DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੈਰੋਲ ’ਤੇ ਆਏ ਵਿਅਕਤੀ ਦੇ ਕਤਲ ਮਾਮਲੇ ’ਚ ਤਿੰਨ ਗ੍ਰਿਫ਼ਤਾਰ

ਤਿੰਨ ਮੁਲਜ਼ਮ ਹਾਲੇ ਵੀ ਫਰਾਰ

  • fb
  • twitter
  • whatsapp
  • whatsapp
Advertisement

ਛੇਹਰਟਾ ਦੀ ਹੁਕਮ ਚੰਦ ਕਲੋਨੀ ਦੇ ਧਰਮਜੀਤ ਸਿੰਘ ਉਰਫ ਧਰਮਾ ਦੀ ਹਥਿਆਰਬੰਦ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਕੁਝ ਦਿਨ ਬਾਅਦ ਅੰਮ੍ਰਿਤਸਰ ਪੁਲੀਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਜੁੜੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮਾਮਲੇ ਵਿੱਚ ਉਨ੍ਹਾਂ ਦੇ ਵਿਦੇਸ਼ੀ ਹੈਂਡਲਰ ਦੀ ਵੀ ਪਛਾਣ ਕਰ ਲਈ ਹੈ, ਜਦੋ ਕਿ ਮਾਮਲੇ ਵਿੱਚ ਮੁੱਖ ਤਿੰਨ ਸ਼ੂਟਰ ਅਜੇ ਵੀ ਫਰਾਰ ਸਨ। ਧਰਮਾ ਕਤਲ ਕੇਸ ਵਿੱਚ ਜੇਲ੍ਹ ’ਚ ਬੰਦ ਸੀ ਅਤੇ ਪਿਛਲੇ ਦਿਨੀਂ ਪੈਰੋਲ ’ਤੇ ਆਇਆ ਸੀ। ਘਟਨਾ ਵਾਲੀ ਰਾਤ 26 ਸਤੰਬਰ ਨੂੰ ਉਹ ਅਪਣੇ ਦੋਸਤਾਂ ਨੂੰ ਮਿਲਣ ਮਗਰੋਂ ਘਰ ਪਰਤ ਰਿਹਾ ਸੀ ਕਿ ਘਰ ਦੇ ਬਾਹਰ ਖੜੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਨਵਰਾਜ ਸਿੰਘ ਉਰਫ ਨੂਰ, ਦਲਵਿੰਦਰ ਸਿੰਘ ਉਰਫ ਬਿੱਲੀ ਅਤੇ ਸ਼ੁਭਦੀਪ ਸਿੰਘ ਉਰਫ ਸ਼ੁਭ ਵਜੋਂ ਹੋਈ ਹੈ, ਸਾਰੇ ਸੁਭਾਸ਼ ਰੋਡ, ਛੇਹਰਟਾ ਦੇ ਰਹਿਣ ਵਾਲੇ ਹਨ। ਇਨ੍ਹਾਂ ਵਿੱਚੋਂ ਨਵਰਾਜ ਨੂੰ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਕਿ ਦਲਵਿੰਦਰ ਅਤੇ ਸ਼ੁਭਦੀਪ ਨੂੰ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਦਲਵਿੰਦਰ ਸਿੰਘ ਉਰਫ਼ ਬਿੱਲੀ ਅਤੇ ਸ਼ੁਭਦੀਪ ਸਿੰਘ ਉਰਫ਼ ਸ਼ੁਭ ਮੁੱਖ ਸਾਜ਼ਿਸ਼ਕਰਤਾ ਸਨ ਜੋ ਅੰਕੁਸ਼ ਉਰਫ਼ ਬਾਹਮਣ ਦੇ ਨਿਰਦੇਸ਼ਾਂ ਹੇਠ ਕੰਮ ਕਰ ਰਹੇ ਸਨ, ਜੋ ਕਿ ਹੁਣ ਆਸਟ੍ਰੇਲੀਆ ਵਿੱਚ ਹੈ। ਉਨ੍ਹਾਂ ਕਿਹਾ ਕਿ ਬਿੱਲੀ ਨੇ ਨਵਰਾਜ ਉਰਫ਼ ਨੂਰ ਦੀ ਮਦਦ ਨਾਲ ਧਰਮਾ ਦੀ ਜਾਸੂਸੀ ਕੀਤੀ, ਜਦੋਂ ਕਿ ਸ਼ੁਭ ਨੇ ਨਿਸ਼ਾਨੇਬਾਜ਼ਾਂ ਮਨਕਰਨ ਸਿੰਘ, ਸੈਮ ਅਤੇ ਜੋਬਨ ਲਈ ਮੋਟਰਸਾਈਕਲ ਅਤੇ ਹਥਿਆਰਾਂ ਦਾ ਪ੍ਰਬੰਧ ਕੀਤਾ। ਇਹ ਸਾਰੇ ਸ਼ੂਟਰ ਅਜੇ ਫਰਾਰ ਹਨ।

Advertisement
Advertisement
×