ਤਲਵਿੰਦਰ ਤੇ ਰੀਹਲ ਲੇਖਕ ਸੰਘ ਦੇ ਅਹੁਦੇਦਾਰ ਬਣੇ
ਪ੍ਰਗਤੀਸ਼ੀਲ ਲੇਖਕ ਸੰਘ ਜ਼ਿਲ੍ਹਾ ਇਕਾਈ ਸ਼ਹੀਦ ਭਗਤ ਸਿੰਘ ਨਗਰ ਦੀ ਵਿਸ਼ੇਸ਼ ਮਿਲਣੀ ਸ਼ਹੀਦ ਭਗਤ ਸਿੰਘ ਯਾਦਗਾਰੀ ਮਿਊਜ਼ਿਅਮ ਖਟਕੜ ਕਲਾਂ ਵਿੱਚ ਹੋਈ। ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਪ੍ਰਿੰ. ਗੁਰਜੰਟ ਸਿੰਘ ਹੋਰਾਂ ਨੇ ਕੀਤੀ। ਮੀਟਿੰਗ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਪ੍ਰੋ. ਸੁਰਜੀਤ ਜੱਜ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਨੌਜਵਾਨ ਕਵੀ ਤਲਵਿੰਦਰ ਸ਼ੇਰਗਿੱਲ ਨੂੰ ਉਨ੍ਹਾਂ ਦੀਆਂ ਸੰਘ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਜਨਰਲ ਸਕੱਤਰ ਅਤੇ ਪ੍ਰੋ. ਬਲਵੀਰ ਕੌਰ ਰੀਹਲ ਨੂੰ ਸਕੱਤਰ ਵਜੋਂ ਸੇਵਾਵਾਂ ਦੇਣ ਲਈ ਪ੍ਰਧਾਨ ਵਲੋਂ ਮਤਾ ਪੇਸ਼ ਕੀਤਾ ਗਿਆ। ਜਿਸ ਨੂੰ ਹਾਜ਼ਰ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪਾਸ ਕਰ ਲਿਆ ਗਿਆ। ਇਸ ਮੌਕੇ ਇਕਾਈ ਵੱਲੋਂ ਕਹਾਣੀ ਵਿਧਾ ਨੂੰ ਮੁੱਖ ਰੱਖ ਕੇ ਵਿਸ਼ੇਸ਼ ਸੈਮੀਨਾਰ ਕਰਾਉਣ ਦਾ ਫ਼ੈਸਲਾ ਕੀਤਾ ਜੋ 10 ਅਗਸਤ ਨੂੰ ਆਰ ਕੇ ਆਰੀਆ ਕਾਲਜ ਨਵਾਂਸ਼ਹਿਰ ਵਿਖੇ ਕਰਵਾਇਆ ਜਾਵੇਗਾ। ਇਸ ਮੌਕੇ ਦੀਪ ਕਲੇਰ, ਐਡ. ਪਰਮਜੀਤ ਚਾਹਲ, ਜਸਵੰਤ ਖਟਕੜ, ਬੂਟਾ ਸਿੰਘ ਮਹਿਮੂਦਪੁਰ, ਧਰਮਿੰਦਰ ਮਸਾਣੀ, ਸ਼ਿੰਗਾਰਾ ਲੰਗੇਰੀ, ਖੁਸ਼ੀ ਰਾਮ ਗੁਣਾਚੌਰ, ਦੇਵ ਰਾਜ, ਪ੍ਰੋ. ਕੁਲਵਿੰਦਰ ਸਿੰਘ, ਨਿਤਿਨ ਮੁਕੰਦਪੁਰ, ਲਖਵੀਰ ਬੀਸਲਾ, ਮਨਦੀਪ ਮੂਸਾਪੁਰ ਅਤੇ ਹੋਰ ਸਾਥੀ ਹਾਜ਼ਰ ਰਹੇ ।