ਫਗਵਾੜਾ ਸ਼ਹਿਰ ਦੀ ਨਗਰ ਨਿਗਮ ਵਲੋਂ ਗੰਦੇ ਪਾਣੀ ਦੀ ਚੰਗੀ ਸਾਂਭ ਸੰਭਾਲ ਕਰਨ ਲਈ ਨਿਗਮ ਨੂੰ ਇਸ ਵਾਰ ਵਾਟਰ+ ਪ੍ਰਮਾਣੀ ਕਰਨ ਨਾਲ ਸਨਮਾਨਿਤ ਕੀਤਾ ਗਿਆ ਹੈ ਜੋ ਸ਼ਹਿਰ ਲਈ ਵੱਡੀ ਮਾਣ ਦੀ ਗੱਲ ਹੈ।ਇਹ ਪ੍ਰਗਟਾਵਾ ਕਰਦਿਆਂ ਨਿਗਮ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ, ਮੇਅਰ ਰਾਮਪਾਲ ਉੱਪਲ ਨੇ ਦੱਸਿਆ ਕਿ ਪਿਛਲੇ ਸਾਲਾ ਦੀ ਚੈਕਿੰਗ ’ਚ ਫਗਵਾੜਾ ਨੂੰ 1854ਵਾਂ ਸਥਾਨ ਮਿਲਿਆ ਸੀ ਇਸ ਸਾਲ 531ਵਾਂ ਸਥਾਨ ਪ੍ਰਾਪਤ ਹੋਇਆ ਹੈ ਤੇ ਅਗਲੇ ਸਾਲ ਹੋਰ ਵੀ ਵਧੀਆ ਰੈਂਕ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਨੂੰ ਨਿਗਮ ਅਧਿਕਾਰੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਤੇ ਕਿਹਾ ਕਿ ਅੱਗੇ ਤੋਂ ਹੋਰ ਮਿਹਨਤ ਕੀਤੀ ਜਾਵੇ ਤਾਂ ਜੋ ਸ਼ਹਿਰ ਦਾ ਨਾਮ ਹੋਰ ਉੱਚਾ ਹੋ ਸਕੇ।