ਅਕਾਲੀ ਦਲ ਦੀ ਸੁਰਜੀਤੀ ਲਈ ਸੂਬਾ ਤੇ ਜ਼ਿਲ੍ਹਾ ਡੈਲੀਗੇਟ ਚੁਣੇ
ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਾਇਮ ਕੀਤੀ ਗਈ ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਨਵੀਂ ਭਰਤੀ ਦੇ ਸਬੰਧ ਵਿੱਚ ਸੂਬਾ ਪੱਧਰੀ ’ਤੇ ਜ਼ਿਲ੍ਹਾ ਪੱਧਰੀ ਡੈਲੀਗੇਟ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਹੇਠ ਚੁਣੇ ਗਏ। ਗੁਰਦੁਆਰਾ ਸਿੰਘ ਸਭਾ ਮਹਿੰਦੀਪੁਰ ਵਿਖੇ ਹੋਈ ਮੀਟਿੰਗ ਵਿੱਚ ਸਾਬਕਾ ਵਿਧਾਇਕ ਠੇਕੇਦਾਰ ਸੁਰਿੰਦਰ ਸਿੰਘ ਭੁਲੇਵਾਲ ਰਾਠਾਂ ਉਚੇਰੇ ਤੌਰ ਤੇ ਹਾਜਰ ਸਨ। ਇਸ ਮੌਕੇ ਅਵਤਾਰ ਸਿੰਘ ਸਾਹਦਤਾ ਅਤੇ ਰਿੰਕੂ ਚਾਂਦਪੁਰੀ ਨੇ ਭਰਤੀ ਸਬੰਧੀ ਸਾਰੀ ਜਾਣਕਾਰੀ ਸਾਂਝੀ ਕੀਤੀ।
ਸੂਬਾ ਪੱਧਰੀ ਡੈਲੀਗੇਟ ਵਿੱਚ ਅਵਤਾਰ ਸਿੰਘ ਸਾਹਦੜਾ, ਸੁਰਜੀਤ ਸਿੰਘ ਦੋਭਾਲੀ, ਹਰਅਮਰਿੰਦਰ ਸਿੰਘ ਰਿੰਕੂ ਚਾਂਦਪੁਰੀ ਅਤੇ ਤੇਜਵਿੰਦਰ ਸਿੰਘ ਰੈਲ ਮਾਜਰਾ ਸ਼ਾਮਲ ਕੀਤੇ ਗਏ ਹਨ, ਜਦੋਂ ਕਿ ਜ਼ਿਲ੍ਹਾ ਪੱਧਰ ਲਈ ਦਰਸ਼ਨ ਸਿੰਘ ਜਮੀਤਗੜ੍ਹ, ਜਗਦੀਸ਼ ਸਿੰਘ ਸਹੂੰਗੜਾ, ਠੇਕੇਦਾਰ ਗੁਰਚਰਨ ਸਿੰਘ ਉੱਲਦਣੀ, ਚਰਨਜੀਤ ਸਿੰਘ ਕਿਸ਼ਨਪੁਰਾ, ਹਰਦੀਪ ਸਿੰਘ ਰੈਲਮਾਜਰਾ, ਭੁਪਿੰਦਰ ਸਿੰਘ ਸਿੰਬਲ ਮਾਜਰਾ ਅਤੇ ਕੇਵਲ ਸਿੰਘ ਰੱਕੜਾਂ ਢਾਹਾਂ ਦੇ ਨਾਂਵਾ ਦਾ ਐਲਾਨ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕੀਤਾ। ਇਸ ਮੌਕੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਨਵੀਂ ਭਰਤੀ ਲਈ ਸੰਗਤਾਂ ਵੱਲੋਂ ਦਿਖਾਏ ਉਤਸ਼ਾਹ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੇਤਰੀ ਪਾਰਟੀ ਸ਼੍ਰੋਮਣਹ ਅਕਾਲੀ ਦਲ ਦੀ ਲੋੜ ਹੈ। ਸਮੇਂ ਸਮੇਂ ਤੇ ਵਾਪਰੇ ਬ੍ਰਿਤਾਂਤ ਕਾਰਨ ਸੁਖਬੀਰ ਸਿੰਘ ਬਾਦਲ ਤੇ ਲੀਡਰਸ਼ਿਪ ਸੰਗਤਾਂ ਵਿੱਚੋਂ ਆਪਣਾ ਵਿਸ਼ਵਾਸ਼ ਗੁਆ ਬੈਠੇ ਤੇ ਸੰਗਤਾਂ ਨੇ ਇਨ੍ਹਾਂ ਨੂੰ ਨਾਕਾਰ ਦਿੱਤਾ। ਇਸ ਮੌਕੇ ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਤੋਂ ਇਲਾਵਾ ਮਿਸਲ ਸਤਲੁਜ ਤੇ ਹੋਰ ਜਥੇਬੰਦੀਆਂ ਨਾਲ ਸਬੰਧਤ ਆਗੂ ਵੀ ਹਾਜ਼ਰ ਸਨ।