ਕੁਝ ਦਿਨ ਪਹਿਲਾਂ ਹੋਈ ਲੜਾਈ ਦਾ ਫ਼ੈਸਲਾ ਕਰਨ ਲਈ ਬੁਲਾ ਕੇ ਦੋ ਨੌਜਵਾਨਾਂ ਦੀ ਕੁੱਟਮਾਰ ਕਰਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਿਆਂਸ਼ੂ ਨੇ ਦੱਸਿਆ ਕਿ ਉਨ੍ਹਾਂ ਦੀ ਕੁਝ ਦਿਨ ਪਹਿਲਾਂ ਇਕ ਨੌਜਵਾਨ ਨਾਲ ਝਗੜਾ ਹੋਇਆ ਸੀ ਤੇ ਉਸ ਨੂੰ ਉਕਤ ਨੌਜਵਾਨ ਦਾ ਫ਼ੋਨ ਆਇਆ ਕਿ ਕਿ ਉਹ ਮਿਲ ਕੇ ਮਸਲਾ ਨਿਬੇੜਨਾ ਚਾਹੁੰਦਾ ਹੈ ਅਤੇ ਉਸ ਨੂੰ ਪ੍ਰੀਤ ਨਗਰ ਪਾਰਕ ’ਚ ਬੁਲਾ ਲਿਆ ਜਿੱਥੇ ਉਹ ਆਪਣੇ ਸਾਥੀ ਸੁਖਵੀਰ ਸਿੰਘ ਨਾਲ ਚਲਾ ਗਿਆ ਉੱਥੇ ਪਹਿਲਾਂ ਤੋਂ ਹੀ ਕਰੀਬ ਦਰਜਨ ਤੋਂ ਵੱਧ ਨੌਜਵਾਨ ਮੌਜੂਦ ਸਨ ਜਿਨ੍ਹਾਂ ਉਸ ਦੀ ਕੁੱਟਮਾਰ ਕੀਤੀ ਤੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਜ਼ਖਮੀਆਂ ਦੀ ਪਛਾਣ ਪ੍ਰਿਆਂਸ਼ੂ ਤੇ ਸੁਖਵੀਰ ਸਿੰਘ ਵਾਸੀ ਕੋਟਰਾਣੀ ਵਜੋਂ ਹੋਈ ਹੈ। ਪੁਲੀਸ ਨੂੰ ਘਟਨਾ ਸਬੰਧੀ ਸੂਚਨਾ ਦਿੱਤੀ ਗਈ ਹੈ। ਘਟਨਾ ਸਬੰਧੀ ਪੁਲੀਸ ਨੂੰ ਸੂਚਨਾ ਦੇ ਦਿੱਤੀ ਗਈ ਹੈ।