DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉਚੇਰੀ ਸਿੱਖਿਆ ਲਈ ਦਸ ਵਿਦਿਆਰਥਣਾਂ ਨੂੰ ਸਾਢੇ ਦਸ ਲੱਖ ਦੀ ਰਾਸ਼ੀ ਵੰਡੀ

ਤੀਜੇ ਸਮਾਗਮ ਮੌਕੇ ਸੌ ਲੜਕੀਆਂ ਨੂੰ ਆਰਥਿਕ ਸਹਾਇਤਾ ਦੇਣ ਦਾ ਐਲਾਨ
  • fb
  • twitter
  • whatsapp
  • whatsapp
featured-img featured-img
ਹੋਣਹਾਰ ਵਿਦਿਆਰਥਣਾਂ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ।
Advertisement

ਸਰਦਾਰਨੀ ਮਨਜੀਤ ਕੌਰ ਘੁਮਾਣ ਚੈਰੀਟੇਬਲ ਟਰੱਸਟ ਵੱਲੋਂ ਅੱਜ ਦਸ ਵਿਦਿਆਰਥਣਾਂ ਨੂੰ ਉਚੇਰੀ ਸਿੱਖਿਆ ਲਈ ਕਰੀਬ ਸਾਢੇ ਦਸ ਲੱਖ ਰੁਪਏ ਦੀ ਰਾਸ਼ੀ ਵੰਡੀ ਗਈ। ਇਹ ਰਾਸ਼ੀ ਅਮਰੀਕਾ ’ਚ ਕਾਰੋਬਾਰੀ ਘੁਮਾਣ ਬ੍ਰਦਰਜ਼ ‘(ਅਮਰਬੀਰ ਸਿੰਘ ਅਤੇ ਹਰਸ਼ਰਨ ਸਿੰਘ) ਵੱਲੋਂ ਆਪਣੀ ਮਾਤਾ ਮਰਹੂਮ ਮਨਜੀਤ ਕੌਰ ਦੀ ਯਾਦ ’ਚ ਦਿੱਤੀ ਗਈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੰਦੋਈ ’ਚ ਸਮਾਗਮ ਕਰਵਾਇਆ ਗਿਆ, ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ, ਡੀਈਓ ਪਰਮਜੀਤ ਸਮੇਤ ਹੋਰ ਹਸਤੀਆਂ ਨੇ ਸ਼ਿਰਕਤ ਕੀਤੀ। ਸਕੂਲ ਪ੍ਰਿੰਸੀਪਲ ਪ੍ਰਭਜੋਤ ਸਿੰਘ ਘੁੰਮਣ ਨੇ ਦੱਸਿਆ ਕਿ ਘੁਮਾਣ ਬਰਦਰਜ਼ ਵੱਲੋਂ ਖੇਤਰ ਦੀਆਂ ਲੜਕੀਆਂ ਦੀ ਉਚੇਰੀ ਸਿੱਖਿਆ ਨੂੰ ਉਤਸਾਹਿਤ ਕਰਨ ਲਈ ਇਸ ਵਾਰ ਦਸ ਲੜਕੀਆਂ ਨੂੰ ਕਰੀਬ ਸਾਢੇ ਦਸ ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ ਹੈ।

ਵਿਧਾਇਕ ਕਿਸ਼ਨਕੋਟ ਨੇ ਘੁਮਾਣ ਭਰਾਵਾਂ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾ ਟਰੱਸਟ ਦੀ ਪ੍ਰਾਜੈਕਟ ਮੈਨੇਜਰ ਵਰਸ਼ਾ ਰਾਣਾ ਨੇ ਘੁਮਾਣ ਭਰਾਵਾਂ ਦੇ ਅਗਲੇ ਸਮਾਗਮ ਮੌਕੇ ਦਸ ਵਿਦਿਆਰਥਣਾਂ ਤੋਂ ਵਧਾ ਕੇ ਇਲਾਕੇ ਦੀਆਂ ਸੌ ਵਿਦਿਆਰਥਣਾਂ ਨੂੰ ਆਰਥਿਕ ਸਹਾਇਤਾ ਦੇਣ ਬਾਰੇ ਜਾਣੂ ਕਰਵਾਇਆ।

Advertisement

Advertisement
×