ਯੁੱਧ ਨਸ਼ਿਆਂ ਵਿਰੁੱਧ: ਕਮਿਸ਼ਨਰੇਟ ਪੁਲੀਸ ਨੇ ਬੱਸ ਸਟੈਂਡ ’ਤੇ ਚਲਾਇਆ ਕਾਸੋ ਅਪਰੇਸ਼ਨ
ਹਤਿੰਦਰ ਮਹਿਤਾਜਲੰਧਰ, 8 ਜੁਲਾਈ
ਕਮਿਸ਼ਨਰੇਟ ਪੁਲੀਸ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਬੱਸ ਸਟੈਂਡ, ਜਲੰਧਰ ਵਿੱਚ ਕਾਸੋ ਅਪਰੇਸ਼ਨ ਚਲਾਇਆ। ਇਸ ਅਪਰੇਸ਼ਨ ਦੀ ਅਗਵਾਈ ਏਡੀਸੀਪੀ-99 ਹਰਿੰਦਰ ਸਿੰਘ ਗਿੱਲ, ਅਤੇ ਏਸੀਪੀ ਮਾਡਲ ਟਾਊਨ ਰੂਪਦੀਪ ਕੌਰ ਨੇ ਕੀਤੀ। ਇਸ ਅਪਰੇਸ਼ਨ ਦਾ ਮੁੱਖ ਉਦੇਸ਼ ਖੇਤਰ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਦਾ ਮੁਕਾਬਲਾ ਕਰਨਾ ਸੀ। ਨਸ਼ੀਲੇ ਪਦਾਰਥਾਂ ਦੀ ਗੈਰਕਾਨੂੰਨੀ ਢੋਆ-ਢੁਆਈ ਲਈ ਬੱਸ ਸਟੇਸ਼ਨ ਨੂੰ ਟਰਾਂਜ਼ਿਟ ਹੱਬ ਵਜੋਂ ਵਰਤਣ ਵਾਲੇ ਡਰੱਗ ਕੋਰੀਅਰਾਂ ਨੂੰ ਰੋਕਣ ’ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਪੁਲੀਸ ਟੀਮਾਂ ਨੇ ਯਾਤਰੀਆਂ ਉਨ੍ਹਾਂ ਦੇ ਸਾਮਾਨ ਅਤੇ ਬੱਸ ਸਟੇਸ਼ਨ ਦੇ ਵੱਖ-ਵੱਖ ਹਿੱਸਿਆਂ ਦੀ ਤਲਾਸ਼ੀ ਲਈ। ਸਾਰੀਆਂ ਆਉਣ ਵਾਲੀਆਂ ਅਤੇ ਜਾਣ ਵਾਲੀਆਂ ਬੱਸਾਂ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਜਿਨ੍ਹਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ, ਜਿਸ ਵਿੱਚ ਬੱਸ ਅੱਡਾ ਅਤੇ ਯਾਤਰੀ ਖੇਤਰ ਸ਼ਾਮਲ ਸਨ। ਬੱਸ ਸਟੇਸ਼ਨ ਦੇ ਆਲੇ-ਦੁਆਲੇ ਪਾਰਕਿੰਗ ਖੇਤਰਾਂ ਅਤੇ ਹੋਰ ਥਾਵਾਂ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਗਈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਗੈਰ-ਕਾਨੂੰਨੀ ਗਤੀਵਿਧੀਆਂ ਤਾਂ ਨਹੀਂ ਹੋ ਰਹੀਆਂ ਹਨ ਅਤੇ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਹੈ।