ਗੁਰਦੁਆਰਾ ਸ੍ਰੀ ਅੱਚਲ ਸਾਹਿਬ ਤੇ ਅੱਚਲੇਸ਼ਵਰ ਧਾਮ ’ਤੇ ਸੰਗਤ ਨਤਮਸਤਕ
ਗੁਰਦੁਆਰਾ ਸ੍ਰੀ ਅੱਚਲ ਸਾਹਿਬ ਅਤੇ ਨਾਲ ਹੀ ਲੱਗਦੇ ਸ੍ਰੀ ਅੱਚਲੇਸ਼ਵਰ ਧਾਮ ਵਿਖੇ ਸੰਗਤਾਂ ਵੱਲੋਂ ਨੌਵੀਂ ਅਤੇ ਦਸਵੀਂ ਦਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਹੈ। ਬਟਾਲਾ ਤੋਂ ਛੇ ਕਿਲੋਮੀਟਰ ਜਲੰਧਰ ਰੋਡ ’ਤੇ ਸਥਿਤ ਇਸ ਅਸਥਾਨ ’ਤੇ ਪਹਿਲੀ...
ਗੁਰਦੁਆਰਾ ਸ੍ਰੀ ਅੱਚਲ ਸਾਹਿਬ ਅਤੇ ਨਾਲ ਹੀ ਲੱਗਦੇ ਸ੍ਰੀ ਅੱਚਲੇਸ਼ਵਰ ਧਾਮ ਵਿਖੇ ਸੰਗਤਾਂ ਵੱਲੋਂ ਨੌਵੀਂ ਅਤੇ ਦਸਵੀਂ ਦਾ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਹੈ। ਬਟਾਲਾ ਤੋਂ ਛੇ ਕਿਲੋਮੀਟਰ ਜਲੰਧਰ ਰੋਡ ’ਤੇ ਸਥਿਤ ਇਸ ਅਸਥਾਨ ’ਤੇ ਪਹਿਲੀ ਪਾਤਸ਼ਾਹੀ ਦੀ 1518 ’ਚ ਸਾਧੂਆਂ ਨਾਲ ਜਿੱਥੇ ਵਿਚਾਰ ਗੋਸ਼ਟੀ ਹੋਈ ਸੀ, ਉਥੇ ਹੀ ਭਗਵਾਨ ਸ਼ਿਵ ਜੀ ਦੇ ਪੁੱਤਰ ਕਾਰਤਿਕ ਸਵਾਮੀ ਦਾ ਇਹ ਅਸਥਾਨ ਹੈ। ਜੋ ਨੌਵੀਂ ਅਤੇ ਦਸਵੀਂ ਦੇ ਜੋੜ ਮੇਲੇ ਦੇ ਅੱਜ ਆਖ਼ਰੀ ਦਿਨ ਸ਼ਰਧਾਲੂ ਪੰਜਾਬ ਤੋਂ ਇਲਾਵਾ ਗੁਆਂਢੀ ਪ੍ਰਾਂਤਾਂ ਤੋਂ ਨਤਮਸਤਕ ਹੋਣ ਆਏ ਸਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ ਨੇ ਦੱਸਿਆ ਕਿ ਗੁਰਦੁਆਰਾ ਅੱਚਲ ਸਾਹਿਬ ਸੰਗਤਾਂ ਹੁੰਮਹੁੰਮਾ ਕੇ ਪੁੱਜੀਆਂ। ਗੁਰਮਤਿ ਸਮਾਗਮ ਮੌਕੇ ਭਾਈ ਗੁਰਵਿੰਦਰ ਸਿੰਘ ਤੇ ਸਾਥੀਆਂ ਨੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ। ਪ੍ਰਚਾਰਕ ਭਾਈ ਪੰਥਜੀਤ ਸਿੰਘ, ਪ੍ਰਚਾਰਕ ਭਾਈ ਗੁਰਪਿੰਦਰ ਸਿੰਘ, ਪ੍ਰਚਾਰਕ ਭਾਈ ਮੋਹਨ ਸਿੰਘ ਬੱੁਢਾ ਕੋਟ ਅਤੇ ਕਵੀਸ਼ਰੀ ਜਥੇ ਭਾਈ ਤਰਸੇਮ ਸਿੰਘ, ਭਾਈ ਗੁਰਦੇਵ ਸਿੰਘ ਲੱਧਾ ਮੁੰਡਾ, ਭਾਈ ਸਤਨਾਮ ਸਿੰਘ ਦਰਦੀ, ਭਾਈ ਜੋਗਾ ਸਿੰਘ ਭਾਗੋਵਾਲ ਨੇ ਵਾਰਾਂ ਸੁਣਾਈਆਂ। ਸ੍ਰੀ ਅੱਚਲੇਸ਼ਵਰ ਧਾਮ ਵਿੱਚ ਸ਼ਰਧਾਲੂਆਂ ਨੇ ਸਰੋਵਰ ’ਚ ਇਸ਼ਨਾਨ ਕੀਤਾ ਅਤੇ ਕਾਰਤਿਕ ਸਵਾਮੀ ਦੇ ਅਸਥਾਨ ’ਤੇ ਨਤਮਸਤਕ ਹੋਏ।

