ਨਸ਼ੀਲੇ ਪਦਾਰਥਾਂ ਸਣੇ ਤਿੰਨ ਕਾਬੂ
ਕਪੂਰਥਲਾ: ਕੋਤਵਾਲੀ ਪੁਲੀਸ ਨੇ ਮਹਿਲਾ ਨੂੰ ਕਾਬੂ ਕਰ ਕੇ ਉਸ ਪਾਸੋਂ ਪੰਜ ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਪੁਲੀਸ ਨੇ ਬਲਬੀਰ ਕੌਰ ਵਾਸੀ ਪਿੰਡ ਭੱਠੇ ਨੂੰ ਕਾਬੂ ਕਰ ਕੇ ਉਸ ਪਾਸੋਂ ਪੰਜ ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਸਿਟੀ ਕਪੂਰਥਲਾ ਨੇ ਜਤਿੰਦਰ ਸਿੰਘ ਵਾਸੀ ਜੱਲੋਵਾਲ ਤੇ ਰਾਹੁਲ ਵਾਸੀ ਪਿੰਡ ਸੁਖਾਣੀ ਨੂੰ ਕਾਬੂ ਕਰ ਕੇ 40 ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ। -ਪੱਤਰ ਪ੍ਰੇਰਕ
ਪੱਤਰਕਾਰ ਕਾਹਲੋਂ ਨਮਿਤ ਅੰਤਿਮ ਅਰਦਾਸ
ਭੋਗਪੁਰ: ਪਿੰਡ ਚੱਕ ਝੱਡੂ ਦੇ ਗੁਰਦੁਆਰੇ ਵਿੱਚ ਸੀਨੀਅਰ ਪੱਤਰਕਾਰ ਕੁਲਵੀਰ ਸਿੰਘ ਕਾਹਲੋਂ ਨਮਿਤ ਅੰਤਿਮ ਅਰਦਾਸ ਵਿੱਚ ਵੱਡੀ ਗਿਣਤੀ ਵਿੱਚ ਸਿਆਸੀ ਪਾਰਟੀਆਂ ਦੇ ਆਗੂ, ਕਿਸਾਨ ਯੂਨੀਅਨਾਂ ਦੇ ਆਗੂ, ਧਾਰਮਿਕ ਅਤੇ ਸਰਕਾਰੀ ਅਧਿਕਾਰੀ ਸ਼ਾਮਲ ਹੋਏ। ਸਹਿਜ ਪਾਠ ਦੇ ਭੋਗ ਉਪਰੰਤ ਰਾਗੀ ਜਥੇ ਨੇ ਕੀਰਤਨ ਕੀਤਾ। ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਪਵਨ ਕੁਮਾਰ ਟੀਨੂੰ, ਭਾਜਪਾ ਦੇ ਹਲਕਾ ਇੰਚਾਰਜ ਹਰਵਿੰਦਰ ਸਿੰਘ ਡੱਲੀ ਆਦਿ ਨੇ ਕਿਹਾ ਕਿ ਪੱਤਰਕਾਰ ਕਾਹਲੋਂ ਨੇ ਨਿਰਪੱਖ ਪੱਤਰਕਾਰੀ ਕਰ ਕੇ ਨਾਮਨਾ ਖੱਟਿਆ। -ਪੱਤਰ ਪ੍ਰੇਰਕ