DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਧੋਪੁਰ ਹੈੱਡਵਰਕਸ ਤੋਂ ਰੁੜੇ ਫੋਰਮੈਨ ਦਾ ਹਾਲੇ ਤੱਕ ਨਹੀਂ ਲੱਗਿਆ ਥਹੁ-ਪਤਾ

ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ਾ ਮੰਗਿਆ
  • fb
  • twitter
  • whatsapp
  • whatsapp
featured-img featured-img
ਫੋਰਮੈਨ ਵਿਨੋਦ ਕੁਮਾਰ
Advertisement
ਮਾਧੋਪੁਰ ਹੈੱਡਵਰਕਸ ’ਤੇ ਬੀਤੇ ਦਿਨ ਡਿਊਟੀ ਦੌਰਾਨ ਗੇਟਾਂ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰ ਰਿਹਾ ਇਲੈੱਕਟ੍ਰੀਕਲ ਫੋਰਮੈਨ ਵਿਨੋਦ ਕੁਮਾਰ ਗੇਟ ਟੁੱਟ ਜਾਣ ਕਾਰਨ ਰਾਵੀ ਦਰਿਆ ਦੇ ਪਾਣੀ ਵਿੱਚ ਰੁੜ੍ਹ ਗਏ। ਉਸ ਦੀ ਲਾਸ਼ ਦਾ ਅੱਜ ਦੂਜੇ ਦਿਨ ਵੀ ਕੋਈ ਵੀ ਥਹੁ-ਪਤਾ ਨਹੀਂ ਲੱਗ ਸਕਿਆ। ਹਾਲਾਂਕਿ ਐੱਨਡੀਆਰਐੱਫ ਦੀ ਟੀਮ ਅੱਜ ਸਵੇਰੇ ਆਈ ਸੀ ਤੇ ਟੀਮ ਮੈਂਬਰ ਇਹ ਕਹਿ ਕੇ ਵਾਪਸ ਚਲੇ ਗਏ ਕਿ ਦਰਿਆ ਵਿੱਚ ਅਜੇ ਪਾਣੀ ਦਾ ਬਹਾਅ ਬਹੁਤ ਤੇਜ਼ ਹੈ,। ਜਦ ਵਹਾਅ ਘਟੇਗਾ ਤਾਂ ਹੀ ਉਹ ਕੋਈ ਤਲਾਸ਼ੀ ਮੁਹਿੰਮ ਵਿੱਢੀ ਜਾ ਸਕੇਗੀ।

ਮੀਟਿੰਗ ਵਿੱਚ ਹਾਜ਼ਰ ਨੁਮਾਇੰਦੇ।

ਇਸੇ ਦੌਰਾਨ ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਮਾਧੋਪੁਰ ਦੇ ਪ੍ਰਧਾਨ ਰਾਜੇਸ਼ ਕੁਮਾਰ ਲਵਲੀ, ਜਨਰਲ ਸਕੱਤਰ ਨਰਿੰਦਰ ਕੁਮਾਰ ਅਤੇ ਚੇਅਰਮੈਨ ਬਲਵਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਫੋਰਮੈਨ ਵਿਨੋਦ ਕੁਮਾਰ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ।

Advertisement

ਪੀਡਬਲਿਊਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਨੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਦੀ ਅਗਵਾਈ ਵਿੱਚ ਇੱਕ ਮੀਟਿੰਗ ਕਰਦਿਆਂ ਮੰਗ ਕੀਤੀ ਕਿ ਹੜ੍ਹ ਵਿੱਚ ਡਿਊਟੀ ਦੌਰਾਨ ਅਚਾਨਕ ਫਲੱਡ ਗੇਟ ਟੁੱਟਣ ਕਾਰਨ ਪਾਣੀ ਵਿੱਚ ਡੁੱਬ ਜਾਣ ਤੇ ਵਿਨੋਦ ਕੁਮਾਰ ਦੀ ਭਾਲ ਕੀਤੀ ਜਾਵੇ। ਉਨ੍ਹਾਂ ਵੀ ਮਤਾ ਪਾਸ ਕਰਕੇ ਮੰਗ ਕੀਤੀ ਕਿ ਵਿਨੋਦ ਕੁਮਾਰ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ, ਇੱਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਸ਼ਹੀਦ ਦਾ ਦਰਜਾ ਦਿੱਤਾ ਜਾਵੇ।

ਮੀਟਿੰਗ ਵਿੱਚ ਰਜਿੰਦਰ ਕੁਮਾਰ ਜਨਰਲ ਸਕੱਤਰ, ਹਰਪਾਲ ਸਿੰਘ, ਰਜਿੰਦਰ ਧੀਮਾਨ, ਸਤੀਸ਼ ਸ਼ਰਮਾ, ਮਾਨ ਸਿੰਘ, ਮਨੋਹਰ ਲਾਲ, ਤੇਜਵੀਰ ਸਿੰਘ, ਅਸ਼ੋਕ ਕੁਮਾਰ, ਮਨਿੰਦਰ ਪਾਲ, ਸਰਬਜੀਤ ਸਿੰਘ, ਗੁਰਨਾਮ ਸਿੰਘ, ਰਾਜੇਸ਼ ਕੁਮਾਰ ਲਵਲੀ, ਨਰਿੰਦਰ ਕੁਮਾਰ, ਤਜਿੰਦਰ ਸਿੰਘ, ਮੋਹਨ ਸਿੰਘ ਅਤੇ ਸੁਰਿੰਦਰ ਸਿੰਘ ਹਾਜ਼ਰ ਸਨ।

Advertisement
×