ਹੈਰੋਇਨ ਸਣੇ ਦੋ ਗ੍ਰਿਫ਼ਤਾਰ
ਚੇਤਨਪੁਰਾ: ਥਾਣਾ ਕੰਬੋਅ ਦੀ ਪੁਲੀਸ ਨੇ 35 ਗ੍ਰਾਮ ਹੈਰੋਇਨ ਸਣੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਕੰਬੋਅ ਪੁਲੀਸ ਵੱਲੋਂ ਐੱਸਐੱਚਓ ਅਜੈਪਾਲ ਸਿੰਘ ਦੀ ਅਗਵਾਈ ਹੇਠ ਦੌਰਾਨੇ ਗਸ਼ਤ ਸੂਆ ਪਿੰਡ ਖੈਰਾਬਾਦ ਤੋਂ ਹਰਪ੍ਰੀਤ ਸਿੰਘ...
Advertisement
ਚੇਤਨਪੁਰਾ: ਥਾਣਾ ਕੰਬੋਅ ਦੀ ਪੁਲੀਸ ਨੇ 35 ਗ੍ਰਾਮ ਹੈਰੋਇਨ ਸਣੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਕੰਬੋਅ ਪੁਲੀਸ ਵੱਲੋਂ ਐੱਸਐੱਚਓ ਅਜੈਪਾਲ ਸਿੰਘ ਦੀ ਅਗਵਾਈ ਹੇਠ ਦੌਰਾਨੇ ਗਸ਼ਤ ਸੂਆ ਪਿੰਡ ਖੈਰਾਬਾਦ ਤੋਂ ਹਰਪ੍ਰੀਤ ਸਿੰਘ ਵਾਸੀ ਢੀਂਗਰਾ ਕਲੋਨੀ ਅਤੇ ਕਰਨਦੀਪ ਸਿੰਘ ਵਾਸੀ ਘੰਨੂਪੁਰ ਕਾਲੇ ਹਾਲ ਵਾਸੀ ਢੀਂਗਰਾ ਕਲੋਨੀ ਨੂੰ 35 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਗਿਆ। ਪੁਲੀਸ ਵੱਲੋਂ ਥਾਣਾ ਕੰਬੋਅ ਵਿੱਚ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। -ਪੱਤਰ ਪ੍ਰੇਰਕ
Advertisement
Advertisement