ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਖੱਡੀ ਪੁਲ ਹੇਠ ਕੂੜੇ ਦੇ ਢੇਰ ਨੂੰ ਲੱਗੀ ਅੱਗ ਨੇ ਭਿਆਨਕ ਰੂਪ ਧਾਰਿਆ

ਪੱਤਰ ਪ੍ਰੇਰਕ ਪਠਾਨਕੋਟ, 30 ਅਪਰੈਲ ਲੰਘੀ ਦੇਰ ਸ਼ਾਮ ਕਿਸੇ ਅਣਪਛਾਤੇ ਨੇ ਖਾਨਪੁਰ ਚੌਕ ਵਿੱਚ ਖੱਡੀ ਪੁਲ ਦੇ ਹੇਠਾਂ ਕੂੜੇ ਦੇ ਢੇਰ ਨੂੰ ਅੱਗ ਲਗਾ ਦਿੱਤੀ। ਕੂੜੇ ਦੀ ਅੱਗ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਅੱਗ ਪੁਲ ਦੇ ਹੇਠਾਂ...
Advertisement

ਪੱਤਰ ਪ੍ਰੇਰਕ

ਪਠਾਨਕੋਟ, 30 ਅਪਰੈਲ

Advertisement

ਲੰਘੀ ਦੇਰ ਸ਼ਾਮ ਕਿਸੇ ਅਣਪਛਾਤੇ ਨੇ ਖਾਨਪੁਰ ਚੌਕ ਵਿੱਚ ਖੱਡੀ ਪੁਲ ਦੇ ਹੇਠਾਂ ਕੂੜੇ ਦੇ ਢੇਰ ਨੂੰ ਅੱਗ ਲਗਾ ਦਿੱਤੀ। ਕੂੜੇ ਦੀ ਅੱਗ ਨੇ ਇੰਨਾ ਭਿਆਨਕ ਰੂਪ ਧਾਰਨ ਕਰ ਲਿਆ ਕਿ ਅੱਗ ਪੁਲ ਦੇ ਹੇਠਾਂ ਪੂਰੀ ਤਰ੍ਹਾਂ ਫੈਲ ਗਈ। ਪੁਲ ਦੇ ਦੋਵੇਂ ਪਾਸੇ ਅੱਗ ਦੀਆਂ ਲਪਟਾਂ ਉੱਪਰ ਵੱਲ ਵਧਣ ਲੱਗੀਆਂ ਅਤੇ ਪੁਲ ’ਤੇ ਵਿਛਾਈਆਂ ਟੈਲੀਫੋਨ ਤੇ ਇੰਟਰਨੈੱਟ ਕੇਬਲਾਂ ਨੂੰ ਵੀ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪੁੱਜੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਅੱਗ ’ਤੇ ਕਾਬੂ ਪਾਉਣ ਲਈ ਸਖ਼ਤ ਮਿਹਨਤ ਕਰਨੀ ਪਈ। ਫਾਇਰ ਮੁਲਾਜ਼ਮ ਅੰਕੁਸ਼ ਦਾ ਕਹਿਣਾ ਸੀ ਕਿ ਜੇਕਰ ਅੱਗ ਸਮੇਂ ਸਿਰ ਕਾਬੂ ਨਾ ਕੀਤੀ ਜਾਂਦੀ ਤਾਂ ਇਹ ਨਾਲ ਲੱਗਦੇ ਬਾਗ਼ ਨੂੰ ਵੀ ਲਪੇਟ ਵਿੱਚ ਲੈ ਸਕਦੀ ਸੀ। ਜਿਸ ਕਾਰਨ ਪੌਦਿਆਂ ਨੂੰ ਵੱਡਾ ਨੁਕਸਾਨ ਹੋ ਜਾਣਾ ਸੀ।

Advertisement