DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਡੀਐੱਸਪੀ ਨੂੰ ਮੰਗ ਪੱਤਰ ਦਿੱਤਾ

ਪੱਤਰ ਪ੍ਰੇਰਕ ਫਿਲੌਰ, 18 ਜੁਲਾਈ ਦਿਹਾਤੀ ਮਜ਼ਦੂਰ ਸਭਾ ਅਤੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਪਿੰਡ ਪਾਲਨੋਂ ’ਚ ਵਾਪਰੀ ਇੱਕ ਘਟਨਾ ਨੂੰ ਲੈ ਕੇ ਡੀਐਸਪੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ...
  • fb
  • twitter
  • whatsapp
  • whatsapp
featured-img featured-img
ਮੰਗ ਪੱਤਰ ਦਿੰਦੇ ਹੋਏ ਜਨਤਕ ਜਥੇਬੰਦੀਆਂ ਦੇ ਕਾਰਕੁਨ ਅਤੇ ਆਗੂ।
Advertisement

ਪੱਤਰ ਪ੍ਰੇਰਕ

ਫਿਲੌਰ, 18 ਜੁਲਾਈ

Advertisement

ਦਿਹਾਤੀ ਮਜ਼ਦੂਰ ਸਭਾ ਅਤੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਪਿੰਡ ਪਾਲਨੋਂ ’ਚ ਵਾਪਰੀ ਇੱਕ ਘਟਨਾ ਨੂੰ ਲੈ ਕੇ ਡੀਐਸਪੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ ਅਤੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ ਨੇ ਕੁਝ ਦਿਨ ਪਹਿਲਾਂ ਇੱਕ ਪਰਵਾਸੀ ਮਜ਼ਦੂਰ ਨੂੰ ਪੁੱਠਾ ਲਟਕਾਉਣ ਅਤੇ ਧਮਕੀ ਦੇ ਕੇ ਪੈਸੇ ਵਾਪਸ ਕਰਵਾਉਣ ਲਈ ਅਪਣਾਏ ਗੈਰਮਨੁੱਖੀ ਢੰਗ ਦੀ ਨਿੰਦਾ ਅਤੇ ਅਤੇ ਧੱਕੇ ਨਾਲ ਕੰਮ ਕਰਵਾਉਣ ਲਈ ਸਖਤ ਸਜ਼ਾ ਦੀ ਮੰਗ ਕੀਤੀ।

ਆਗੂਆਂ ਨੇ ਕਿਹਾ ਕਿ ਇਸ ਮਾਮਲੇ ‘ਚ ਬੰਧੂਆਂ ਮਜ਼ਦੂਰੀ ਵਾਲਾ ਐਕਟ ਵੀ ਲਾਗੂ ਕੀਤਾ ਜਾਵੇ ਕਿਉਂਕਿ ਪੈਸੇ ਦੇਕੇ ਧੱਕੇ ਨਾਲ ਕੰਮ ਨਹੀਂ ਕਰਵਾਇਆ ਜਾ ਸਕਦਾ। ਇਸ ਕੇਸ ‘ਚ ਹੋਰ ਵੀ ਕਹਿਰ ਕੀਤਾ ਗਿਆ ਕਿ ਪੈਸੇ ਕਿਸੇ ਹੋਰ ਨੇ ਲਏ ਅਤੇ ਕਿਸੇ ਹੋਰ ‘ਤੇ ਤਸ਼ੱਦਦ ਕਰਕੇ ਪੈਸੇ ਵਾਪਸ ਮੰਗਵਾਏ ਗਏ। ਆਗੂਆਂ ਨੇ ਮੰਗ ਕੀਤੀ ਕਿ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ ਅਤੇ ਜੇ ਪਰਵਾਸੀ ਮਜ਼ਦੂਰ ਦੀ ਜ਼ਿੰਦਗੀ ਨੂੰ ਕੋਈ ਖਤਰਾ ਹੋਇਆ ਤਾਂ ਉਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਮਨਜੀਤ ਸੂਰਜਾ, ਅਮਿ੍ਰੰਤ ਨੰਗਲ, ਬੇਅੰਤ ਸਿੰਘ, ਤਰਜਿੰਦਰ ਸਿੰਘ, ਕੁਲਜੀਤ ਸਿੰਘ, ਮੱਖਣ ਸੰਗਰਾਮੀ, ਤਰੁਨ ਖੋਸਲਾ, ਸਾਬੀ ਜਗਤਪੁਰ, ਮਾ. ਹੰਸ ਰਾਜ, ਸੁਰਜੀਤ ਸਿੰਘ ਜੀਤਾ, ਰਾਮ ਨਾਥ, ਸਰੋਜ ਰਾਣੀ, ਮਾ. ਮਲਕੀਤ ਸਿੰਘ ਸੰਘੇੜਾ, ਜਸਵੰਤ ਅੱਟੀ, ਰਾਜੂ ਪੰਚ ਆਦਿ ਹਾਜ਼ਰ ਸਨ। ਇਸ ਮੌਕੇ ਡੀਐਸਪੀ ਦੇ ਰੀਡਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ।

Advertisement
×