ਸ਼ਾਹਕੋਟ ’ਚ ਟ੍ਰੈਫਿਕ ਸਮੱਸਿਆ ਗੰਭੀਰ
ਸਥਾਨਕ ਕਸਬੇ ਵਿਚ ਇਸ ਸਮੇਂ ਟ੍ਰੈਫਿਕ ਬਹੁਤ ਵੱਡੀ ਗੰਭੀਰ ਸਮੱਸਿਆ ਬਣ ਚੁੱਕੀ ਹੈ। ਇਸ ਨੂੰ ਵਧਾਉਣ ਵਿਚ ਇੱਥੋਂ ਦੇ ਦੁਕਾਨਦਾਰ ਦੀ ਵੀ ਕਥਿਤ ਅਹਿਮ ਭੂਮਿਕਾ ਹੈ। ਨਗਰ ਪੰਚਾਇਤ ਪ੍ਰਧਾਨ ਨੇ ਸਮੱਸਿਆ ਦੇ ਹੱਲ ਲਈ ਦੁਕਾਨਦਾਰਾਂ ਤੋਂ ਸਹਿਯੋਗ ਮੰਗਿਆ। ਦੱਸਣਯੋਗ ਹੈ...
ਸਥਾਨਕ ਕਸਬੇ ਵਿਚ ਇਸ ਸਮੇਂ ਟ੍ਰੈਫਿਕ ਬਹੁਤ ਵੱਡੀ ਗੰਭੀਰ ਸਮੱਸਿਆ ਬਣ ਚੁੱਕੀ ਹੈ। ਇਸ ਨੂੰ ਵਧਾਉਣ ਵਿਚ ਇੱਥੋਂ ਦੇ ਦੁਕਾਨਦਾਰ ਦੀ ਵੀ ਕਥਿਤ ਅਹਿਮ ਭੂਮਿਕਾ ਹੈ। ਨਗਰ ਪੰਚਾਇਤ ਪ੍ਰਧਾਨ ਨੇ ਸਮੱਸਿਆ ਦੇ ਹੱਲ ਲਈ ਦੁਕਾਨਦਾਰਾਂ ਤੋਂ ਸਹਿਯੋਗ ਮੰਗਿਆ।
ਦੱਸਣਯੋਗ ਹੈ ਨਗਰ ਪੰਚਾਇਤ ਜਦੋਂ ਵੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਕੋਈ ਸਾਰਥਕ ਕਦਮ ਚੁੱਕਦੀ ਹੈ ਤਾਂ ਰਾਜਨਤੀ ਇਸ ਵਿਚ ਕੰਧ ਬਣਕੇ ਇਸਨੂੰ ਅੱਗੇ ਵਧਣ ਤੋਂ ਰੋਕ ਦਿੰਦੀ ਹੈ। ਨਗਰ ਪੰਚਾਇਤ ਵੱਲੋਂ ਪੈਦਲ ਲੋਕਾਂ ਦੇ ਚੱਲਣ ਵਾਸਤੇ ਜੋ ਫੁੱਟਪਾਥ ਬਣਾਏ ਗਏ ਹਨ ਉਨ੍ਹਾਂ ਉੱਪਰ ਦੁਕਾਨਦਾਰ ਆਪਣਾ ਸਮਾਨ ਰੱਖ ਦਿੰਦੇ ਹਨ। ਕੁਝ ਦੁਕਾਨਦਾਰ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਰੇਹੜੀਆਂ ਲਵਾਉਣ ਦੇ ਰੇਹੜੀਆਂ ਵਾਲਿਆਂ ਕੋਲੋਂ ਕਥਿਤ ਪੈਸੇ ਲੈਣ ਦੇ ਆਮ ਚਰਚੇ ਕਸਬੇ ਅੰਦਰ ਚਲਦੇ ਰਹਿੰਦੇ ਹਨ। ਟਰੱਕਾਂ, ਟਰੈਕਟਰਾਂ/ਟਰਾਲੀਆਂ ਤੇ ਵੱਡੇ ਟਿੱਪਰਾਂ ਵਾਲੇ ਬਾਈਪਾਸ ਵਾਲੇ ਰਾਸ਼ਟਰੀ ਹਾਈਵੇਅ ’ਤੋਂ ਜਾਣ ਦੀ ਬਜਾਏ ਕਸਬੇ ਅੰਦਰ ਆ ਕੇ ਟ੍ਰੈਫਿਕ ਸਮੱਸਿਆ ਨੂੰ ਵਧਾਉਣ ਵਿਚ ਹਿੱਸਾ ਪਾ ਦਿੰਦੇ ਹਨ। ਟ੍ਰੈਫਿਕ ਸਮੱਸਿਾ ਦੇ ਹੱਲ ਲਈ ਅੱਜ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜਾਰ ਸਿੰਘ ਥਿੰਦ ਨੇ ਨਗਰ ਪੰਚਾਇਤ ਦੇ ਮੁਲਾਜ਼ਮਾਂ ਨਾਲ ਮੀਟਿੰਗ ਕਰਕੇ ਟ੍ਰੈਫਿਕ ਸਮੱਸਿਆ ਦਾ ਪੱਕਾ ਹੱਲ ਕੱਢਣ ਲਈ ਢਕਵੀ ਕਾਰਵਾਈ ਅਮਲ ਵਿਚ ਲਿਆਉਣ ਲਈ ਕਿਹਾ। ਪ੍ਰਧਾਨ ਥਿੰਦ ਨੇ ਇਸ ਸਮੱਸਿਆ ਦੇ ਹੱਲ ਵਾਸਤੇ ਦੁਕਾਨਦਾਰਾਂ ਕੋਲੋ ਸਹਿਯੋਗ ਦੀ ਮੰਗ ਵੀ ਕੀਤੀ ਹੈ।

