DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ

ਫਗਵਾੜਾ: ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਨਾਲ ਸਬੰਧਤ ਡੀਐੱਮਐੱਫ ਦੀ ਮੀਟਿੰਗ ਫਗਵਾੜਾ ਟਾਊਨ ਹਾਲ ਪਾਰਕ ਵਿੱਚ ਹੋਈ ਜਿਸ ’ਚ ਜਥੇਬੰਦੀ ਨੇ ਅਗਲੇ ਸੰਘਰਸ਼ਾਂ ਲਈ ਰਣਨੀਤੀ ਉਲੀਕੀ। ਇਸ ਉਪਰੰਤ ਮਨੀਪੁਰ ਵਿੱਚ ਵਾਪਰੀਆਂ ਘਟਨਾਵਾਂ, ਔਰਤਾਂ ’ਤੇ ਹੋਏ ਅਣਮਨੁੱਖੀ ਤਸ਼ੱਦਦ ਤੇ ਹੁਣ ਹਰਿਆਣਾ ਵਿੱਚ...
  • fb
  • twitter
  • whatsapp
  • whatsapp
Advertisement

ਫਗਵਾੜਾ: ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਨਾਲ ਸਬੰਧਤ ਡੀਐੱਮਐੱਫ ਦੀ ਮੀਟਿੰਗ ਫਗਵਾੜਾ ਟਾਊਨ ਹਾਲ ਪਾਰਕ ਵਿੱਚ ਹੋਈ ਜਿਸ ’ਚ ਜਥੇਬੰਦੀ ਨੇ ਅਗਲੇ ਸੰਘਰਸ਼ਾਂ ਲਈ ਰਣਨੀਤੀ ਉਲੀਕੀ। ਇਸ ਉਪਰੰਤ ਮਨੀਪੁਰ ਵਿੱਚ ਵਾਪਰੀਆਂ ਘਟਨਾਵਾਂ, ਔਰਤਾਂ ’ਤੇ ਹੋਏ ਅਣਮਨੁੱਖੀ ਤਸ਼ੱਦਦ ਤੇ ਹੁਣ ਹਰਿਆਣਾ ਵਿੱਚ ਹੋ ਰਹੀ ਫਿਰਕੂ ਹਿੰਸਾ ਦੇ ਵਿਰੋਧ ’ਚ ਕੇਂਦਰ, ਮਨੀਪੁਰ ਤੇ ਹਰਿਆਣਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵਰਕਰਾਂ ਨੇ ਸਥਾਨਕ ਗੋਲ ਚੌਕ ’ਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਮਿੱਡ-ਡੇਅ ਮੀਲ ਵਰਕਰਜ਼ ਯੂਨੀਅਨ ਦੀਆਂ ਆਗੂਆਂ ਰਾਜ ਕੌਰ, ਅਨੀਤਾ ਦੇਵੀ, ਪਰਮਜੀਤ, ਰਾਜਵਿੰਦਰ ਕੌਰ, ਬਲਵਿੰਦਰ ਕੌਰ, ਮੋਹਨਜੀਤ ਕੌਰ, ਰਣਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੇ ਮਾਣਭੱਤੇ ’ਚ ਇੱਕ ਰੁਪਏ ਦਾ ਵੀ ਵਾਧਾ ਨਹੀਂ ਕੀਤਾ। ਇਸ ਮੌਕੇ ਡੀਐੱਮਐੱਫ ਦੇ ਸੂਬਾਈ ਆਗੂ ਗੁਰਮੁਖ ਲੋਕਪ੍ਰੇਮੀ ਤੇ ਵਰਕਰ ਹਾਜ਼ਰ ਸਨ। - ਪੱਤਰ ਪ੍ਰੇਰਕ

Advertisement
Advertisement
×