ਪੁਲੀਸ ਕਮਿਸ਼ਨਰ ਦੀ ਅਗਵਾਈ ਹੇਠ ਥਾਣਾ ਡਿਵੀਜ਼ਨ ਨੰਬਰ 2 ਦੀ ਟੀਮ ਨੇ ਹਾਲ ਹੀ ਵਿੱਚ ਹੋਈ ਲੁੱਟ-ਖੋਹ ਦੀ ਘਟਨਾ ਵਿੱਚ ਸ਼ਾਮਲ ਤਿੰਨ ਮੁਲਜ਼ਮਾਂ ਦੇ ਗਰੋਹ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਡਿਵੀਜ਼ਨ ਨੰਬਰ 2 ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਸੀਸੀਟੀਵੀ ਫੁਟੇਜ ਅਤੇ ਤਕਨੀਕੀ ਸਹਾਇਤਾ ਦੀ ਮਦਦ ਨਾਲ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਤਿੰਨ ਮੁਲਜ਼ਮਾਂ ਨੂੰ ਚਿੱਟੇ ਰੰਗ ਦੀ ਐਕਟਿਵਾ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਪਛਾਣ ਸ਼ੁਭਮ ਉਰਫ ਅੰਜੂ ਉਰਫ ਕਾਮਯਾਬਾ, ਵਾਸੀ 4 ਮਨਜੀਤ ਨਗਰ ਬਸਤੀ ਗੁਜਾਂ ਜਲੰਧਰ ਹਾਲ ਵਾਸੀ ਕਰਨ ਐਨਕਲੇਵ ਬਸਤੀ ਦਾਨਿਸ਼ਮੰਦਾ ਜਲੰਧਰ, ਪ੍ਰਦੀਪ ਕੁਮਾਰ ਉਰਫ ਕਾਕੂ ਵਾਸੀ ਬਸਤੀ ਗੁਜਾਂ ਜਲੰਧਰ, ਹਾਲ ਵਾਸੀ ਮਨਜੀਤ ਨਗਰ ਬਸਤੀ ਗੁਜਾਂ ਜਲੰਧਰ ਅਤੇ ਸੌਰਵਜੀਤ ਉਰਫ ਸਾਬੀ ਵਾਸੀ 1042 ਮਨਜੀਤ ਨਗਰ ਬਸਤੀ ਗੁਜਾਂ ਜਲੰਧਰ ਜਲੰਧਰ, ਹਾਲ ਵਾਸੀ ਬਸਤੀ ਗੁਜਾਂ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਸ਼ੁਭਮ ਉਰਫ ਅੰਜੂ ਉਰਫ ਕਾਮਯਾਬਾ ਦੇ ਖਿਲਾਫ ਪਹਿਲਾਂ ਵੀਂ ਵੱਖ-ਵੱਖ ਧਾਰਾਵਾਂ ਅਧੀਨ 3 ਮੁਕੱਦਮੇ ਦਰਜ ਹਨ, ਜਦ ਕਿ ਸੌਰਵਜੀਤ ਉਰਫ ਸਾਬੀ ਵਿਰੁੱਧ 2 ਅਪਰਾਧਿਕ ਮੁਕੱਦਮੇ ਦਰਜ ਹਨ।