DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਵਿਸ਼ਾਲ ਪੁਆਰ ਦੀ ਪੁਸਤਕ ‘ਤੇਰੀ ਸੋਚ ਮੇਰੇ ਲਫ਼ਜ਼’ ਲੋਕ ਅਰਪਣ

ਨੌਜਵਾਨ ਸ਼ਾਇਰ ਵਿਸ਼ਾਲ ਪੁਆਰ ਟੂਟੋਮਜਾਰਵੀ ਦੀ ਪਲੇਠੀ ਪੁਸਤਕ ‘ਤੇਰੀ ਸੋਚ ਮੇਰੇ ਲਫ਼ਜ਼’ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ, ਡਾਕਟਰ ਅਜੇ ਬੰਗਾ, ਸਾਹਿਤਕਾਰ ਰਘੁਵੀਰ ਸਿੰਘ ਕਲੋਆ, ਪ੍ਰਿੰ. ਸਰਬਜੀਤ ਸਿੰਘ ਅਤੇ ਹੋਰ ਲੇਖਕਾਂ ਦੀ ਹਾਜ਼ਰੀ ਵਿੱਚ ਮਾਹਿਲਪੁਰ ਵਿੱਚ ਕਰਵਾਏ ਸਮਾਰੋਹ ਮੌਕੇ ਲੋਕ ਅਰਪਣ...
  • fb
  • twitter
  • whatsapp
  • whatsapp
Advertisement

ਨੌਜਵਾਨ ਸ਼ਾਇਰ ਵਿਸ਼ਾਲ ਪੁਆਰ ਟੂਟੋਮਜਾਰਵੀ ਦੀ ਪਲੇਠੀ ਪੁਸਤਕ ‘ਤੇਰੀ ਸੋਚ ਮੇਰੇ ਲਫ਼ਜ਼’ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ, ਡਾਕਟਰ ਅਜੇ ਬੰਗਾ, ਸਾਹਿਤਕਾਰ ਰਘੁਵੀਰ ਸਿੰਘ ਕਲੋਆ, ਪ੍ਰਿੰ. ਸਰਬਜੀਤ ਸਿੰਘ ਅਤੇ ਹੋਰ ਲੇਖਕਾਂ ਦੀ ਹਾਜ਼ਰੀ ਵਿੱਚ ਮਾਹਿਲਪੁਰ ਵਿੱਚ ਕਰਵਾਏ ਸਮਾਰੋਹ ਮੌਕੇ ਲੋਕ ਅਰਪਣ ਕੀਤੀ ਗਈ। ਪੁਸਤਕ ਰਿਲੀਜ਼ ਕਰਦਿਆਂ ਬੁਲਾਰਿਆਂ ਕਿਹਾ ਕਿ ਇਸ ਨਵੇਂ ਸ਼ਾਇਰ ਕੋਲ ਸਾਹਿਤ ਸਿਰਜਣਾ ਦੀਆਂ ਸੰਭਾਵਨਾਵਾਂ ਹਨ ਜਿਨ੍ਹਾਂ ਸਦਕਾ ਉਹ ਉੱਚ ਕੋਟੀ ਦੇ ਸ਼ਾਇਰਾਂ ਵਿੱਚ ਆਪਣਾ ਨਾਮ ਦਰਜ ਕਰਵਾਉਣਗੇ। ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸੇਵਾ ਮੁਕਤ ਸਿੱਖਿਆ ਅਧਿਕਾਰੀ ਬੱਗਾ ਸਿੰਘ ਆਰਟਿਸਟ, ਸਾਹਿਤਕਾਰ ਜਸਵੀਰ ਬੇਗਮਪੁਰੀ ਅਤੇ ਹਰਕੇਸ਼ ਕੁਮਾਰ ਨੇ ਪੁਸਤਕ ਦੀ ਸਮੀਖਿਆ ਕਰਦਿਆਂ ਲੇਖਕ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਸ਼ਾਇਰ ਵਿਸ਼ਾਲ ਪੁਆਰ ਟੂਟੋਮਜਾਰਵੀ ਨੂੰ ਸੁਰ ਸੰਗਮ ਵਿੱਦਿਅਕ ਟਰੱਸਟ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਤਾ ਸਤਵੀਰ ਕੌਰ, ਜਸਕਰਨ ਪੁਆਰ, ਗੁਰਵਿੰਦਰ, ਗੁਲਰਫੀਆ ਪੁਆਰ, ਦਵਿੰਦਰ ਸਿੰਘ, ਬਲਵਿੰਦਰ ਕੌਰ, ਮਦਨ ਲਾਲ ਮੱਦੋ, ਹਰਪ੍ਰੀਤ ਝੱਲੀ, ਸਰਪੰਚ ਨਛੱਤਰ ਸਿੰਘ, ਬਲਜੀਤ ਸਿੰਘ, ਹਰਵੀਰ ਮਾਨ, ਹਰਮਨਪ੍ਰੀਤ ਕੌਰ ਅਤੇ ਰੇਸ਼ਮ ਸਿੰਘ ਸਮੇਤ ਸਾਹਿਤ ਪ੍ਰੇਮੀ ਸ਼ਾਮਿਲ ਹੋਏ।

Advertisement

Advertisement
×