ਉਦੇਸ਼ੀਆਂ ਵਿੱਚ ਤਿੰਨ ਰੋਜ਼ਾ ਉਰਸ ਸਮਾਪਤ
ਆਦਮਪੁਰ ਦੇ ਪਿੰਡ ਉਦੇਸੀਆਂ ਵਿਖੇ ਹਜਰਤ ਬਾਬਾ ਸ਼ਾਹ ਕਮਾਲ ਜੀ ਸਾਈਂ ਜੁਮਲੇ ਸ਼ਾਹ ਜੀ ਵੈੱਲਫੇਅਰ ਸੁਸਾਇਟੀ ਉਦੇਸੀਆਂ ਵੱਲੋਂ ਸਾਈਂ ਜੁਮਲੇ ਸ਼ਾਹ ਦਾ 59ਵਾਂ ਅਤੇ ਸੱਯਦ ਫਕੀਰ ਬੀਬੀ ਸ਼ਰੀਫਾਂ ਦਾ ਪਹਿਲਾ ਤਿੰਨ ਰੋਜ਼ਾ ਉਰਸ ਨਗਰ ਪੰਚਾਇਤ, ਸੰਗਤਾਂ, ਇਲਾਕਾ ਵਾਸੀਆਂ ਅਤੇ ਪਰਵਾਸੀ...
ਆਦਮਪੁਰ ਦੇ ਪਿੰਡ ਉਦੇਸੀਆਂ ਵਿਖੇ ਹਜਰਤ ਬਾਬਾ ਸ਼ਾਹ ਕਮਾਲ ਜੀ ਸਾਈਂ ਜੁਮਲੇ ਸ਼ਾਹ ਜੀ ਵੈੱਲਫੇਅਰ ਸੁਸਾਇਟੀ ਉਦੇਸੀਆਂ ਵੱਲੋਂ ਸਾਈਂ ਜੁਮਲੇ ਸ਼ਾਹ ਦਾ 59ਵਾਂ ਅਤੇ ਸੱਯਦ ਫਕੀਰ ਬੀਬੀ ਸ਼ਰੀਫਾਂ ਦਾ ਪਹਿਲਾ ਤਿੰਨ ਰੋਜ਼ਾ ਉਰਸ ਨਗਰ ਪੰਚਾਇਤ, ਸੰਗਤਾਂ, ਇਲਾਕਾ ਵਾਸੀਆਂ ਅਤੇ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ। ਉਰਸ ਦੇ ਪਹਿਲੇ ਦਿਨ ਪ੍ਰਬੰਧਕ, ਮਹਾਪੁਰਸ਼ਾਂ ਅਤੇ ਸੰਗਤਾਂ ਵੱਲੋਂ ਚਿਰਾਗ ਰੋਸ਼ਨ ਕੀਤੇ ਗਏੇ। ਇਸ ਤੋਂ ਬਾਅਦ ਸਾਰੀ ਰਾਤ ਕਰਾਮਤ ਫਕੀਰ ਕੱਵਾਲ, ਸਲੀਮ ਕੱਵਾਲ, ਪਰਵੇਜ ਅਲੀ ਸਮੇਤ ਹੋਰ ਕੱਵਾਲਾਂ ਨੇ ਕਵਾਲੀਆਂ ਰਾਹੀਂ ਹਾਜ਼ਰੀ ਲਗਾਈ। ਦੂਜੇ ਦਿਨ ਸਵੇਰੇ ਝੰਡੇ ਅਤੇ ਚਾਦਰ ਦੀ ਰਸਮ ਅਦਾ ਕੀਤੀ ਗਈ ਤੇ ਮੁਹਮੰਦ ਸਲੀਮ ਕੱਵਾਲ, ਵਨੀਤ ਖਾਨ, ਸ਼ੋਕਤ ਦੀਵਾਨਾ ਕਵਾਲ ਪਟਿਆਲਾ, ਕੁਲਦੀਪ ਕਾਦਰ, ਅਬੀਦ ਅੱਲੀ ਮਤੋਈ ਸਮੇਤ ਹੋਰ ਕਵਾਲਾਂ ਨੇ ਮਹਿਫਲ ਸਜਾਈ। ਉਰਸ ਦੌਰਾਨ ਕਿਰਨਾ ਮਹੰਤ, ਬਾਬਾ ਪ੍ਰਿਥੀ ਪਾਲ ਸਿੰਘ ਬਾਲੀ, ਸੰਤ ਸਰਵਣ ਸਿੰਘ ਜਬੜ, ਬਾਬਾ ਜਨਕ, ਬਾਬਾ ਅਸ਼ੋਕ ਜਲੰਧਰ, ਸੰਤ ਸੋਢੀ ਕੰਦੋਲਾ, ਸੰਤ ਮਹਾਵੀਰ ਸਿੰਘ, ਬਾਬਾ ਅਮਰਜੀਤ ਸਿੰਘ ਨੇ ਸੰਗਤ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਬਲਰਾਜ ਬਿਲਗਾ, ਰਣਜੀਤ ਰਾਣਾ, ਪ੍ਰਤਾਪ ਰਾਣਾ, ਕੁਲਵਿੰਦਰ ਕਿੰਦਾ, ਬੂਟਾ ਮੁਹੰਮਦ, ਐਲਕਸ ਸਾਬਰਕੋਟੀ, ਕੁਮਾਰ ਰਾਜਨ ਆਦਿ ਨੇ ਸ਼ਿਰਕਤ ਕੀਤੀ।