ਫਗਵਾੜਾ ਪ੍ਰਸ਼ਾਸਨ ਹੜ੍ਹ ਰੋਕਣ ਦੇ ਮਾਮਲੇ ’ਚ ਪੂਰੀ ਤਰ੍ਹਾਂ ਫ਼ੇਲ੍ਹ ਹੋ ਗਿਆ ਹੈ ਤੇ ਤੇ ਇਥੋਂ ਦਾ ਤਹਿਸੀਲ ਦਫ਼ਤਰ ਵੀ ਹੜ੍ਹ ਦੀ ਮਾਰ ਹੇਠ ਹੈ ਤੇ ਕਿਸੇ ਵੇਲੇ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਤੇ ਪਰ ਪ੍ਰਸਾਸ਼ਨ ਗਹਿਰੀ ਨੀਂਦ ਸੁੱਤਾ ਜਾਪ ਰਿਹਾ ਹੈ। ਇਹ ਦੋਸ਼ ਲਾਉਂਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੋਆਬਾ ਦੇ ਪ੍ਰੈੱਸ ਸਕੱਤਰ ਗੁਰਪਾਲ ਸਿੰਘ ਪਾਲਾ ਨੇ ਕਿਹਾ ਕਿ ਬਲਾਕ ਦੇ ਕਈ ਪਿੰਡਾਂ ’ਚ ਪਾਣੀ ਪੁੱਜਾ ਹੈ। ਪ੍ਰਸ਼ਾਸਨ ਨੇ ਹੜ੍ਹ ਤੋਂ ਪਹਿਲਾ ਕੋਈ ਤਿਆਰੀ ਨਹੀਂ ਕੀਤੀ। ਫਗਵਾੜਾ ਪ੍ਰਸ਼ਾਸਨ ਕੋਲ ਜੋ ਦੋ ਕਿਸ਼ਤੀਆਂ ਹਨ ਉਹ ਵੀ ਕੰਮ ਕਰਨ ਦੇ ਯੋਗ ਨਹੀਂ ਹਨ ਤੇ ਕਈ ਪਿੰਡਾਂ ਦੇ ਡੇਰਿਆਂ ਤੋਂ ਲੋਕਾਂ ਨੂੰ ਕੱਢ ਕੇ ਲਿਆਉਣ ਲਈ ਇਸ ਦੀ ਜ਼ਰੂਰਤ ਸੀ। ਉਨ੍ਹਾਂ ਕਿਹਾ ਕਿ ਤਹਿਸੀਲ ਦਫ਼ਤਰ ਦੀਆਂ ਛੱਤਾਂ ਵੀ ਬੁਰੀ ਤਰ੍ਹਾਂ ਚੋਅ ਰਹੀਆਂ ਹਨ, ਇਥੇ ਨਵਾ ਤਹਿਸੀਲਦਾਰ ਸੁਰੱਖਿਅਤ ਹੈ ਤੇ ਨਾ ਹੀ ਸਟਾਫ਼। ਉਨ੍ਹਾਂ ਕਿਹਾ ਕਿ ਇੱਕ ਹਫ਼ਤੇ ਤੋਂ ਫ਼ਰਦ ਕੇਂਦਰ ਵੀ ਕੰਮ ਨਹੀਂ ਕਰ ਰਿਹਾ ਜਿਸ ਕਾਰਨ ਲੋਕ ਖੱਜਲ ਖੁਆਰ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਫ਼ਰਦ ਕੇਂਦਰ ਤੁਰੰਤ ਚਾਲੂ ਕੀਤਾ ਜਾਵੇ। ਇਸ ਸਬੰਧੀ ਸੰਪਰਕ ਕਰਨ ’ਤੇ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਕਿਸ਼ਤੀਆਂ ਦੀ ਹਾਲਤ ਖ਼ਸਤਾ ਸੀ। ਇਸ ਬਾਰੇ ਸਰਕਾਰ ਨੂੰ ਪਹਿਲਾਂ ਹੀ ਲਿਖ ਦਿੱਤਾ ਸੀ। ਉਨ੍ਹਾਂ ਕਿਹਾ ਕਿ ਫ਼ਰਦ ਕੇਂਦਰ ਦਾ ਕੰਪਿਊਟਰ, ਪ੍ਰਿੰਟਰ ਬਾਰਿਸ਼ਾ ਕਾਰਨ ਸ਼ਾਰਟ ਸਰਕਟ ਹੋ ਕੇ ਨੁਕਸਾਨਿਆ ਗਿਆ ਸੀ। ਇਹ ਕੇਂਦਰ ਹੁਣ ਸੇਵਾ ਕੇਂਦਰ ’ਚ ਚੱਲ ਰਿਹਾ ਹੈ ਤੇ ਇਥੋਂ ਫ਼ਰਦ ਆਨਲਾਈਨ ਮਿਲ ਰਹੀ ਹੈ।
+
Advertisement
Advertisement
Advertisement
Advertisement
×