ ਨੂੰ ਵ੍ਹੀਲਚੇਅਰ ਭੇਟ
ਜਲੰਧਰ: ਐੱਨਆਰਆਈ ਭੈਣ ਨੇ ਆਪਣੇ ਮਰਹੂਮ ਪਿਤਾ ਦੀ ਯਾਦ ਵਿੱਚ ਸਰਬੱਤ ਦਾ ਭਲਾ ਟਰੱਸਟ ਨੂੰ ਇਲੈਕਟ੍ਰਾਨਿਕ ਵ੍ਹੀਲਚੇਅਰ ਭੇਟ ਕੀਤੀ। ਟਰੱਸਟ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਖੂਰਦਪੁਰ ਨੇ ਐੱਨਆਰਆਈ ਭੈਣ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਹ ਵ੍ਹੀਲਚੇਅਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਲੋੜਵੰਦ...
Advertisement
ਜਲੰਧਰ: ਐੱਨਆਰਆਈ ਭੈਣ ਨੇ ਆਪਣੇ ਮਰਹੂਮ ਪਿਤਾ ਦੀ ਯਾਦ ਵਿੱਚ ਸਰਬੱਤ ਦਾ ਭਲਾ ਟਰੱਸਟ ਨੂੰ ਇਲੈਕਟ੍ਰਾਨਿਕ ਵ੍ਹੀਲਚੇਅਰ ਭੇਟ ਕੀਤੀ। ਟਰੱਸਟ ਦੇ ਪ੍ਰਧਾਨ ਪ੍ਰਮਿੰਦਰ ਸਿੰਘ ਖੂਰਦਪੁਰ ਨੇ ਐੱਨਆਰਆਈ ਭੈਣ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਹ ਵ੍ਹੀਲਚੇਅਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਇੱਕ ਲੋੜਵੰਦ ਵੀਰ ਨੂੰ ਭੇਟ ਕੀਤੀ ਜਾ ਰਹੀ ਹੈ, ਜਿਸ ਦਾ ਕੁਝ ਸਾਲ ਪਹਿਲਾ ਐਕਸੀਡੈਂਟ ਹੋਇਆ ਸੀ। ਪੀੜਤ ਦੀਆਂ ਦੋਵਾਂ ਲੱਤਾਂ ਉੱਪਰੋਂ ਟਰੈਕਟਰ ਲੰਘ ਗਿਆ ਸੀ, ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ਨਕਾਰਾ ਹੋ ਗਈਆਂ ਸਨ। ਉਨ੍ਹਾਂ ਦੱਸਿਆ ਕਿ ਉਸ ਵੀਰ ਦਾ ਇੱਕ ਛੇ ਸਾਲ ਦਾ ਪੁੱਤਰ ਹੈ ਅਤੇ ਘਰ ਦੀ ਸਾਰੀ ਜ਼ਿੰਮੇਵਾਰੀ ਉਸ ਦੇ ਸਿਰ ਹੈ। ਇਸ ਮੌਕੇ ਸਰਪੰਚ ਤੀਰਥ ਕਡਿਆਣਾ, ਲਿਆਕਤ ਅਲੀ, ਮਨਪ੍ਰੀਤ ਮਨੂ, ਰਣਜੀਤ ਸਲਾਲਾ, ਦਲਜੀਤ ਸਿੰਘ, ਭਿੰਦਾ ਅਤੇ ਅਸ਼ਵਨੀ ਕਰਵਾਲ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement
×