DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਝਗੜੇ ਦੇ ਦੋਸ਼ ਹੇਠ ਦੋ ਮੁਲਜ਼ਮ ਗ੍ਰਿਫ਼ਤਾਰ

ਕਮਿਸ਼ਨਰੇਟ ਪੁਲੀਸ ਜਲੰਧਰ ਨੇ ਸ਼ਹਿਰ ਵਿੱਚ ਮਾੜੇ ਅਨਸਰਾਂ ਵਿਰੁੱਧ ਚੱਲ ਰਹੀ ਕਾਰਵਾਈ ਤਹਿਤ ਆਦਰਸ਼ ਨਗਰ ਚੋਪਾਟੀ ਵਿੱਚ ਹੋਈ ਲੜਾਈ ਦੀ ਮਾਮਲੇ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਥਾਣਾ...

  • fb
  • twitter
  • whatsapp
  • whatsapp
Advertisement

ਕਮਿਸ਼ਨਰੇਟ ਪੁਲੀਸ ਜਲੰਧਰ ਨੇ ਸ਼ਹਿਰ ਵਿੱਚ ਮਾੜੇ ਅਨਸਰਾਂ ਵਿਰੁੱਧ ਚੱਲ ਰਹੀ ਕਾਰਵਾਈ ਤਹਿਤ ਆਦਰਸ਼ ਨਗਰ ਚੋਪਾਟੀ ਵਿੱਚ ਹੋਈ ਲੜਾਈ ਦੀ ਮਾਮਲੇ ਵਿੱਚ ਸ਼ਾਮਲ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਥਾਣਾ ਡਿਵੀਜ਼ਨ ਨੰਬਰ 2 ਵਿੱਚ ਕੇਸ ਦਰਜ ਕੀਤਾ ਗਿਆ ਸੀ। ਮੁੱਦਈ ਬਰਬਿਆਨ ਰਾਮ ਬੜਈ ਪ੍ਰਸ਼ਾਦ ਪੁੱਤਰ ਮੰਗਲ ਸ਼ਾਹ, ਵਾਸੀ ਪਿੰਡ ਸੰਚਰੀ, ਜ਼ਿਲ੍ਹਾ ਚੰਪਾਰਨ, ਬਿਹਾਰ (ਹਾਲ ਵਾਸੀ ਮਕਾਨ ਨੰ. 134 ਅਦਰਸ਼ ਨਗਰ, ਜਲੰਧਰ) ਨੇ ਬਿਆਨ ਕੀਤਾ ਕਿ ਉਹ ਘਰ ਦੇ ਬਾਹਰ ਫਲਾਂ ਦੀ ਰੇਹੜੀ ਲਗਾਉਂਦਾ ਹੈ। ਗਾਹਕ ਨੂੰ ਸਾਮਾਨ ਦੇਣ ਦੌਰਾਨ ਕੁਝ ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਉਸ ’ਤੇ ਹਮਲਾ ਕੀਤਾ। ਵਾਰਦਾਤ ਤੋਂ ਬਾਅਦ ਏ ਸੀ ਪੀ ਆਕਰਸ਼ੀ ਜੈਨ ਅਤੇ ਡੀ ਸੀ ਪੀ ਅਮਨਦੀਪ ਸਿੰਘ ਦੇ ਨਿਰਦੇਸ਼ ਹੇਠ ਜਸਵਿੰਦਰ ਸਿੰਘ, ਮੁੱਖ ਅਫ਼ਸਰ, ਥਾਣਾ ਡਿਵੀਜ਼ਨ ਨੰ. 2 ਦੀ ਅਗਵਾਈ ਵਾਲੀ ਪੁਲੀਸ ਟੀਮ ਨੇ ਤੁਰੰਤ ਕਾਰਵਾਈ ਕੀਤੀ। ਸੀ ਸੀ ਟੀ ਵੀ ਫੁਟੇਜ, ਮਨੁੱਖੀ ਸਰੋਤਾਂ ਅਤੇ ਤਕਨੀਕੀ ਸਹਾਇਤਾ ਦੀ ਮਦਦ ਨਾਲ ਘਟਨਾ ਵਿੱਚ ਸ਼ਾਮਲ ਦੋਸ਼ੀਆਂ ਦੀ ਪਛਾਣ ਕੀਤੀ ਗਈ ਅਤੇ ਦੋ ਵਿਅਕਤੀਆਂ ਸੁਰਿੰਦਰ ਸਿੰਘ ਵਾਸੀ ਨਿਊ ਸਾਸ਼ਤਰੀ ਨਗਰ ਜਲੰਧਰ , ਗੌਤਮ ਵਾਸੀ ਅੰਬੇਦਕਰ ਨਗਰ, ਬਸਤੀ ਗੁੱਜਾ, ਜਲੰਧਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗੌਤਮ ਖ਼ਿਲਾਫ਼ ਪਹਿਲਾਂ ਵੀ ਇਕ ਅਪਰਾਧਿਕ ਮਾਮਲਾ ਥਾਣਾ ਡਿਵੀਜ਼ਨ ਨੰਬਰ 2 ਵਿੱਚ ਦਰਜ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦ ਹੀ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

Advertisement
Advertisement
×