ਨਿਗਮ ਦੇ ਆਊਟਸੋਰਸ ਮੁਲਾਜ਼ਮਾਂ ਵੱਲੋਂ ਹੜਤਾਲ
ਨਗਰ ਨਿਗਮ ਦੇ ਆਊਟਸੋਰਸ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਸਬੰਧੀ ਅੱਜ ਨਿਗਮ ਦਫ਼ਤਰ ਵਿੱਚ ਸਫ਼ਾਈ ਮਜ਼ਦੂਰ ਫ਼ੈਡਰੇਸ਼ਨ ਦੇ ਪ੍ਰਧਾਨ ਰਾਜਾ ਹੰਸ ਅਤੇ ਆਊਟਸੋਰਸ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਕਮਲ ਭੱਟੀ ਦੀ ਅਗਵਾਈ ਹੇਠ ਹੜਤਾਲ ਕੀਤੀ। ਇਸ ਹੜਤਾਲ ਵਿਚ ਨਿਗਮ ਦੀਆਂ ਸਾਰੀਆਂ ਬਰਾਂਚਾਂ...
ਨਗਰ ਨਿਗਮ ਦੇ ਆਊਟਸੋਰਸ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਸਬੰਧੀ ਅੱਜ ਨਿਗਮ ਦਫ਼ਤਰ ਵਿੱਚ ਸਫ਼ਾਈ ਮਜ਼ਦੂਰ ਫ਼ੈਡਰੇਸ਼ਨ ਦੇ ਪ੍ਰਧਾਨ ਰਾਜਾ ਹੰਸ ਅਤੇ ਆਊਟਸੋਰਸ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਕਮਲ ਭੱਟੀ ਦੀ ਅਗਵਾਈ ਹੇਠ ਹੜਤਾਲ ਕੀਤੀ। ਇਸ ਹੜਤਾਲ ਵਿਚ ਨਿਗਮ ਦੀਆਂ ਸਾਰੀਆਂ ਬਰਾਂਚਾਂ ਦੇ ਆਊਟਸੋਰਸ ਕਰਮਚਾਰੀਆਂ ਨੇ ਹਿੱਸਾ ਲਿਆ ਤੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਰਾਜਾ ਹੰਸ ਨੇ ਕਮਲ ਭੱਟੀ ਨੇ ਕਿਹਾ ਕਿ ਜਥੇਬੰਦੀ ਵਲੋਂ ਕਈ ਵਾਰ ਆਊਟਸੋਰਸ ਮੁਲਾਜ਼ਮਾਂ ਦੀਆਂ ਮੰਗਾਂ ਦਾ ਮੁੱਦਾ ਸਰਕਾਰ ਕੋਲ ਉਠਾਇਆ ਗਿਆ ਪਰ ਸਿਵਾਏ ਲਾਅਰਿਆਂ ਦੇ ਹੋਰ ਕੁੱਝ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀ ਇਹ ਮੰਗ ਪੂਰੀ ਨਹੀਂ ਹੁੰਦੀ, ਹੜਤਾਲ ਜਾਰੀ ਰਹੇਗੀ। ਹੜਤਾਲ ਵਿਚ ਹੋਰਨਾਂ ਤੋਂ ਇਲਾਵਾ ਆਊਟਸੋਰਸ ਯੂਨੀਅਨ ਦੇ ਚੇਅਰਮੈਨ ਰਾਕੇਸ਼ ਸਿੱਧੂ, ਉਪ ਪ੍ਰਧਾਨ ਅਨਿਲ ਗਿੱਲ, ਜਨਰਲ ਸਕੱਤਰ ਨਿਸ਼ਾਂਤ ਕੈਂਥ, ਡਰਾਈਵਰ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ, ਵਾਈਸ ਚੇਅਰਮੈਨ ਸੁਰਿੰਦਰਪਾਲ ਬਿੱਟੂ, ਸੰਯੁਕਤ ਸਕੱਤਰ ਗਗਨਦੀਪ, ਇੰਦਰਪਾਲ, ਸੁਮਿਤ ਸ਼ਰਮਾ, ਕਰਨਵੀਰ ਅਤੇ ਹਰਵਿੰਦਰ ਸਿੰਘ ਸੈਣੀ ਹਾਜ਼ਰ ਸਨ।