ਬਲਾਕ ਭੋਗਪੁਰ ਦੇ ਪਿੰਡ ਚਮਿਆਰੀ ਵਿੱਚ ਪਿੰਡ ਵਾਸੀਆਂ ਵਲੋਂ ਕੌਮਾਂਤਰੀ ਵਾਲੀਵਾਲ ਖਿਡਾਰੀ ਤੇ ਸਰਕਾਰੀ ਸੇਵਾਮੁਕਤ ਬੀਡੀਪੀਓ ਰਾਮ ਲੁਭਾਇਆ ਦੀ ਰਹਿਨੁਮਾਈ ਹੇਠ ਵਾਲੀਵਾਲ ਟੂਰਨਾਮੈਂਟ 5 ਅਕਤੂਬਰ ਤੋਂ ਸ਼ੁਰੂ ਕਰਾਇਆ ਜਾ ਰਿਹਾ ਹੈ। ਪਿੰਡ ਦੇ ਸਾਬਕਾ ਸਰਪੰਚ ਜਤਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਖਿਡਾਰੀਆਂ ਦੀ ਜਨਮ ਮਿਤੀ 2007 ਅਤੇ ਇੱਕ ਖਿਡਾਰੀ ਦੀ ਜਨਮ ਮਿਤੀ 2006 ਹੋ ਸਕਦੀ ਹੈ। ਚਾਰ ਖਿਡਾਰੀ ਇੱਕ ਪਿੰਡ ਦੇ ਹੋਣ ਅਤੇ ਦੋ ਖਿਡਾਰੀ ਬਾਹਰ ਤੋਂ ਟੀਮ ਵਿੱਚ ਪਾਏ ਜਾ ਸਕਦੇ ਹਨ। ਜੇਤੂ ਟੀਮਾਂ ਨੂੰ ਯਾਦਗਾਰੀ ਚਿੰਨ੍ਹ ਅਤੇ ਵਿੱਚ ਸਹਾਇਤਾ ਦੇ ਕੇ ਸਨਮਾਨਿਤ ਕੀਤਾ ਜਾਵੇਗਾ।