ਲਿਟਲ ਸਟਾਰ ਮਾਡਲ ਹਾਈ ਸਕੂਲ ’ਚ ਤੀਆਂ ਮਨਾਈਆਂ
ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਵਿੱਚ ਮੁੱਖ ਅਧਿਆਪਕਾ ਸ਼ਸ਼ੀ ਬਾਲਾ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਵਿੱਚ ਸਕੂਲ ਦੀਆਂ ਸਮੂਹ ਵਿਦਿਆਰਥਣਾਂ ਤੇ ਅਧਿਆਪਕਾਂਵਾ ਨੇ ਹਿੱਸਾ ਲਿਆ। ਲੜਕੀਆਂ ਰਵਾਇਤੀ ਪਹਿਰਾਵੇ ਅਤੇ ਗਹਿਣਿਆਂ ਨਾਲ ਸ਼ਿੰਗਾਰ ਕਰ ਕੇ ਸਕੂਲ ਪਹੁੰਚੀਆਂ। ਸਕੂਲ ਪ੍ਰਬੰਧਕਾਂ ਵੱਲੋਂ ਪੀਂਘਾਂ ਅਤੇ ਝੂਲਿਆਂ ਸਣੇ ਪੰਡਾਲ ਨੂੰ ਫੁੱਲਾਂ ਅਤੇ ਲੜੀਆਂ ਨਾਲ ਸਜਾਇਆ ਗਿਆ ਸੀ। ਵਿਦਿਆਰਥਣਾਂ ਨੇ ਪੀਂਘਾਂ ਝੂਟਣ ਤੋਂ ਬਾਅਦ ਪੰਡਾਲ ਵਿੱਚ ਸੱਭਿਆਚਾਰਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ।
ਮੰਚ ਸੰਚਾਲਕ ਦੀ ਭੂਮਿਕਾ ਜਤਿੰਦਰਾ ਵੱਲੋਂ ਨਿਭਾਈ ਗਈ। ਪ੍ਰੋਗਰਾਮ ਵਿੱਚ ਲੋਕ ਗੀਤ, ਨਾਚ, ਗਿੱਧਾ, ਕਿੱਕਲੀ, ਘੋੜੀਆਂ-ਸੁਹਾਗ ਆਦਿ ਪੇਸ਼ਕਾਰੀਆਂ ਖਿੱਚ ਦਾ ਕੇਂਦਰ ਰਹੀਆਂ। ਇਸ ਸਮੇਂ ਦਸਵੀਂ ਕਲਾਸ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੂੰ ਮਿਸ ਤੀਜ, ਸੱਤਵੀਂ ਕਲਾਸ ਦੀਆਂ ਪ੍ਰਨੀਤ ਕੌਰ ਅਤੇ ਭਾਰਤੀ ਨੂੰ ਮਿਸ ਪੰਜਾਬਣ ਸੀਨੀਅਰ, ਪਹਿਲੀ ਕਲਾਸ ਦੀ ਪਰਵੀਨ ਕੌਰ ਅਤੇ ਯੂਕੇ ਜੀ ਦੀ ਹਰਸੀਤ ਕੌਰ ਨੂੰ ਮਿਸ ਪੰਜਾਬਣ ਜੂਨੀਅਰ, ਦੂਜੀ ਕਲਾਸ ਦੀ ਬਵਲੀਨ ਕੌਰ ਨੂੰ ਗਿੱਧਿਆਂ ਦੀ ਰਾਣੀ ਐਵਾਰਡ ਨਾਲ ਸਨਮਾਨਿਆ ਗਿਆ।