DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜ਼ਬਤ ਵਾਹਨ ਥਾਣੇ ਵਿੱਚ ਪਏ ਕਬਾੜ ਹੋਏ

ਨਸ਼ਾ ਤਸਕਰੀ ਮਾਮਲੇ ਵਿੱਚ ਬਰਾਮਦ ਕੀਤੀਆਂ ਲਗਜ਼ਰੀ ਕਾਰਾਂ ਵੀ ਹੋਈਆਂ ਖਸਤਾ; ਥਾਂ ਦੀ ਘਾਟ ਕਾਰਨ ਸਡ਼ਕਾਂ ਕੰਢੇ ਖਡ਼੍ਹਾਏ ਜਾ ਰਹੇ ਨੇ ਜ਼ਬਤ ਵਾਹਨ

  • fb
  • twitter
  • whatsapp
  • whatsapp
featured-img featured-img
ਕਰਤਾਰਪੁਰ ਥਾਣੇ ਵਿੱਚ ਕਬਾੜ ਹੋਏ ਜ਼ਬਤ ਕੀਤੇ ਵਾਹਨ।
Advertisement

ਕਰਤਾਰਪੁਰ ਪੁਲੀਸ ਵੱਲੋਂ ਨਸ਼ਾ ਤਸਕਰੀ ਤੇ ਸੜਕ ਹਾਦਸਿਆਂ ਵਿੱਚ ਫੜੇ ਦੁਪਹੀਆ ਤੇ ਚੁਪਹੀਆ ਵਾਹਨ ਥਾਣੇ ਵਿੱਚ ਪਏ ਕਬਾੜ ਹੋ ਰਹੇ ਹਨ। ਪੁਲੀਸ ਸਬ-ਡਵੀਜ਼ਨ ਕਰਤਾਰਪੁਰ ਦੇ ਥਾਣਾ ਕਰਤਾਰਪੁਰ ਲਾਂਬੜਾ ਅਤੇ ਮਕਸੂਦਾਂ ਤੋਂ ਇਲਾਵਾ ਦੋ ਚੌਕੀਆਂ ਕਿਸ਼ਨਗੜ੍ਹ ਅਤੇ ਮੰਡ ਦੇ ਅਹਾਤੇ ਵਿੱਚ ਵਾਹਨ ਰੱਖਣ ਦੀ ਥਾਂ ਨਾ ਹੋਣ ਕਾਰਨ ਵਾਹਨ ਸੜਕਾਂ ’ਤੇ ਖੜ੍ਹਾਏ ਹੋਏ ਹਨ। ਥਾਣੇ ਵਿੱਚ ਖੜ੍ਹੇ ਵਾਹਨਾਂ ਨੂੰ ਦਰੱਖਤਾਂ ਤੇ ਘਾਹ-ਬੂਟੀ ਨੇ ਪੂਰੀ ਤਰ੍ਹਾਂ ਢਕ ਲਿਆ ਹੈ ਜਿਸ ਕਾਰਨ ਜ਼ਹਿਰੀਲੇ ਕੀੜੇ ਤੇ ਸੱਪ ਆਦਿ ਡਰੋਂ ਪੁਲੀਸ ਮੁਲਾਜ਼ਮ ਉਧਰ ਜਾਣ ਤੋਂ ਵੀ ਕਤਰਾਉਂਦੇ ਹਨ।

ਥਾਣਾ ਕਰਤਾਰਪੁਰ ਦੇ ਹਾਲਾਤ ਅਜਿਹੇ ਹਨ ਕਿ ਥਾਣੇ ਦੇ ਵਿਹੜੇ ਅਤੇ ਆਸ-ਪਾਸ ਕਰੀਬ 500 ਛੋਟੇ-ਵੱਡੇ ਵਾਹਨ ਕਬਾੜ ਬਣੇ ਹੋਏ ਸਨ। ਇਨ੍ਹਾਂ ਵਿੱਚ ਬਹੁਤ ਚਰਚਿਤ ਆਈਸ ਡਰੱਗ ਕੇਸ ਵਿੱਚ ਲੋੜੀਂਦੇ ਸਰਗਨਾ ਰਾਜਾ ਕੰਧੋਲਾ ਦੀਆਂ ਜ਼ਬਤ ਚਾਰ ਲਗਜ਼ਰੀ ਕਾਰਾਂ ਵੀ ਕਬਾੜ ਬਣ ਚੁੱਕੀਆਂ ਹਨ। ਥਾਣੇ ਦੀ ਇਮਾਰਤ ਦੇ ਅੰਦਰ ਵਿਹੜੇ ਅਤੇ ਬਾਹਰ ਦੁਪਹੀਆ ਵਾਹਨ ਹਰ ਪਾਸੇ ਖੜ੍ਹੇ ਦਿਖਾਈ ਦੇ ਰਹੇ ਹਨ। ਹਾਲਾਤ ਅਜਿਹੇ ਹਨ ਕਿ ਥਾਣੇ ਵਿੱਚ ਥਾਂ ਘੱਟ ਹੋਣ ਕਾਰਨ ਬਾਹਰ ਬਣੀ ਪਾਰਕਿੰਗ ਲਈ ਥਾਂ ’ਤੇ ਵੀ ਵਾਹਨ ਖੜ੍ਹੇ ਕੀਤੇ ਗਏ ਹਨ। ਇਸ ਤਰ੍ਹਾਂ ਲੋਕਾਂ ਦਾ ਸ਼ਹਿਰ ਵਿੱਚ ਜਾਣ ਲਈ ਬਣਿਆ ਲਾਂਘਾ ਪੂਰੀ ਤਰ੍ਹਾਂ ਬੰਦ ਹੋ ਚੁੱਕਿਆ ਹੈ।

Advertisement

ਥਾਣਾ ਮਕਸੂਦਾਂ ਦੀ ਇਮਾਰਤ ਖਸਤਾ ਹਾਲਤ ਹੋਣ ਕਾਰਨ ਇੱਥੇ ਤਾਇਨਾਤ ਮੁਲਾਜ਼ਮਾਂ ਦੀ ਜਾਨ ਦਾ ਖੌਅ ਬਣੀ ਹੋਈ ਹੈ। ਇਸ ਦੇ ਨਾਲ ਹੀ ਥਾਂ ਘੱਟ ਹੋਣ ਕਾਰਨ ਮੁੱਖ ਸੜਕ ਦੇ ਦੋਵੇਂ ਪਾਸੇ ਵਾਹਨ ਖੜ੍ਹੇ ਕੀਤੇ ਜਾਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਇੱਥੇ ਥਾਣੇ ਦੇ ਸੜਕ ਕੰਢੇ ਵਾਹਨ ਇੱਕ-ਦੂਸਰੇ ਦੇ ਉੱਪਰ ਰੱਖੇ ਹੋਏ ਹਨ।

Advertisement

ਥਾਣਾ ਲਾਂਬੜਾ ਵਿੱਚ ਵੱਖ-ਵੱਖ ਕੇਸਾਂ ’ਚ ਜ਼ਬਤ ਵਾਹਨ ਵਿਹੜੇ ਤੇ ਨੇੜਲੇ ਪਿੰਡਾਂ ਨੂੰ ਜਾਣ ਵਾਲੀ ਸੜਕ ਕੰਢੇ ਪਏ ਦੇਖੇ ਜਾ ਸਕਦੇ ਹਨ। ਥਾਣਾ ਲਾਂਬੜਾ ਦੀ ਹਾਲਤ ਇਹ ਹੈ ਕਿ ਇੱਥੇ ਥਾਣਾ ਮੁਖੀ ਦੀ ਰਿਹਾਇਸ਼ ਲਈ ਛੱਡੀ ਜਗ੍ਹਾ ’ਤੇ ਇਮਾਰਤ ਨਾ ਬਣਨ ਕਾਰਨ ਵਾਹਨ ਇੱਥੇ ਵੀ ਖੜ੍ਹਾਏ ਹੋਏ ਹਨ। ਪੁਲੀਸ ਸਬ-ਡਵੀਜ਼ਨ ਕਰਤਾਰਪੁਰ ਦੀਆਂ ਦੋ ਚੌਕੀਆਂ ਕਿਸ਼ਨਗੜ੍ਹ ਅਤੇ ਮੰਡ ਦਾ ਵੀ ਇਹੀ ਹਾਲ ਹੈ। ਥਾਂ ਦੀ ਘਾਟ ਕਾਰਨ ਵਾਹਨ ਸੜਕਾਂ ਕੰਢੇ ਖੜ੍ਹਾਏ ਹੋਏ ਹਨ।

ਕਬਾੜ ਹੋਏ ਵਾਹਨਾਂ ਦੀ ਸੂਚੀ ਉੱਚ ਅਧਿਕਾਰੀਆਂ ਨੂੰ ਭੇਜਾਂਗੇ: ਡੀ ਐੱਸ ਪੀ

ਡੀ ਐੱਸ ਪੀ ਸਬ-ਡਵੀਜ਼ਨ ਕਰਤਾਰਪੁਰ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਸਾਂਭ-ਸੰਭਾਲ ਨਾ ਹੋਣ ਕਾਰਨ ਜ਼ਬਤ ਵਾਹਨ ਥਾਣੇ ਵਿੱਚ ਹੀ ਕਬਾੜ ਬਣ ਰਹੇ ਹਨ ਜਿਨ੍ਹਾਂ ਵਿੱਚ ਨਸ਼ਾ ਤਸਕਰੀ ਮਾਮਲੇ ਵਿੱਚ ਲੋੜੀਂਦੇ ਮੁਲਜ਼ਮਾਂ ਦੀਆਂ ਲਗਜ਼ਰੀ ਕਾਰਾਂ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੁਲੀਸ ਸਬ-ਡਿਵੀਜ਼ਨ ਕਰਤਾਰਪੁਰ ਅਧੀਨ ਆਉਂਦੇ ਥਾਣਿਆਂ ਵਿੱਚ ਕਬਾੜ ਬਣ ਚੁੱਕੇ ਵਾਹਨਾਂ ਦੀ ਜਾਣਕਾਰੀ ਸਬੰਧਤ ਥਾਣਿਆਂ ਤੋਂ ਲੈ ਕੇ ਉੱਚ ਪੁਲੀਸ ਅਫਸਰਾਂ ਤੱਕ ਪਹੁੰਚਾਈ ਜਾਵੇਗੀ ਤਾਂ ਜੋ ਠੋਸ ਕਾਰਵਾਈ ਕੀਤੀ ਜਾ ਸਕੇ।

Advertisement
×