ਹਾਈਵੇਅ ’ਤੇ ਟਰੱਕ ਪਲਟਿਆ
ਅੰਮ੍ਰਿਤਸਰ-ਜਲੰਧਰ ਹਾਈਵੇਅ ’ਤੇ ਸਥਿਤ ਲੰਮਾ ਪਿੰਡ ਚੌਕ ਨੇੜੇ ਅੱਜ ਪੇਂਟ ਨਾਲ ਲੱਦਿਆ ਟਰੱਕ ਪਲਟ ਗਿਆ। ਟਰੱਕ ਪਲਟਣ ਤੋਂ ਬਾਅਦ ਹਾਈਵੇਅ ਅੱਧੇ ਘੰਟੇ ਲਈ ਜਾਮ ਰਿਹਾ, ਜਿਸ ਨੂੰ ਮੌਕੇ ’ਤੇ ਪਹੁੰਚੀ ਟ੍ਰੈਫਿਕ ਪੁਲੀਸ ਨੇ ਰਸਤਾ ਖੁੱਲ੍ਹਵਾਇਆ। ਲੋਕਾਂ ਨੇ ਦੱਸਿਆ ਕਿ ਰੋਡਵੇਜ਼...
Advertisement
ਅੰਮ੍ਰਿਤਸਰ-ਜਲੰਧਰ ਹਾਈਵੇਅ ’ਤੇ ਸਥਿਤ ਲੰਮਾ ਪਿੰਡ ਚੌਕ ਨੇੜੇ ਅੱਜ ਪੇਂਟ ਨਾਲ ਲੱਦਿਆ ਟਰੱਕ ਪਲਟ ਗਿਆ। ਟਰੱਕ ਪਲਟਣ ਤੋਂ ਬਾਅਦ ਹਾਈਵੇਅ ਅੱਧੇ ਘੰਟੇ ਲਈ ਜਾਮ ਰਿਹਾ, ਜਿਸ ਨੂੰ ਮੌਕੇ ’ਤੇ ਪਹੁੰਚੀ ਟ੍ਰੈਫਿਕ ਪੁਲੀਸ ਨੇ ਰਸਤਾ ਖੁੱਲ੍ਹਵਾਇਆ। ਲੋਕਾਂ ਨੇ ਦੱਸਿਆ ਕਿ ਰੋਡਵੇਜ਼ ਬੱਸ ਦੀ ਖਿੜਕੀ ਟੁੱਟ ਗਈ, ਹਾਲਾਂਕਿ ਕੋਈ ਯਾਤਰੀ ਜ਼ਖਮੀ ਨਹੀਂ ਹੋਇਆ। ਸਕੂਲ ਬੱਸ ਨਾਲ ਟਕਰਾਉਣ ਤੋਂ ਬਾਅਦ ਟਰੱਕ ਆਪਣਾ ਸੰਤੁਲਨ ਗੁਆ ਬੈਠਾ। ਇਸ ਦੌਰਾਨ ਪਿੱਛੋਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੇ ਟੱਕਰ ਮਾਰ ਦਿੱਤੀ। ਟ੍ਰੈਫਿਕ ਪੁਲੀਸ ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਪੇਂਟ ਨਾਲ ਲੱਦਿਆ ਟਰੱਕ ਅੰਮ੍ਰਿਤਸਰ ਤੋਂ ਲੁਧਿਆਣਾ ਜਾ ਰਿਹਾ ਸੀ। ਕੈਂਬਰਿਜ ਸਕੂਲ ਬੱਸ ਦੀ ਟੱਕਰ ਵੱਜਣ ਕਾਰਨ ਟਰੱਕ ਬੇਕਾਬੂ ਹੋ ਗਿਆ ਅਤੇ ਫਿਰ ਪੰਜਾਬ ਰੋਡਵੇਜ਼ ਦੀ ਬੱਸ ਨਾਲ ਟਕਰਾਉਣ ਮਗਰੋਂ ਪਲਟ ਗਿਆ।
Advertisement
Advertisement
×

